ਫਿਰ ਤਿਲਕੀ ਡੇਰਾ ਪ੍ਰੇਮੀ ਵੀਰਪਾਲ ਕੌਰ ਇੰਸਾਂ ਦੀ ਜ਼ਬਾਨ, 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ

ਪੰਜਾਬ ਦੇ ਬਰਗਾੜੀ ਪਿੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਦਾ ਹੱਥ ਹੋਣ ਦੇ ਮਾਮਲੇ ਲੈ ਕੇ ਡੇਰੇ ਦੇ ਸਮਰਥਕ ਦੋ ਧੜਿਆਂ ਵਿੱਚ ਵੰਡ ਗਏ ਹਨ

ਫਿਰ ਤਿਲਕੀ ਡੇਰਾ ਪ੍ਰੇਮੀ ਵੀਰਪਾਲ ਕੌਰ ਇੰਸਾਂ ਦੀ ਜ਼ਬਾਨ, 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ
ਵੀਰਪਾਲ ਕੌਰ ਇੰਸਾ ਨੇ ਕੀਤੀ ਗੁਰੂ ਅਰਜਨ ਦੇਵ ਜੀ ਨਾਲ ਡੇਰਾ ਮੁਖੀ ਦੀ ਤੁਲਨਾ

ਬਜ਼ਮ ਵਰਮਾ/ਚੰਡੀਗਡ਼੍ਹ  : ਪੰਜਾਬ ਦੇ ਬਰਗਾੜੀ ਪਿੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਦਾ ਹੱਥ ਹੋਣ ਦੇ ਮਾਮਲੇ ਲੈ ਕੇ ਡੇਰੇ ਦੇ ਸਮਰਥਕ ਦੋ ਧੜਿਆਂ ਵਿੱਚ ਵੰਡ ਗਏ ਹਨ. ਡੇਰਾ ਸਮਰਥਕਾਂ ਦੇ ਵੱਲੋਂ ਚੰਡੀਗੜ੍ਹ ਵਿੱਚ ਅੱਜ ਇਕ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਮੀਡੀਆ ਨਾਲ ਰੂਬਰੂ ਹੁੰਦਿਆਂ ਡੇਰਾ ਸਮਰਥਕਾਂ ਨੇ ਦੱਸਿਆ ਕਿ  ਕੁਝ ਅਜਿਹੇ ਡੇਰਾ ਪ੍ਰੇਮੀ ਹਨ ਜੋ ਕਿ ਜਾਣ ਬੁੱਝ ਕੇ ਡੇਰਾ ਮੁਖੀ ਨੂੰ ਇਸ ਮਾਮਲੇ ਦੇ ਵਿੱਚ ਫਸਾ ਰਹੇ ਹਨ.

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਰਿਪੋਰਟ ਦੇ ਮੁਤਾਬਕ ਦੋਸ਼ੀ ਪ੍ਰਦੀਪ ਕਲੇਰ ਹਰਸ਼ ਧੂਰੀ ਸੰਦੀਪ ਬਰੇਟਾ ਅਤੇ ਰਾਕੇਸ਼ ਦਿੜਬਾ ਜਿਨ੍ਹਾਂ ਦੇ ਨਾਮ ਇਸ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪਾਏ ਗਏ ਹਨ. ਪਰ ਪੁਲੀਸ ਦੇ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਨਾ ਤਾਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ ਨਾ ਹੀ ਉਨ੍ਹਾਂ ਨੂੰ ਹਾਲੇ ਤਕ ਗ੍ਰਿਫ਼ਤਾਰ ਕਰ ਪਾਈ ਹੈ. ਅੱਜ ਇਸ ਪ੍ਰੈੱਸ ਕਾਨਫ਼ਰੰਸ ਦੇ ਰਾਹੀਂ ਉਹ ਉਨ੍ਹਾਂ ਦੀਆਂ ਤਸਵੀਰਾਂ ਵੀਡੀਓ ਅਤੇ ਭਾਰਤ ਵਿੱਚ ਹੋਣ ਦੇ  ਸਬੂਤਾਂ ਦੇ ਨਾਲ ਨਾਲ ਇਸ ਮਾਮਲੇ ਵਿਚ ਜੋ ਵੀ ਭ੍ਰਿਸ਼ਟ ਅਧਿਕਾਰੀ ਹਨ ਉਨ੍ਹਾਂ ਦੀ ਜਾਣਕਾਰੀ ਸਭ ਦੇ ਸਾਹਮਣੇ ਰੱਖ ਰਹੇ ਹਨ ਤਾਂ ਕਿ ਪੁਲੀਸ ਉਨ੍ਹਾਂ ਉੱਤੇ ਵੀ ਕਾਰਵਾਈ ਕਰ ਸਕੇ    ਜਿਸ ਬਾਰੇ ਗੱਲ ਕਰਦਿਆਂ ਡੇਰਾ ਸਮਰਥਕ ਵੀਰਪਾਲ ਕੌਰ ਇੰਸਾਂ ਦੀ ਜ਼ਬਾਨ ਇਕ ਵਾਰ ਫਿਰ ਤੋਂ ਤਿਲਕ ਗਈ ਉਸ ਦੇ ਵੱਲੋਂ ਡੇਰਾ ਮੁਖੀ ਦੀ ਤੁਲਨਾ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੇ ਨਾਲ ਕੀਤੀ ਗਈ  

ਵੀਰਪਾਲ ਕੌਰ ਇੰਸਾ ਨੇ ਕੀਤੀ ਗੁਰੂ ਅਰਜਨ ਦੇਵ ਜੀ ਨਾਲ ਡੇਰਾ ਮੁਖੀ ਦੀ ਤੁਲਨਾ  
ਡੇਰਾ ਮੁਖੀ ਨਾਲ ਸਿੱਖਾਂ ਦੇ ਪੰਜਵੇਂ ਗੁਰੂ ਦੀ ਤੁਲਨਾ ਕਰਦੀ ਹੋਈ ਵੀਲ ਵੀਰਪਾਲ ਕੌਰ ਇੰਸਾ ਨੇ ਕਿਹਾ ਕਿ ਉਨ੍ਹਾਂ ਦੇ ਗੁਰੂ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦੇ ਹਨ  ਉਨ੍ਹਾਂ ਦੇ ਗੁਰੂ ਵੀ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਵੀ ਸਾਜ਼ਿਸ਼ ਦਾ ਸ਼ਿਕਾਰ ਹੋਏ ਸੀ. ਹਾਲਾਂਕਿ ਇਸ ਬਿਆਨ ਤੇ ਆਪੱਤੀ ਜਤਾਉਣ ਤੋਂ ਬਾਅਦ ਵੀਰਪਾਲ ਕੌਰ ਇੰਸਾ ਦੇ ਵੱਲੋਂ ਇਹ ਸ਼ਬਦ ਵਾਪਸ ਲੈ ਲਏ ਗਏ ਪਰ ਇਸ ਤੇ ਸਿੱਖ  ਦੇ  ਭਾਵਨਾਵਾਂ ਨੂੰ ਠੇਸ ਪੁੱਜੀ ਹੈ  

ਸੁਨਾਰੀਆ ਜੇਲ੍ਹ ਚ ਬੰਦ ਹੈ ਡੇਰਾ ਮੁਖੀ   
ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਅਤੇ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ  ਹਰਿਆਣਾ ਦੇ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ  ਉਨ੍ਹਾਂ ਉੱਤੇ ਪਹਿਲਾਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਉਣ ਦੇ ਵੀ ਦੋਸ਼ ਲੱਗੇ ਸਨ.

WATCH LIVE TV