ਫਾਇਰ ਵਿਭਾਗ ਦਾ ਮੋਟਰ ਸਾਈਕਲ ਖੜੇ-ਖੜੇ ਪੀ ਜਾਂਦਾ ਹੈ ਰੋਜ਼ ਦਾ 2 ਲੀਟਰ ਤੇਲ,ਇਸ ਤਰ੍ਹਾਂ ਹੋਇਆ ਖ਼ੁਲਾਸਾ,ਵਿਭਾਗ ਦੀ ਆਈ ਇਹ ਸਫ਼ਾਈ
Advertisement

ਫਾਇਰ ਵਿਭਾਗ ਦਾ ਮੋਟਰ ਸਾਈਕਲ ਖੜੇ-ਖੜੇ ਪੀ ਜਾਂਦਾ ਹੈ ਰੋਜ਼ ਦਾ 2 ਲੀਟਰ ਤੇਲ,ਇਸ ਤਰ੍ਹਾਂ ਹੋਇਆ ਖ਼ੁਲਾਸਾ,ਵਿਭਾਗ ਦੀ ਆਈ ਇਹ ਸਫ਼ਾਈ

ਵਿਭਾਗ ਵਿੱਚ ਖੜੇ ਮੋਟਰਸਾਈਕਲ ਦੇ ਵਿੱਚ ਰੋਜ਼ਾਨਾ 2 ਲੀਟਰ ਤੇਲ ਪਵਾਇਆ ਜਾਂਦਾ ਹੈ ਜਦਕਿ ਇਹ ਮੋਟਰ ਸਾਈਕਲ ਚੱਲਣ ਦੀ ਹਾਲਤ ਵਿੱਚ ਹੀ ਨਹੀਂ ਹੈ

ਫਾਇਰ ਵਿਭਾਗ ਦਾ ਮੋਟਰ ਸਾਈਕਲ ਖੜੇ-ਖੜੇ ਪੀ ਜਾਂਦਾ ਹੈ ਰੋਜ਼ ਦਾ 2 ਲੀਟਰ ਤੇਲ

ਨਵਦੀਪ ਸਿੰਘ/ ਮੋਗਾ: ਕਿਸੇ ਵੀ ਅਣਸੁਖਾਵੀਂ ਘਟਨਾ ਦੇ ਲਈ ਤਿਆਰ ਰਹਿਣ ਵਾਲੀ ਫਾਇਰ ਬ੍ਰਿਗੇਡ ਨੂੰ ਲੈ ਕੇ  ਅਧਿਕਾਰੀਆਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹ ਦਾਅਵੇ ਉਦੋਂ ਖੋਖਲੇ ਸਾਬਤ ਹੁੰਦੇ ਹਨ ਜਦੋਂ  ਇਸ ਦੀ ਨਾਕਾਮੀ ਸਾਹਮਣੇ ਆਉਂਦੀ ਹੈ. ਕਈ ਇਲਾਕਿਆਂ ਦੀ ਬਨਾਵਟ ਕੁੱਝ ਇਸ ਤਰ੍ਹਾਂ ਹੁੰਦੀ ਹੈ ਜਿੱਥੇ ਕਈ ਵਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪਹੁੰਚਣਾ ਨਾਮੁਮਕਿਨ ਹੁੰਦਾ ਹੈ. ਅਜਿਹੇ ਵਿਚ ਫਾਇਰ ਬ੍ਰਿਗੇਡ ਦਾ ਮੋਟਰਸਾਈਕਲ ਉੱਥੇ ਪਹੁੰਚ ਕੇ ਮਦਦ ਪਹੁੰਚਾਉਂਦਾ ਹੈ. ਪਰ ਮੋਗਾ ਦੇ ਫਾਇਰ ਬ੍ਰਿਗੇਡ ਵਿਭਾਗ ਦਾ ਮੋਟਰਸਾਈਕਲ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ. ਇਹ ਮੋਟਰਸਾਈਕਲ ਪਿਛਲੇ 14 ਮਹੀਨਿਆਂ ਤੋਂ ਕੰਮ ਦੇ ਵਿੱਚ ਨਹੀਂ ਲਿਆ ਗਿਆ. ਪਰ ਤੇਲ ਰੋਜ਼ ਪੀਂਦਾ ਹੈ 

ਫਾਇਰ ਵਿਭਾਗ ਨੂੰ ਲੱਗ ਰਿਹਾ ਹੈ ਚੂਨਾ, ਇਸ ਤਰ੍ਹਾਂ ਹੋਇਆ ਖੁਲਾਸਾ 

ਮੋਟਰ ਸਾਈਕਲ ਦੀ ਇਸ ਸਥਿਤੀ ਬਾਰੇ RTI ਦੇ ਜ਼ਰੀਏ ਖੁਲਾਸਾ ਹੋਇਆ ਹੈ, RTI ਮਾਹਿਰ ਸੁਰੇਸ਼ ਸੂਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਮੋਟਰ ਸਾਈਕਲ ਸਬੰਧੀ ਉਨ੍ਹਾਂ ਵੱਲੋਂ RTI ਮੰਗੀ ਗਈ ਸੀ, ਜਿਸ ਦੇ ਵਿੱਚ ਵਿਭਾਗ ਦੇ ਵੱਲੋਂ ਸਹੀ ਤਰੀਕੇ ਨਾਲ ਜਾਣਕਾਰੀ ਨਹੀਂ ਦਿੱਤੀ ਗਈ. ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਵਿਭਾਗ ਵਿੱਚ ਖੜੇ ਮੋਟਰਸਾਈਕਲ ਦੇ ਵਿੱਚ ਰੋਜ਼ਾਨਾ 2 ਲੀਟਰ ਤੇਲ ਪਵਾਇਆ ਜਾਂਦਾ ਹੈ ਜਦਕਿ ਇਹ ਮੋਟਰ ਸਾਈਕਲ ਚੱਲਣ ਦੀ ਹਾਲਤ ਵਿੱਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ  ਇਸ ਦੀ ਲਾਗ ਬੁੱਕ ਦੇ ਬਾਰੇ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ, ਫਾਇਰ ਅਫਸਰ ਕੁੱਝ ਮਹੀਨੇ ਪਹਿਲਾਂ ਹੀ ਰਿਟਾਇਰ ਹੋ ਗਏ ਹਨ, ਪਰ ਉਨ੍ਹਾਂ ਨੇ ਇਸ ਦਾ ਚਾਰਜ ਹਾਲੇ ਤਕ ਨਵੇਂ ਅਫ਼ਸਰ ਨੂੰ ਨਹੀਂ ਦਿੱਤਾ, ਇਸ ਤਰ੍ਹਾਂ ਹੇਰਾਫੇਰੀ ਕਰ ਕੇ ਫਾਇਰ ਬ੍ਰਿਗੇਡ ਵਿਭਾਗ ਨੂੰ ਚੂਨਾ ਲਗਾਇਆ ਜਾ ਰਿਹਾ ਹੈ.

ਫਾਇਰ ਅਫ਼ਸਰ ਨੇ ਦਿੱਤੀ ਇਹ ਸਫ਼ਾਈ

ਇਸ ਬਾਰੇ ਫਾਇਰ ਅਫਸਰ ਵੀਰੇਂਦਰ ਕੁਮਾਰ ਨੇ ਸਫ਼ਾਈ ਦਿੱਤੀ। ਫਾਇਰ ਅਫਸਰ ਨੇ ਕਿਹਾ ਕਿ 2 ਮਹੀਨੇ ਪਹਿਲਾਂ ਹੀ ਉਹਨਾਂ ਵੱਲੋਂ ਵਿਭਾਗ ਦਾ ਚਾਰਜ ਸੰਭਾਲਿਆ ਹੈ. ਵਿਭਾਗ ਦੇ ਵਿੱਚ ਜੋ ਕਮੀਆਂ ਸਨ ਉਨ੍ਹਾਂ ਵੱਲੋਂ ਸਹੀ ਕਰਵਾਈਆਂ ਜਾ ਰਹੀਆਂ ਹਨ,  ਉਨ੍ਹਾਂ ਕਿਹਾ  ਕੀ ਇਹ ਮੋਟਰਸਾਈਕਲ ਮੇਰੇ ਵੱਲੋਂ ਠੀਕ ਕਰਵਾ ਕੇ ਰਨਿੰਗ ਕੰਡੀਸ਼ਨ ਦੇ ਵਿੱਚ ਲਿਆ ਦਿੱਤਾ ਗਿਆ ਹੈ,ਬਸ ਇਸ 'ਤੇ ਹਾਲੇ ਅੱਗ ਬੁਝਾਊ ਸਿਲੰਡਰ ਲਗਵਾਉਣੇ ਬਾਕੀ ਹਨ.

 ਨਗਰ ਨਿਗਮ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਮਲਾ

ਇਸ ਬਾਰੇ ਨਗਰ ਨਿਗਮ ਦੀ ਕਮਿਸ਼ਨਰ ਅਨੀਤਾ ਦਰਸ਼ੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅੱਜ ਹੀ ਆਇਆ ਹੈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਮੋਟਰਸਾਈਕਲ ਕੰਮ ਕਰਨ ਦੀ ਹਾਲਤ ਵਿੱਚ ਆ ਗਿਆ ਹੈ. ਜਲਦ ਹੀ ਇਸ ਤੇ ਅੱਗ ਬੁਝਾਊ ਸਿਲੰਡਰ ਵੀ ਲਗਾ ਦਿੱਤੇ ਜਾਣਗੇ.

ਕਾਬਿਲੇਗੌਰ ਹੈ ਕਿ ਜਿਸ ਤਰੀਕੇ ਦਮਕਲ ਵਿਭਾਗ  ਦਾ ਇਹ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਲਈ ਵਿਭਾਗ  ਪੂਰੇ ਤਰੀਕੇ ਨਾਲ ਤਿਆਰ ਨਹੀਂ ਹੈ. ਅਜਿਹੇ ਵਿਚ ਰੱਬ ਹੀ ਮਲਿਕ ਹੈ.

WATCH LIVE TV

Trending news