ਸਿਆਸੀ ਮੀਟਿੰਗ ਚੜੂਨੀ ਨੂੰ ਪਈ ਭਾਰੀ, ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਲਾਂਭੇ, ਵਾਪਸੀ ਲਈ ਰੱਖੀ ਇਹ ਸ਼ਰਤ!
Advertisement

ਸਿਆਸੀ ਮੀਟਿੰਗ ਚੜੂਨੀ ਨੂੰ ਪਈ ਭਾਰੀ, ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਲਾਂਭੇ, ਵਾਪਸੀ ਲਈ ਰੱਖੀ ਇਹ ਸ਼ਰਤ!

ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ਤੋਂ ਲਾਂਭੇ ਕਰ ਦਿੱਤਾ ਹੈ. 

ਸਿਆਸੀ ਮੀਟਿੰਗ ਚੜੂਨੀ ਨੂੰ ਪਈ ਭਾਰੀ, ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਲਾਂਭੇ, ਵਾਪਸੀ ਲਈ ਰੱਖੀ ਇਹ ਸ਼ਰਤ!

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ਤੋਂ ਲਾਂਭੇ ਕਰ ਦਿੱਤਾ ਹੈ. ਸੰਯੁਕਤ ਕਿਸਾਨ ਮੋਰਚਾ ਦੀ ਮੁੱਖ 7 ਮੈਂਬਰੀ ਕਮੇਟੀ ਤੋਂ ਵੀ ਚੜੂਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ.  ਦੱਸ ਦੇਈਏ ਕਿ ਚੜੂਨੀ ਦੇ ਉੱਤੇ ਰਾਜਨੀਤਿਕ ਪਾਰਟੀਆਂ ਦੇ ਨਾਲ ਮੁਲਾਕਾਤ ਅਤੇ ਆਪਣੇ ਆਪ ਦੇ ਵੱਲੋਂ ਅੰਦੋਲਨ ਸਬੰਧਿਤ ਪ੍ਰੋਗਰਾਮ ਆਯੋਜਿਤ ਕਰਨ ਦੇ ਦੋਸ਼ ਲੱਗੇ ਹਨ. ਬੀਤੇ ਦਿਨੀਂ ਗੁਰਨਾਮ ਸਿੰਘ ਚੜੂਨੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ  ਨਾਲ ਮੁਲਾਕਾਤ ਕੀਤੀ ਸੀ ਜਿਸ ਨੂੰ ਪੰਜਾਬ ਦੇ ਵਿੱਚ ਨਵੇਂ ਸਿਆਸੀ ਧੜੇ ਵਜੋਂ ਵੇਖਿਆ ਜਾ ਰਿਹਾ ਸੀ. ਗੁਰਨਾਮ ਸਿੰਘ ਚੜੂਨੀ ਦੇ ਉੱਤੇ ਕਾਂਗ੍ਰੇਸੀ ਆਗੂ ਤੋਂ 10 ਕਰੋੜ ਰੁਪਏ ਲੈਣ ਦੇ ਵੀ ਇਲਜ਼ਾਮ ਲੱਗੇ ਹਨ. 

ਕਿ ਕਿਹਾ ਕਮੇਟੀ ਨੇ 
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਗੁਰਨਾਮ ਸਿੰਘ ਚੜੂਨੀ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਹੈ. ਗੁਰਨਾਮ ਸਿੰਘ ਨੇ ਇਸ ਮੀਟਿੰਗ ਨੂੰ ਰੱਖਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਲਿੱਤੀ। ਗੁਰਨਾਮ ਸਿੰਘ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ 3 ਦਿਨ ਤੱਕ ਰਿਪੋਰਟ ਦੇਵੇਗੀ। ਇਸ ਮਾਮਲੇ ਵਿਚ ਜਾਂਚ ਕਰੇਗੀ ਅਤੇ ਤਿੰਨ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ ਇਸ ਤੋਂ ਬਾਅਦ ਕਿਸਾਨ  ਮੋਰਚਾ ਗੁਰਨਾਮ ਸਿੰਘ ਚੜੂਨੀ ਸਬੰਧੀ ਕੋਈ ਕਦਮ ਚੁੱਕੇਗਾ।

ਵਾਪਸੀ ਲਈ ਰੱਖੀ ਇਹ ਵੱਡੀ ਸ਼ਰਤ 
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਅਗਰ ਗੁਰਨਾਮ ਸਿੰਘ ਅਗਰ ਇਸ ਹਰਕਤ ਦੇ ਲਈ ਮੁਆਫੀ ਮੰਗ ਲੈਂਦੇ ਹਨ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੂੰ ਕਿਸਾਨ ਸੰਸਦ ਵੀ ਰੱਦ ਕਰਨੀ ਹੋਵੇਗੀ।   

 ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਫ਼ੈਸਲਾ ਇਸ ਵੇਲੇ ਸਾਹਮਣੇ ਆਇਆ ਹੈ ਜਦੋਂ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਖੇਤੀ ਕਾਨੂੰਨਾਂ ਨਾਲ ਜੁੜੇ ਮੁੱਦੇ ਤੇ ਅਹਿਮ ਸੁਣਵਾਈ ਹੋਣੀ ਹੈ ਨਾਲ ਹੀ 19 ਜਨਵਰੀ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ਵਿੱਚ ਬੈਠਕ ਵੀ ਹੋਣੀ ਹੈ ਜਿਸ ਦਾ ਹਿੱਸਾ ਚੜੂਨੀ ਨੂੰ ਨਹੀਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਨੇਤਾਵਾਂ ਦੇ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਕੱਢਣ ਦਾ ਵੀ ਐਲਾਨ ਕੀਤਾ ਗਿਆ ਹੈ.

WATCH LIVE TV

Trending news