ਪੰਜਾਬ 'ਚ ਸਕੂਲ ਖੋਲਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
X

ਪੰਜਾਬ 'ਚ ਸਕੂਲ ਖੋਲਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਖਿਆ ਮੰਤਰੀ ਦਾ ਸਕੂਲ ਖੁੱਲਣ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ

ਪੰਜਾਬ 'ਚ ਸਕੂਲ ਖੋਲਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਕੀਰਤੀਪਾਲ/ ਸੰਗਰੂਰ: ਪੰਜਾਬ 'ਚ ਸਕੂਲ ਖੁੱਲਣ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਇੱਕ ਵਾਰ ਫਿਰ ਤੋਂ ਵੱਡਾ ਬਿਆਨ ਆਇਆ ਹੈ। ਦਿੜਬਾ ਪਹੁੰਚੇ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਜੇ ਪੰਜਾਬ 'ਚ ਸਕੂਲ ਨਹੀਂ ਖੁੱਲਣਗੇ। ਜੇਕਰ ਇਸ ਲਈ ਗਾਈਡਲਾਈਨਜ਼ ਜਾਰੀ ਹੋਣਗੀਆਂ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ,ਜਿਸ ਤੋਂ ਬਾਅਦ ਸਕੂਲ ਖੁੱਲ ਸਕਣਗੇ। 

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਖਿਆ ਮੰਤਰੀ ਦਾ ਸਕੂਲ ਖੁੱਲਣ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ, ਜਿਸ 'ਚ ਉਹਨਾਂ ਸਾਫ ਕੀਤਾ ਸੀ ਕਿ ਪੰਜਾਬ 'ਚ ਅਜੇ ਸਕੂਲ ਨਹੀਂ ਖੋਲ ਸਕਦੇ। 

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੂਬੇ ਦੇ ਸਾਰੇ ਸਕੂਲ ਬੰਦ ਕੀਤੇ ਹੋਏ ਹਨ। ਉਥੇ ਹੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਆਏ ਦੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। 

Watch Live TV-

Trending news