ਸੂਬੇ ਵਿੱਚ ਅੱਜ ਤੋਂ ਰੁਕਿਆ ਟੀਕਾਕਰਨ - ਪੰਜਾਬ ਨੂੰ ਕੇਂਦਰ ਵੱਲੋਂ ਭੇਜੀ ਜਾ ਰਹੀ ਵੈਕਸੀਨ ਡੋਜ਼ ਦਾ ਇੰਤਜ਼ਾਰ

 ਪੰਜਾਬ ਦੇ ਵਿੱਚ ਬੁੱਧਵਾਰ ਤਕ ਪੰਜਾਬ ਦੇ ਵਿੱਚ ਵੈਕਸੀਨ ਦੀ ਸਪਲਾਈ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਵੀਰਵਾਰ ਨੂੰ ਟੀਕਾਕਰਨ ਅਭਿਆਨ ਸ਼ੁਰੂ ਨਹੀਂ ਕੀਤਾ ਜਾ ਸਕਿਆ  

ਸੂਬੇ ਵਿੱਚ ਅੱਜ ਤੋਂ ਰੁਕਿਆ ਟੀਕਾਕਰਨ - ਪੰਜਾਬ ਨੂੰ ਕੇਂਦਰ ਵੱਲੋਂ ਭੇਜੀ ਜਾ ਰਹੀ ਵੈਕਸੀਨ ਡੋਜ਼ ਦਾ ਇੰਤਜ਼ਾਰ
ਪੰਜਾਬ ਵਿੱਚ ਵੈਕਸੀਨੇਸ਼ਨ ਸੈਂਟਰ ਬੰਦ ਕਰਨ ਦੀ ਆਈ ਨੌਬਤ

ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਤੋਂ ਨਜਿੱਠਣ ਦੇ ਲਈ ਹਰੇਕ ਸੂਬੇ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਦੇਸ਼ ਦੇ ਵਿਚ ਕਈ ਸੂਬੇ ਵੈਕਸੀਨ ਡੋਜ਼ ਦੀ ਕਮੀ ਨਾਲ ਜੂਝ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਵੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਵੱਲੋਂ ਆਪ ਇਹ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਦੇ ਵਿੱਚ ਸਿਰਫ਼ ਬੁੱਧਵਾਰ ਤੱਕ ਦੀ ਹੀ ਵੈਕਸੀਨ ਦੀ ਡੋਜ਼ ਹੈ ਕੇਂਦਰ ਸਰਕਾਰ ਦੇ ਵੱਲੋਂ ਹੋਰ ਡੋਜ਼ਰ ਨਹੀਂ ਭੇਜੀ ਗੲੀ ਤਾਂ ਵੈਕਸੀਨੇਸ਼ਨ ਸੈਂਟਰ ਬੰਦ ਹੋ ਸਕਦੇ ਹਨ. 

ਅੱਜ ਤੋਂ ਨਹੀਂ ਹੋਇਆ ਟੀਕਾਕਰਨ  
ਬੁੱਧਵਾਰ ਤਕ ਪੰਜਾਬ ਦੇ ਵਿੱਚ ਵੈਕਸੀਨ ਦੀ ਸਪਲਾਈ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਵੀਰਵਾਰ ਨੂੰ ਟੀਕਾਕਰਨ ਅਭਿਆਨ ਸ਼ੁਰੂ ਨਹੀਂ ਕੀਤਾ ਜਾ ਸਕਿਆ  ਸਰਕਾਰ ਦੇ ਵੱਲੋਂ ਕੇਂਦਰ ਵੱਲੋਂ ਭੇਜੀ ਜਾ ਰਹੀ 4 ਲੱਖ ਡੋਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਹੀ ਹੋਣ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ  

ਪੰਜਾਬ ਵਿੱਚ ਵੈਕਸੀਨੇਸ਼ਨ ਸੈਂਟਰ ਬੰਦ ਕਰਨ ਦੀ ਆਈ ਨੌਬਤ  

 ਇਸ ਵਿਚਕਾਰ ਵਿਅਕਤੀ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਉੱਤੇ ਵੀ ਗੰਭੀਰ ਦੋਸ਼ ਲਗਾਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਰਗੇ ਸੂਬੇ ਦੇ ਲਈ ਵੈਕਸੀਨ ਭੇਜਣ ਦਾ ਸ਼ਡਿਊਲ ਬਣਾਇਆ ਗਿਆ ਹੈ ਤਾਂ ਪੰਜਾਬ  ਜਿੱਥੇ ਸਭ ਤੋਂ ਜ਼ਿਆਦਾ ਕਰੋਨਾ ਦੀ ਮਾਰ ਪਈ ਹੈ ਉੱਥੋਂ ਦੇ ਲਈ ਅਲੱਗ ਸ਼ੈਡਿਊਲ ਕਿਉਂ ਨਹੀਂ ਬਣਾਇਆ ਜਾ ਸਕਦਾ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਨੂੰ ਜਿੰਨੀ ਵੈਕਸੀਨ ਦੀ ਜ਼ਰੂਰਤ ਹੈ ਓਨੀ ਨਹੀਂ ਦਿੱਤੀ ਜਾ ਰਹੀ ਪੰਜਾਬ ਦੇ ਕੋਲ ਬੁੱਧਵਾਰ ਤੱਕ ਦੀ ਵੈਕਸੀਨ  ਦਾ ਸਟਾਕ ਸੀ ਅਤੇ ੳੁਮੀਦ ਸੀ ਕਿ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਦੋ ਲੱਖ ਵੈਕਸ ਇੰਡੋਜ਼ ਆ ਜਾਣਗੇ ਪਰ ਹਾਲੇ ਤਕ ਇਹ ਵੈਕਸੀਨ ਨਹੀਂ ਪਹੁੰਚੇ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਕਰੀਬ ਤਿੰਨ ਹਜ਼ਾਰ ਵੈਕਸੀਨੇਸ਼ਨ ਸੈਂਟਰ ਬਣਾਏ ਗਏ ਸਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ  ਮਿਲ ਸਕੇ ਪਰ ਹੁਣ ਸਰਕਾਰ ਨੂੰ ਵੈਕਸੀਨੇਸ਼ਨ ਸੈਂਟਰ ਬੰਦ ਕਰਨ ਦੀ ਨੌਬਤ ਆ ਗਈ ਹੈ ਕਿਉਂਕਿ ਕੇਂਦਰ ਦੇ ਵੱਲੋਂ ਡੋਜ਼ ਨਹੀਂ ਭੇਜੀ ਗਈ ਹੈ  

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰੋਜ਼ਾਨਾ ਦੋ ਲੱਖ ਕੋਰੋਨਾ ਵੈਕਸੀਨ ਲਗਾਉਣ ਦਾ ਟੀਚਾ ਸਿਹਤ ਵਿਭਾਗ ਨੂੰ ਦਿੱਤਾ ਸੀ ਪਰ ਵੈਕਸੀਨ ਦੀ ਉਪਲੱਬਧਤਾ ਨੇ ਇਸ ਟੀਚੇ ਤੇ ਸਵਾਲ ਖਡ਼੍ਹੇ ਕਰ ਦਿੱਤੇ ਹਨ ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਬੁੱਧਵਾਰ ਨੂੰ  ਪਰਦੇਸ ਅਤੇ ਹੈਲਥ ਵਰਕਰਾਂ ਅਤੇ ਫ੍ਰੰਟਲਾਈਨ ਯੋਧਾਵਾਂ ਨੂੰ ਪਹਿਲੀ ਅਤੇ ਦੂਜੀ ਡੋਜ਼ ਰੂਪ ਵਿੱਚ ਸਿਰਫ 62208 ਟੀਕੇ ਹੀ ਲਗਾਏ ਗਏ ਜਦਕਿ ਟੀਕਾਕਰਨ ਦਾ ਪੂਰਾ ਅੰਕੜਾ 70 ਹਜ਼ਾਰ ਨੂੰ ਪਾਰ ਨਹੀਂ ਕਰ ਸਕਿਆ ਹੈ

WATCH LIVE TV