ਇਸ ਸਿੱਖ ਫ਼ੌਜੀ ਨੇ ਨਕਸਲੀਆਂ ਦੀ ਗੋਲੀ ਲੱਗਣ ਦੇ ਬਾਵਜੂਦ ਪੱਗ ਨਾਲ ਬਚਾਈ ਸਾਥੀ ਦੀ ਜਾਨ,ਹੁਣ ਮਿਲਿਆ ਇਹ ਇਨਾਮ
Advertisement

ਇਸ ਸਿੱਖ ਫ਼ੌਜੀ ਨੇ ਨਕਸਲੀਆਂ ਦੀ ਗੋਲੀ ਲੱਗਣ ਦੇ ਬਾਵਜੂਦ ਪੱਗ ਨਾਲ ਬਚਾਈ ਸਾਥੀ ਦੀ ਜਾਨ,ਹੁਣ ਮਿਲਿਆ ਇਹ ਇਨਾਮ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਸੁਕਮਾ ਇਲਾਕੇ ਦੀ ਸਰਹੱਦ 'ਤੇ  ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਮੁਕਾਬਲਾ ਹੋਈਆ ਸੀ ਮੁੱਠਭੇੜ ਦੇ ਦੌਰਾਨ ਇੱਕ ਸਿੱਖ ਜਵਾਨ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ  ਹੋ ਗਿਆ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਸੁਕਮਾ ਇਲਾਕੇ ਦੀ ਸਰਹੱਦ 'ਤੇ  ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਮੁਕਾਬਲਾ ਹੋਈਆ

ਦਿੱਲੀ:  ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਸੁਕਮਾ ਇਲਾਕੇ ਦੀ ਸਰਹੱਦ 'ਤੇ  ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਮੁਕਾਬਲਾ ਹੋਈਆ ਸੀ ਇਸ ਮੁਕਾਬਲੇ ਵਿੱਚ 22 ਜਵਾਨ ਸ਼ਹੀਦ ਹੋ ਗਏ ਅਤੇ 31 ਜਵਾਨ ਗੰਭੀਰ  ਜ਼ਖਮੀ ਹੋ ਗਏ ਸਨ ਇਸ ਵਿਚਕਾਰ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਉੱਤੇ ਸਾਰੇ ਮਾਣ ਮਹਿਸੂਸ ਕਰ ਰਹੇ ਨੇ ਦਰਅਸਲ ਇਸ ਮੁੱਠਭੇੜ ਦੇ ਦੌਰਾਨ ਇੱਕ ਸਿੱਖ ਜਵਾਨ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ  ਹੋ ਗਿਆ ਬਾਵਜੂਦ ਇਸ ਦੇ ਉਸ ਨੇ ਦੂਜੇ ਜਵਾਨ ਨੂੰ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਸੀ ਉਸ ਨੂੰ ਆਪਣੀ ਦਸਤਾਰ ਉਤਾਰ ਕੇ ਉਸ ਦੀ  ਸੱਟ ਤੇ ਬੰਨ੍ਹੀ ਤਾਂ ਕੀ ਉਸ ਨੂੰ ਗੋਲੀ ਨਾਲ ਜ਼ਿਆਦਾ ਨੁਕਸਾਨ ਨਾ ਹੋਵੇ ਇਸ  ਵਾਕਿਆ ਨੂੰ  ਸਪੈਸ਼ਲ ਡੀਜੀਪੀ ਆਰ ਕੇ ਵਿਜ ਨੇ ਟਵੀਟ ਕੀਤਾ ਅਤੇ ਕਿਹਾ ਹੈ 'ਕਿ ਸਿੱਖ ਜਵਾਨ ਦੇ ਜਜ਼ਬੇ ਨੂੰ ਮੇਰਾ ਸਲਾਮ' 

IPS ਅਫ਼ਸਰ ਨੇ ਸਿੱਖ ਫ਼ੌਜੀ ਨੂੰ ਇਹ ਗਿਫਤ ਦਿੱਤਾ 

ਸੀਨੀਅਰ IPS ਅਧਿਕਾਰੀ ਆਰ ਕੇ ਵਿਜ ਦੇ ਵੱਲੋਂ  ਸਿੱਖ ਨੌਜਵਾਨ ਨਾਲ ਹਸਪਤਾਲ ਦੇ ਵਿੱਚ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹ ਉਸ ਸਿੱਖ ਜਵਾਨ ਨੂੰ ਦਸਤਾਰ ਭੇਟਾ ਕਰ ਰਹੇ ਨੇ,

ਦੱਸ ਦਈਏ ਕਿ ਛੱਤੀਸਗੜ੍ਹ ਵਿੱਚ ਨਕਸਲੀ ਹਮਲੇ 'ਚ ਕਰੀਬ 400 ਨਕਸਲੀ ਸ਼ਾਮਲ ਸਨ ਇਨ੍ਹਾਂ ਨਕਸਲੀਆਂ ਨੇ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਤਿੰਨ ਪਾਸੇ ਤੋਂ ਘੇਰ ਕੇ ਕਈ ਘੰਟਿਆਂ ਤੱਕ ਉਨ੍ਹਾਂ 'ਤੇ ਮਸ਼ੀਨਗਨ ਅਤੇ IED  ਨਾਲ ਹਮਲਾ ਕੀਤਾ ਮੰਨਿਆ ਜਾ ਰਿਹਾ ਸੀ ਕਿ ਇਸ ਮੁਕਾਬਲੇ ਵਿੱਚ 10 ਤੋਂ 12 ਨਕਸਲੀ ਵੀ ਮਾਰੇ ਗਏ ਸਨ, ਸੁਰੱਖਿਆ ਬਲਾਂ ਦੇ ਕਰੀਬ 1500 ਜਵਾਨਾਂ ਦੀ ਇੱਕ ਟੁਕੜੀ ਨੇ ਬੀਜਾਪੁਰ ਸੁਕਮਾ ਜ਼ਿਲ੍ਹੇ  ਦੀ ਸਰਹੱਦ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਗੁਪਤ ਸੂਚਨਾ ਉੱਤੇ ਤਲਾਸ਼ੀ ਲੈਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਅਭਿਆਨ ਸ਼ੁਰੂ ਕੀਤਾ ਸੀ

WATCH LIVE TV 

Trending news