ਭਾਰਤ ਦੌਰੇ ਤੋਂ ਪਹਿਲਾਂ ਬਾਹੂਬਲੀ ਬਣੇ ਟਰੰਪ, Video ਟਵੀਟ ਕਰ ਭਾਰਤੀ ਦੋਸਤਾਂ ਲਈ ਕਹੀ ਇਹ ਗੱਲ...

ਤੁਹਾਨੂੰ ਦੱਸ ਦਈਏ ਟਰੰਪ 24 ਅਤੇ 25 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ ਜਿਸਦੇ ਬਾਅਦ ਉਹ ਆਗਰਾ ਜਾਣਗੇ ਜਿੱਥੇ ਟਰੰਪ ਦੇ ਸਵਾਗਤ ਲਈ ਤਿਆਰਿਆਂ ਜੋਰਾ 'ਤੇ ਹੈ.

ਭਾਰਤ ਦੌਰੇ ਤੋਂ ਪਹਿਲਾਂ ਬਾਹੂਬਲੀ ਬਣੇ ਟਰੰਪ, Video ਟਵੀਟ ਕਰ ਭਾਰਤੀ ਦੋਸਤਾਂ ਲਈ ਕਹੀ ਇਹ ਗੱਲ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਲਈ ਭਾਰਤ ਦੌਰੇ ਤੇ ਆ ਰਹੇ ਹਨ. ਉਨ੍ਹਾਂ ਦੇ ਭਾਰਤ ਦੌਰੇ ਲਈ ਭਾਰਤ ਵਿੱਚ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ. ਤੁਹਾਨੂੰ ਦੱਸ ਦਈਏ ਟਰੰਪ 24 ਅਤੇ 25 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ ਜਿਸਦੇ ਬਾਅਦ ਉਹ ਆਗਰਾ ਜਾਣਗੇ ਜਿੱਥੇ ਟਰੰਪ ਦੇ ਸਵਾਗਤ ਲਈ ਤਿਆਰਿਆਂ ਜੋਰਾ 'ਤੇ ਹੈ. ਉਥੇ ਹੀ ਆਪਣੇ ਭਾਰਤੀ ਦੌਰੇ ਤੋਂ ਪਹਿਲਾਂ ਟਰੰਪ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ. ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ.

ਭਾਰਤ ਦੌਰੇ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉਹ ਭਾਰਤ ਵਿਚ ਆਪਣੇ ‘ਮਹਾਨ ਦੋਸਤਾਂ’ ਨੂੰ ਮਿਲਣ ਲਈ ਬੇਕਰਾਰ ਹਨ. ਇਸ ਦੇ ਨਾਲ ਹੀ ਟਰੰਪ ਨੇ ਇਕ ਅਨਵੈਰੀਫਾਈਡ ਟਵੀਟਰ ਅਕਾਉਂਟ SoI ਦੇ ਇਕ ਵੀਡੀਓ ਨੂੰ ਰੀਟਵੀਟ ਵੀ ਕੀਤਾ ਹੈ. ਇਸ ਵੀਡੀਓ ਵਿਚ ਦੱਖਣ ਦੇ ਅਭਿਨੇਤਾ ਪ੍ਰਭਾਸ਼ ਦੀ ਫਿਲਮ ਬਾਹੂਬਲੀ ਦੇ ਸੀਨ ਕੰਪਾਇਲ ਕੀਤੇ ਗਏ ਹਨ.

ਇਸ ਵੀਡੀਓ ਵਿਚ ਟਰੰਪ ਨੂੰ ਬਾਹੂਬਲੀ ਦੇ ਤੌਰ ਉਤੇ ਦਿਖਾਇਆ ਗਿਆ ਹੈ. ਇਸਦੇ  ਨਾਲ ਹੀ ਇਵਾਂਕਾ, ਮੇਲਾਨੀਆ ਅਤੇ ਟਰੰਪ ਦੇ ਜਵਾਈ ਕੁਸ਼ਨਰ ਨੂੰ ਵੀ ਦਿਖਾਇਆ ਗਿਆ ਹੈ. ਦੱਸ ਦਈਏ ਕਿ ਟਰੰਪ ਦੀ ਭਾਰਤ ਯਾਤਰਾ ਦੇ ਦੌਰਾਨ ਉਨ੍ਹਾਂ ਨਾਲ ਆਉਣ ਵਾਲੇ ਉੱਚ ਪੱਧਰੀ ਵਫਦ ਵਿਚ ਉਨ੍ਹਾਂ ਦੀ ਬੇਟੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਅਤੇ ਉੱਚ ਅਮਰੀਕੀ ਅਧਿਕਾਰੀਆਂ ਦੀ ਟੀਮ ਹੋਵੇਗੀ.

(Edited- Seema Yadav)