ਪਾਕਿਸਤਾਨ ਵਿੱਚ ਭੜਕੀ ਹਿੰਸਾ, ਗੁਰੂਧਾਮਾਂ ਦੇ ਦਰਸ਼ਨਾਂ ਲਈ ਗਿਆ ਸਿੱਖ ਜੱਥਾ ਵੀ ਫਸਿਆ

ਪਾਕਿਸਤਾਨ ਵਿੱਚ  ਇਸਲਾਮੀ ਨੇਤਾ ਸਾਦ ਹੁਸੈਨ ਰਿਜ਼ਵੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਥੋਂ ਦੇ ਪ੍ਰਮੁੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਹਨ. ਇਨ੍ਹਾਂ ਪ੍ਰਦਰਸ਼ਨਾਂ ਵਿੱਚ ਭਾਰਤ  ਤੋਂ ਪਾਕਿਸਤਾਨ ਗਏ ਕਰੀਬ ਇੱਕ ਹਜ਼ਾਰ ਸ਼ਰਧਾਲੂਆਂ ਦਾ ਜੱਥਾ ਵੀ ਫਸ ਗਿਆ ਹੈ.

ਪਾਕਿਸਤਾਨ ਵਿੱਚ ਭੜਕੀ ਹਿੰਸਾ, ਗੁਰੂਧਾਮਾਂ ਦੇ ਦਰਸ਼ਨਾਂ ਲਈ ਗਿਆ ਸਿੱਖ ਜੱਥਾ ਵੀ ਫਸਿਆ
ਪਾਕਿਸਤਾਨ ਗਿਆ ਸਿੱਖ ਜੱਥਾ ਫਸਿਆ

ਦਿੱਲੀ :ਪਾਕਿਸਤਾਨ ਵਿੱਚ  ਇਸਲਾਮੀ ਨੇਤਾ ਸਾਦ ਹੁਸੈਨ ਰਿਜ਼ਵੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਥੋਂ ਦੇ ਪ੍ਰਮੁੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਹਨ. ਪ੍ਰਦਰਸ਼ਨ ਦੇ ਵਿੱਚ ਹੋਈ ਹਿੰਸਾ ਦੇ ਚੱਲਦੇ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ. ਇਨ੍ਹਾਂ ਪ੍ਰਦਰਸ਼ਨਾਂ ਵਿੱਚ ਭਾਰਤ  ਤੋਂ ਪਾਕਿਸਤਾਨ ਗਏ ਕਰੀਬ ਇੱਕ ਹਜ਼ਾਰ ਸ਼ਰਧਾਲੂਆਂ ਦਾ ਜੱਥਾ ਵੀ ਫਸ ਗਿਆ ਹੈ. ਜਿਸ ਨੂੰ ਹੱਸਨਅਬਦਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾ ਹੋਣ ਕਰਕੇ  ਲਾਹੌਰ ਦੇ ਗੁਰਦੁਆਰਾ ਡੇਰਾ ਬਾਬਾ ਸਾਹਿਬ ਲਿਜਾਇਆ ਗਿਆ ਹੈ. ਇਹ ਜੱਥਾ ਵਿਸਾਖੀ ਦੇ ਮੌਕੇ ਉੱਤੇ   ਪੰਜਾ ਸਾਹਿਬ ਜਾ ਰਿਹਾ ਸੀ  ਉੱਥੇ ਹੀ ਜੱਥੇ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਨੇ ਚਿੰਤਾ ਜਤਾਈ ਹੈ 

ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਇਸ ਸਥਿਤੀ ਉੱਤੇ ਲਗਾਤਾਰ ਨਜ਼ਰ ਬਣਾਏ ਹੋਏ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ  

ਇਹ ਹੈ ਪੂਰਾ ਮਾਮਲਾ
 ਦੱਸ ਦੇਈਏ ਕਿ ਤਹਿਰੀਕ ਏ ਲਬੈਕ ਪਾਕਿਸਤਾਨ ਦੇ ਨੇਤਾ ਰਿਜ਼ਵੀ ਨੇ ਸਰਕਾਰ ਨੂੰ ਧਮਕੀ ਦਿੱਤੀ ਸੀ ਜਿਸ ਵਿੱਚ ਕਿਹਾ ਸੀ ਕਿ ਅਗਰ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ ਉੱਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਚੋਂ ਨਹੀਂ  ਕੱਢਿਆ ਗਿਆ ਤਾਂ ਇਸ ਦਾ ਵਿਰੋਧ ਹੋਵੇਗਾ. 

ਤਹਿਰੀਕ ਏ ਲਬੈਕ ਨੇ ਫਰਾਂਸੀਸੀ ਰਾਜਦੂਤ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਦੇ ਖ਼ਿਲਾਫ਼ ਲਾਹੌਰ ਦੀ ਸੜਕਾਂ ਤੇ ਜੰਮ ਕੇ ਤਾਂਡਵ ਕੀਤਾ ਜਿਸ ਤੋਂ ਬਾਅਦ ਲਾਹੌਰ ਪੁਲਿਸ ਨੇ ਸੋਮਵਾਰ ਨੂੰ ਸਾਦ ਹੁਸੈਨ ਰਿਜ਼ਵੀ ਨੂੰ ਗਿ੍ਰਫ਼ਤਾਰ ਕਰ ਲਿਆ. ਆਪਣੇ ਨੇਤਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਹਜ਼ਾਰਾਂ ਕਾਰਜਕਰਤਾਵਾਂ ਨੇ ਤੈਨਾਤ ਪੁਲਿਸ ਕਰਮੀਆਂ ਉਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ  ਬੇਕਾਬੂ ਭੀੜ ਨੂੰ ਕਾਬੂ ਵਿਚ ਕਰਨ ਦੇ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਪਾਣੀ ਦੀ ਬੌਛਾਰ ਵੀ ਕਰਨੀ ਪਈ

WATCH LIVE TV