ਕੈਪਟਨ ਸਰਕਾਰ ਵੱਲੋਂ ਪੇਸ਼ ਕੀਤਾ ਜਾਏਗਾ ਸਰਕਾਰ ਦਾ ਅਖੀਰਲਾ ਬਜਟ, ਜਾਣੋ ਕੀ ਹੋਵੇਗਾ ਖ਼ਾਸ
Advertisement

ਕੈਪਟਨ ਸਰਕਾਰ ਵੱਲੋਂ ਪੇਸ਼ ਕੀਤਾ ਜਾਏਗਾ ਸਰਕਾਰ ਦਾ ਅਖੀਰਲਾ ਬਜਟ, ਜਾਣੋ ਕੀ ਹੋਵੇਗਾ ਖ਼ਾਸ

ਕੈਪਟਨ ਸਰਕਾਰ ਆਪਣਾ ਅਖੀਰਲਾ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਨੂੰ ਚੋਣ ਬਜਟ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ, ਇਸ ਲਈ ਕਾਂਗਰਸ ਅਤੇ ਵਿਰੋਧੀ ਧਿਰ ਦੇ ਨਾਲ ਆਮ ਜਨਤਾ ਨੂੰ ਵੀ ਬਜਟ ਤੋਂ ਕਾਫ਼ੀ ਉਮੀਦਾਂ ਨੇ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ  ਕੈਪਟਨ ਸਰਕਾਰ ਵਿੱਚ 5ਵਾਂ ਬਜਟ ਪੇਸ਼ ਕਰਨ ਜਾ ਰਹੇ ਨੇ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ  ਕੈਪਟਨ ਸਰਕਾਰ ਵਿੱਚ 5ਵਾਂ ਬਜਟ ਪੇਸ਼ ਕਰਨ ਜਾ ਰਹੇ ਨੇ

ਚੰਡੀਗੜ੍ਹ :  ਕੈਪਟਨ ਸਰਕਾਰ ਆਪਣਾ ਅਖੀਰਲਾ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਨੂੰ ਚੋਣ ਬਜਟ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ, ਇਸ ਲਈ ਕਾਂਗਰਸ ਅਤੇ ਵਿਰੋਧੀ ਧਿਰ ਦੇ ਨਾਲ ਆਮ ਜਨਤਾ ਨੂੰ ਵੀ ਬਜਟ ਤੋਂ ਕਾਫ਼ੀ ਉਮੀਦਾਂ ਨੇ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ  ਕੈਪਟਨ ਸਰਕਾਰ ਵਿੱਚ 5ਵਾਂ ਬਜਟ ਪੇਸ਼ ਕਰਨ ਜਾ ਰਹੇ ਨੇ, ਕੋਰੋਨਾ ਤੋਂ ਬਾਅਦ ਸੂਬੇ ਦੇ ਸਾਹਮਣੇ ਦਰਪੇਸ਼ ਆਰਥਿਤ ਚੁਣੌਤੀਆਂ ਦੇ ਵਿਚਾਲੇ ਜਨਤਾ ਲਈ ਚੋਣ ਗੱਫ਼ੇ ਵੰਡਣਾ ਮਨਪ੍ਰੀਤ ਲਈ ਵੱਡੀ ਚੁਣੌਤੀ ਹੈ 

ਕੈਪਟਨ ਸਰਕਾਰ ਦੇ ਅਖ਼ੀਰਲੇ ਬਜਟ ਵਿੱਚ ਇਸ 'ਤੇ ਨਜ਼ਰਾਂ

ਬੁਢਾਪਾ ਪੈਨਸ਼ਨ ਅਤੇ ਸ਼ਗੁਨ ਸਕੀਮ ਵਧਾਉਣ 'ਤੇ ਨਜ਼ਰ 
ਕੰਸਟਰੱਕਸ਼ਨ ਵਰਕਰ ਨੂੰ ਸਕੀਲ ਟਰੇਨਿੰਗ 
ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ
SC ਭਾਈਚਾਰੇ ਨੂੰ ਫ੍ਰੀ ਮਕਾਨ  
ਖੇਤੀ ਕਰਨ ਵਾਲੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ
ਕਰਜ਼ਾ ਮੁਆਫ਼ੀ ਸਕੀਮ ਦੇ ਵਾਅਦੇ ਨੂੰ ਪੂਰਾ ਕਰਨ ਲਈ ਐਲਾਨ ਹੋ ਸਕਦਾ ਹੈ 
ਸਨਅਤਾਂ ਦੇ ਲਈ ਟੈਕਸ ਅਤੇ ਬਿਜਲੀ ਨੂੰ ਲੈਕੇ ਸਰਕਾਰ ਕੋਈ ਵਾਅਦਾ ਕਰ ਸਕਦੀ ਹੈ
ਸਰਕਾਰੀ ਨੌਕਰੀਆਂ ਲਈ ਵੀ ਬਜਟ ਵਿੱਚ ਐਲਾਨ ਕੀਤਾ ਜਾ ਸਕਦਾ 
 
 ਰਾਜਪਾਲ ਦੇ ਭਾਸ਼ਣ ਦੇ ਦੌਰਾਨ ਪੇਸ਼ ਕੀਤੇ ਗਏ ਧੰਨਵਾਦ ਮਤੇ 'ਤੇ ਬੋਲਦੇ  ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਸੀ ਕਿ 546 ਵਾਅਦਿਆਂ ਵਿੱਚੋਂ  455 ਪੂਰੇ ਕਰ ਚੁੱਕੇ ਹਨ  ਅਤੇ ਬਾਕੀ ਬਚੇ ਵਾਅਦੇ ਵੀ ਇੱਕ ਸਾਲ ਵਿੱਚ ਪੂਰੇ ਹੋ ਜਾਣਗੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਰਕਾਰ 7 ਪੁਆਇੰਟਸ  ਏਜੰਡਾ  ਨੂੰ ਅੱਗੇ ਵਧਾਏਗੀ ਜਿਸ ਦੀ ਝਲਕ ਬਜਟ ਵਿੱਚ ਨਜ਼ਰ ਆ ਸਕਦੀ ਹੈ  

ਵਾਅਦਿਆਂ ਵਿੱਚ ਹਨ ਇਹ 7 ਪੁਆਇੰਟ 

1. ਹਰ ਕੀਮਤ ਉੱਤੇ ਸੂਬੇ ਦੀ ਜ਼ਮੀਨ ਦੀ ਰੱਖਿਆ ਕਰਨਗੇ 
2. ਸੂਬੇ ਦੇ ਲਈ ਸ਼ਾਂਤਮਈ ਮਾਹੌਲ ਬਣਾਈ ਰੱਖਣ ਨੂੰ ਯਕੀਨੀ ਬਣਾਉਣਗੇ  
3.  ਪੰਜਾਬ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਨੂੰ ਬਚਾਇਆ ਜਾਏਗਾ 
4. ਹਰ ਲੋੜਵੰਦ ਤੱਕ ਪਹੁੰਚ ਕੀਤੀ ਜਾਏਗੀ ਅਤੇ ਉਨ੍ਹਾਂ ਦੀ ਆਰਥਿਕ ਤੰਗੀ ਦੂਰ ਹੋਵੇ ਅਤੇ ਸਰਕਾਰ ਦੇ ਸਮਾਜਿਕ ਆਰਥਿਕ ਪ੍ਰੋਗਰਾਮ ਦੇ ਤਹਿਤ ਬਣਦੇ ਲਾਭ ਦਿੱਤੇ ਜਾਣਗੇ  
5. ਨੌਜਵਾਨਾਂ ਨੂੰ ਪੈਰਾਂ ਉੱਤੇ ਖੜਾਂ ਕਰਨ ਦੇ ਯੋਗ ਬਣਾ ਕੇ ਸਸ਼ਕਤੀਕਰਨ ਕੀਤਾ ਜਾਏਗਾ 
6. ਸਸਤੀ ਰੋਟੀ ਅਤੇ ਪੱਕੀ ਛੱਤ ਮੁਹੱਈਆ ਕਰਾਉਣਾ ਯਕੀਨੀ ਬਣਾਇਆ ਜਾਏਗਾ 
7. ਸੂਬੇ ਅਤੇ ਹਰ ਪਿੰਡ ਤੇ ਹਰ ਸ਼ਹਿਰ ਨੂੰ ਇਸ ਤਰੀਕੇ ਨਾਲ ਵਿਕਸਤ ਕੀਤਾ ਜਾਏਗਾ ਕਿ ਸਾਰਿਆਂ ਨੂੰ ਇੱਕ ਵਰਗੇ ਮੌਕੇ ਮਿਲਣ

WATCH LIVE TV

Trending news