ਤਲਵੰਡੀ ਸਾਬੋ ਤੋਂ 4 ਵਾਰ MLA ਰਹਿ ਚੁੱਕੇ ਇਸ ਆਗੂ ਨੂੰ ਸੁਖਬੀਰ ਬਾਦਲ ਨੇ ਐਲਾਨਿਆ ਵਿਧਾਨ ਸਭਾ ਚੋਣਾਂ ਲਈ ਆਪਣਾ 7ਵਾਂ ਉਮੀਦਵਾਰ, ਪਿਛਲੀ ਵਾਰ 'ਝਾੜੂ' ਨੇ ਦਿੱਤੀ ਸੀ ਮਾਤ

ਵਿਸਾਖੀ ਮੌਕੇ ਤਲਵੰਡੀ ਸਾਬੋ  ਵਿਖੇ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ  ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ 7ਵੇ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ  

  ਤਲਵੰਡੀ ਸਾਬੋ ਤੋਂ 4 ਵਾਰ MLA ਰਹਿ ਚੁੱਕੇ ਇਸ ਆਗੂ ਨੂੰ ਸੁਖਬੀਰ ਬਾਦਲ ਨੇ ਐਲਾਨਿਆ ਵਿਧਾਨ ਸਭਾ ਚੋਣਾਂ ਲਈ ਆਪਣਾ 7ਵਾਂ ਉਮੀਦਵਾਰ,  ਪਿਛਲੀ ਵਾਰ 'ਝਾੜੂ' ਨੇ ਦਿੱਤੀ ਸੀ ਮਾਤ
ਸੁਖਬੀਰ ਬਾਦਲ ਵੱਲੋਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ 7ਵੇਂ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ 2022 ਦੀਆਂ ਚੋਣਾਂ ਨੂੰ ਲੈ ਕੇ ਕਮਰ ਕੱਸ ਚੁੱਕਿਆ ਹੈ ਤੇ ਲਗਾਤਾਰ ਵੱਖ ਵੱਖ ਜਗ੍ਹਾਵਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ  ਰਿਹਾ ਹੈ ਹੁਣ ਵਿਸਾਖੀ ਮੌਕੇ ਤਲਵੰਡੀ ਸਾਬੋ  ਵਿਖੇ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ  ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ 7ਵੇ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ  

ਸੁਖਬੀਰ ਬਾਦਲ ਦੇ ਵੱਲੋਂ ਵਿਧਾਨ ਸਭਾ ਚੋਣਾਂ 2022 ਦੇ ਲਈ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ ਗਿਆ ਹੈ.  ਜੀਤ ਮਹਿੰਦਰ ਸਿੰਘ ਸਿੱਧੂ ਇਸ ਹਲਕੇ ਤੋਂ ਚਾਰ ਵਾਰ ਐੱਮ ਐੱਲ ਏ ਰਹਿ ਚੁੱਕੇ ਹਨ ਪਰ ਪਿਛਲੀ ਵਾਰ ਦੀਆਂ ਚੋਣਾਂ ਹਾਰ ਗਏ ਸਨ ਅਤੇ  ਇਹ ਸੀਟ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਕੌਰ ਦੀ ਝੋਲੀ ਪਈ ਸੀ  ਹੁਣ ਇੱਕ ਵਾਰ ਫਿਰ ਅਕਾਲੀ ਦਲ ਦੇ ਵੱਲੋਂ ਆਪਣੀ ਪੁਰਾਣੀ ਕਾਮੀ ਜੀਤ ਮਹਿੰਦਰ ਸਿੰਘ ਸਿੱਧੂ ਉੱਤੇ ਅਗਲੀ ਵਿਧਾਨ ਸਭਾ ਚੋਣਾਂ ਦੇ ਲਈ ਵਿਸ਼ਵਾਸ ਜਤਾਇਆ ਗਿਆ ਹੈ.

ਇਸ ਤੋਂ ਪਹਿਲਾਂ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ
 
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਤੱਕ 6 ਉਮੀਦਵਾਰਾਂ ਦਾ 2022 ਦੀਆਂ ਵਿਧਾਨਸਭਾ ਚੋਣਾਂ ਲਈ ਐਲਾਨ ਕੀਤਾ ਹੈ, ਸਭ ਤੋਂ ਪਹਿਲਾਂ ਜਲਾਲਾਬਾਦ ਤੋਂ ਉਨ੍ਹਾਂ ਨੇ ਆਪਣੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ, ਉਸ ਤੋਂ ਬਾਅਦ ਖੇਮਕਰਨ ਤੋਂ ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਸੀਟ ਤੇ ਵਲਟੋਹਾ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿੱਚਾਲੇ ਸਿਆਸੀ ਟਕਰਾਅ ਸੀ, ਉਸ ਤੋਂ ਬਾਅਦ ਹੁਣ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ ਉਮੀਦਵਾਰ ਬਣਾਇਆ ਅਤੇ ਚੌਥਾ ਉਮੀਦਵਾਰ ਦਾ ਐਲਾਨ ਅਟਾਰੀ ਤੋਂ ਗੁਲਜ਼ਾਰ ਸਿੰਘ ਰਾਣੀਕੇ ਦੇ ਨਾਂ ਦਾ ਕੀਤਾ ਸੀ  ਪੰਜਵੇਂ ਉਮੀਦਵਾਰ ਦਾ ਐਲਾਨ ਐਨ.ਕੇ ਸ਼ਰਮਾ ਦੇ ਤੌਰ 'ਤੇ ਹੋਇਆ ਹੈ. ਜ਼ੀਰਾ ਹਲਕੇ ਤੋਂ ਜਨਮੇਜਾ ਸਿੰਘ ਸੋਖੋਂ ਨੂੰ ਸੁਖਬੀਰ ਬਾਦਲ ਨੇ ਛੇਵਾਂ ਉਮੀਦਵਾਰ ਬਣਾਇਆ ਹੈ ਅਤੇ ਹੁਣ ਤਲਵੰਡੀ ਸਾਬੋ ਤੋਂ 4 ਵਾਰ MLA ਰਹਿ ਚੁੱਕੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸੁਖਬੀਰ ਬਾਦਲ ਨੇ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ.

WATCH LIVE TV