PSEB ਦਫਤਰ ਦਾ ਕੰਮਕਾਜ ਪੂਰਾ ਦਿਨ ਰਿਹਾ ਠੱਪ, ਕੱਚੇ ਅਧਿਆਪਕਾਂ ਨੇ ਜੜਿਆ ਤਾਲਾ
Advertisement

PSEB ਦਫਤਰ ਦਾ ਕੰਮਕਾਜ ਪੂਰਾ ਦਿਨ ਰਿਹਾ ਠੱਪ, ਕੱਚੇ ਅਧਿਆਪਕਾਂ ਨੇ ਜੜਿਆ ਤਾਲਾ

ਪਿਛਲੇ 51 ਦਿਨਾਂ ਤੋਂ ਆਪਣੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਾਈ ਬੈਠੇ ਕੱਚੇ ਅਧਿਆਪਕਾਂ ਨੇ ਅੱਜ ਤੜਕ ਸਵੇਰ ਅਜਿਹਾ ਧਾਵਾ ਬੋਲਿਆ ਕਿ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ.  

PSEB ਦਫਤਰ ਦਾ ਕੰਮਕਾਜ ਪੂਰਾ ਦਿਨ ਰਿਹਾ ਠੱਪ, ਕੱਚੇ ਅਧਿਆਪਕਾਂ ਨੇ ਜੜਿਆ ਤਾਲਾ

ਨਵਜੋਤ ਧਾਲੀਵਾਲ/ਚੰਡੀਗੜ੍ਹ : ਪਿਛਲੇ 51 ਦਿਨਾਂ ਤੋਂ ਆਪਣੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਾਈ ਬੈਠੇ ਕੱਚੇ ਅਧਿਆਪਕਾਂ ਨੇ ਅੱਜ ਤੜਕ ਸਵੇਰ ਅਜਿਹਾ ਧਾਵਾ ਬੋਲਿਆ ਕਿ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ.  ਕੱਚੇ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਪੰਜਾਬ ਸਿੱਖਿਆ ਵਿਭਾਗ ਦੇ ਦਫਤਰਾਂ ਦੇ ਮੂਹਰੇ ਪੱਕੇ ਧਰਨੇ ਲਾ ਕੇ ਕਰਮਚਾਰੀਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ. ਸਵੇਰ ਦੀ ਕੜਕਦੀ ਧੁੱਪ ਤੋਂ ਬਾਅਦ ਪਏ ਮੋਹਲੇਧਾਰ ਮੀਂਹ ਚ ਵੀ ਅਧਿਆਪਕਾਂ ਦਾ ਧਰਨਾ ਲਗਾਤਾਰ ਚਲਦਾ ਰਿਹਾ.  

ਕੱਚੇ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਸਾਫ ਕਹਿ ਦਿੱਤਾ ਹੈ ਜੇਕਰ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਠੋਸ ਪ੍ਰਪੋਜ਼ਲ ਆਵੇਗੀ ਅਸੀਂ ਤਾਂ ਹੀ ਹੁਣ ਕਿਸੇ ਨਾਲ ਮੁਲਾਕਾਤ ਕਰਾਂਗੇ. ਇਸ ਮੌਕੇ ਇਸ ਤੋਂ ਪਹਿਲਾਂ ਅਸੀਂ ਅਨੇਕਾਂ ਵਾਰ ਬੈਠਕਾਂ ਕਰ ਚੁੱਕਿਆ ਹੈ ਜਿਸ ਦਾ ਨਤੀਜਾ ਸਿਫ਼ਰ ਹੁੰਦਾ ਹੈ.   

ਕੱਚੇ ਅਧਿਆਪਕਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਸੋਮਵਾਰ ਨੂੰ ਮੋਤੀ ਮਹਿਲ ਦਾ ਘਿਰਾਓ ਵੀ ਕਰਾਂਗੇ.

WATCH LIVE TV

Trending news