ਦਿੱਲੀ : ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਫਿਰ ਤੋਂ ਚਰਚਾ ਵਿੱਚ ਹੈ, ਸ਼ੁੱਕਰਵਾਰ 19 ਫਰਵਰੀ ਨੂੰ ਪਤੰਜਲੀ ਆਯੁਰਵੇਦ ਨੇ ਕੋਰੋਨਾ ਦੀ ਦਵਾਈ Coronil ਨੂੰ ਲਾਂਚ ਕੀਤਾ ਸੀ, ਬਾਬਾ ਰਾਮਦੇਵ ਨੇ ਦਵਾਈ ਦੇ ਲਾਂਚ 'ਤੇ ਦਾਅਵਾ ਕੀਤਾ ਸੀ ਕਿ ਇਸ ਨੂੰ ਭਾਰਤ ਸਰਕਾਰ ਦੇ ਨਾਲ WHO ਤੋਂ ਵੀ ਮਨਜ਼ੂਰੀ ਮਿਲੀ ਹੈ, ਪਰ WHO ਦਾ ਜਵਾਬ ਬਾਬਾ ਰਾਮਦੇਵ ਨੂੰ ਪਰੇਸ਼ਾਨ ਕਰ ਸਕਦਾ ਹੈ
ਅਸੀਂ ਨਹੀਂ ਦਿੱਤਾ ਸਰਟੀਫਾਈ ਨਹੀਂ ਕੀਤਾ - WHO
.@WHO has not reviewed or certified the effectiveness of any traditional medicine for the treatment #COVID19.
— WHO South-East Asia (@WHOSEARO) February 19, 2021
ਪਤੰਜਲੀ ਦੇ ਦਾਅਵਿਆਂ 'ਤੇ ਹੁਣ WHO ਨੇ ਕਿਹਾ ਹੈ ਕਿ ਉਸ ਨੇ ਕੋਵਿਡ ਦਾ ਇਲਾਜ ਕਰਨ ਵਾਲੀ ਅਜਿਹੀ ਕਿਸੇ ਵੀ ਦਵਾਈ ਦਾ ਨਾ ਤਾਂ ਰੀਵਿਊ ਕੀਤਾ ਹੈ ਅਤੇ ਨਾ ਹੀ ਸਰਟੀਫਾਈ ਕੀਤਾ ਹੈ, WHO ਨੇ ਇਸ 'ਤੇ ਸਫ਼ਾਈ ਵੀ ਦਿੱਤੀ ਹੈ, ਸ਼ੁੱਕਰਵਾਰ ਨੂੰ WHO ਨੇ ਇੱਕ ਟਵੀਟ ਦੇ ਜ਼ਰੀਏ ਇਹ ਸਫ਼ਾਈ ਦਿੱਤੀ ਹੈ, ਹਾਲਾਂਕਿ WHO ਨੇ ਇਸ ਵਿੱਚ ਪਤੰਜਲੀ ਦੀ Coronil ਦਾ ਨਾ ਨਹੀਂ ਲਿਆ
ਬਾਬਾ ਰਾਮਦੇਵ ਦਾ ਦਾਅਵਾ WHO ਦੀ ਮਿਲੀ ਮਨਜ਼ੂਰੀ WHO ਦੀ ਸਫ਼ਾਈ
WHO ਦੀ ਇਹ ਸਫਾਈ ਬਾਬਾ ਰਾਮਦੇਵ ਦੇ ਦਾਅਵੇ ਤੋਂ ਬਾਅਦ ਆਈ ਜਦੋਂ ਉਨ੍ਹਾਂ ਨੇ ਕੋਰੋਨਿਲ ਦੀ ਦਵਾਈ ਲਾਂਚ ਕਰਦੇ ਹੋਏ ਕਿਹਾ ਸੀ ਕਿ ਇਸ ਦਵਾਈ ਨੂੰ ਭਾਰਤ ਸਰਕਾਰ ਅਤੇ WHO ਤੋਂ ਮਨਜ਼ੂਰੀ ਮਿਲੀ ਹੈ, ਰਾਮਦੇਵ ਨੇ ਵੀ ਦਾਅਵਾ ਕੀਤਾ ਸੀ ਕੀ ਕੋਰੋਨਿਲ ਇਮਿਊਨਿਟੀ ਵਧਾਉਣ ਅਤੇ ਕੋਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਅਸਰਦਾਰ ਹੈ, ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ANI ਨੂੰ ਕਿਹਾ ਸੀ ਕਿ ਵਿਗਿਆਨਿਕ ਰਿਸਰਚ ਨੂੰ ਪੂਰਾ ਕਰਨ ਤੋਂ ਬਾਅਦ ਸਰਕਾਰ ਨੇ ਕੌਮਾਂਤਰੀ ਮਾਣਕਾਂ ਦੇ 'ਤੇ ਤਿਆਰ ਇਸ ਦਵਾਈ ਨੂੰ ਹਰੀ ਝੰਡੀ ਦਿੱਤੀ। ਦੇਸ਼ ਅਤੇ ਪੂਰੀ ਦੁਨੀਆ ਇਸ ਉੱਤੇ ਸਹਿਮਤ ਹੈ, WHO ਵੀ ਰਾਜ਼ੀ ਹੈ ਅਤੇ ਅਸੀਂ ਇਸ ਦਵਾਈ ਕੋਰੋਨਿਲ ਡੇਢ ਸੌ ਦੇਸ਼ਾਂ ਵਿੱਚ ਵਿਗਿਆਨਿਕ ਤੱਥਾਂ ਦੇ ਨਾਲ ਵੇਚਣ ਜਾ ਰਹੇ ਨੇ
ਜਦ ਤਕ ਵੈਕਸੀਨ ਨਹੀਂ ਉਦੋਂ ਤੱਕ ਕੋਰਨਿਲ
ਬਾਬਾ ਰਾਮਦੇਵ ਨੇ ਕਿਹਾ ਕਿ ਕਰੋੜਾਂ ਦੀ ਵੈਕਸੀਨ ਮਿਲਣ ਵਿੱਚ ਹਾਲੇ ਸਮਾਂ ਹੈ ਜਿਨ੍ਹਾਂ ਲੋਕਾਂ ਨੂੰ ਹਾਲੇ ਵੈਕਸੀਨ ਨਹੀਂ ਮਿਲ ਰਹੀ ਹੈ ਉਹ Coronil ਲੈ ਸਕਦੇ ਨੇ, ਕਿਉਂਕਿ ਇਸ ਤੋਂ ਚੰਗਾ ਕੁੱਝ ਨਹੀਂ ਹੈ Coronil ਕੋਰੋਨਾ ਦੇ ਇਲਾਜ ਵਿੱਚ ਕਾਰਗਰ ਹੈ, ਇਹ ਕੋਰੋਨਾ ਤੋਂ ਬਾਅਦ ਆਉਣ ਵਾਲੀ ਪਰੇਸ਼ਾਨੀਆਂ ਵਿੱਚ ਵੀ ਲਾਹੇਵੰਦ ਹੈ.
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਬਾਬਾ ਰਾਮਦੇਵ ਨੇ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਅਤੇ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ Coronil ਨੂੰ ਲਾਂਚ ਕੀਤਾ ਸੀ, ਇਸ ਦੌਰਾਨ ਰਿਸਰਚ ਪੇਪਰ ਵੀ ਜਾਰੀ ਕੀਤਾ ਸੀ ਹਾਲਾਂਕਿ ਰਿਸਰਚ ਪੇਪਰ ਨੂੰ ਲੈ ਕੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ.
ਕਈ ਲੋਕਾਂ ਨੇ Coronil ਉੱਤੇ ਖੜ੍ਹੇ ਕੀਤੇ ਸਵਾਲ
ਦਵਾਈ ਦੇ ਬਾਰੇ 'ਚ ਦੱਸਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਸਾਰੇ ਪੈਰਾਮੀਟਰਸ ਦੀ ਪਾਲਨਾ ਕੀਤੀ ਗਈ ਹੈ, ਬਹੁਤ ਸਾਰੇ ਲੋਕਾਂ ਨੇ Coronil 'ਤੇ ਸਵਾਲ ਖੜੇ ਕੀਤੇ। ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ਼ Coronil 'ਤੇ ਰਿਸਰਚ ਪਤੰਜਲੀ ਰਿਸਰਚ ਇੰਸਟੀਚਿਊਟ ਦੇ ਵਿਗਿਆਨਿਕਾਂ ਦੀ ਕੋਸ਼ਿਸ਼ਾਂ ਨਾਲ ਹੀ ਮੁਮਕਿਨ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਦਵਾਈਆਂ ਬਿਜ਼ਨਸ ਦੇ ਲਈ ਬਣਾਉਂਦੇ ਹਾਂ ਪਰ ਅਸੀਂ ਇਹ ਉਪਚਾਰ ਅਤੇ ਉਪਕਾਰ ਦੇ ਲਈ ਬਣਾਈ ਹੈ. ਮੈਂ ਚਾਹੁੰਦਾ ਹਾਂ ਕਿ ਇੱਕ ਦਿਨ WHO ਦਾ ਹੈੱਡਆਫਿਸ ਭਾਰਤ ਵਿੱਚ ਹੋਵੇ।