ਅਸੀਂ ਅਕਾਲੀ ਦਲ ਨਹੀਂ ਛੱਡਿਆ ਅਕਾਲੀ ਦਲ ਨੂੰ ਚਲਾਉਣ ਵਾਲੇ ਛੱਡੇ : ਬ੍ਰਹਮਪੁਰਾ
Advertisement

ਅਸੀਂ ਅਕਾਲੀ ਦਲ ਨਹੀਂ ਛੱਡਿਆ ਅਕਾਲੀ ਦਲ ਨੂੰ ਚਲਾਉਣ ਵਾਲੇ ਛੱਡੇ : ਬ੍ਰਹਮਪੁਰਾ

ਸਾਰੀ ਹੀ ਸਿਆਸੀ ਪਾਰਟੀਆਂ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਇਆਂ ਹਨ ਇਸ ਵਿਚਕਾਰ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ.  

ਅਸੀਂ ਅਕਾਲੀ ਦਲ ਨਹੀਂ ਛੱਡਿਆ ਅਕਾਲੀ ਦਲ ਨੂੰ ਚਲਾਉਣ ਵਾਲੇ ਛੱਡੇ : ਬ੍ਰਹਮਪੁਰਾ

ਨਵਜੋਤ ਧਾਲੀਵਾਲ/ਚੰਡੀਗੜ੍ਹ: ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਭੱਖਿਆ ਹੋਇਆ ਹੈ. ਸਾਰੀ ਹੀ ਸਿਆਸੀ ਪਾਰਟੀਆਂ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਇਆਂ ਹਨ ਇਸ ਵਿਚਕਾਰ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ.  

ਬ੍ਰਹਮਪੁਰਾ ਨੇ ਕੀਤੇ ਅਹਿਮ ਖੁਲਾਸੇ 
 ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪਰਸਤ ਰਣਜੀਤ ਸਿੰਘ ਬ੍ਰਹਮਪੁਰਾ  ਨੇ ਪਾਰਟੀ ਛੱਡਣ ਦੇ ਖੁਲਾਸੇ ਕਰਦਿਆਂ ਕਈ ਨਵੇਂ ਪਹਿਲੂ ਵੀ ਦੱਸੇ, ਖੁਲਾਸਾ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਸੁਖਬੀਰ ਬਾਦਲ ਕੋਲ ਜ਼ਿੰਮੇਵਾਰੀ ਵੱਡੀ ਸੀ ਪਰ ਉਮਰ ਕੱਚੀ ਸੀ ਜਿਸ ਦੀ ਤਾਨਾਸ਼ਾਹੀ ਕਰ ਕੇ ਪਾਰਟੀ ਇਕ ਹਾਸ਼ੀਏ ਤੇ ਪਹੁੰਚ ਗਈ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਅਸੀਂ ਆਪਣੀ ਹਾਰ ਦਾ ਮੰਥਨ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਚ ਬੈਠੇ ਤਾਂ ਸਾਫ ਕਿਹਾ ਸੁਖਬੀਰ ਬਾਦਲ ਤੇ ਮਜੀਠੀਆ ਦਾ ਅਸਤੀਫ਼ਾ ਲਵੋ ਜਿਨ੍ਹਾਂ ਕਰਕੇ ਪਾਰਟੀ ਦੀ ਹਾਰ ਹੋਈ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਇਸ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵੀ ਭੰਗ ਕਰ ਦਿੱਤੀ  ਜੋ ਕਿ ਜਥੇਦਾਰ ਨੂੰ ਘਰ ਬੁਲਾ ਕੇ ਸਲਾਹਾਂ ਕਰਦੇ ਹਨ.

ਪ੍ਰਕਾਸ਼ ਬਾਦਲ ਬਾਰੇ ਕਹਿ ਇਹ ਵੱਡੀ ਗੱਲ   
ਜਦ ਬ੍ਰਹਮਪੁਰਾ ਤੋਂ ਪੁੱਛਿਆ ਗਿਆ ਕੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਵਾਪਸ ਜਾ ਸਕਦੇ ਨੇ ਤਾਂ ਇਸਦੇ ਜਵਾਬ ਵਿੱਚ ਉਹਨਾਂ ਕਿਹਾ ਹੁਣ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚ ਹੋਣਾ ਪਰਕਾਸ਼ ਸਿੰਘ ਬਾਦਲ ਦੀ ਵੀ ਨਹੀਂ ਚੱਲਦੀ

 ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਪਰ ਪਾਰਟੀ ਨੂੰ ਨਹੀਂ ਦੱਸਿਆ ਗਿਆ  
ਰਾਮ ਰਹੀਮ ਨੂੰ ਮਿਲੀ ਮੁਆਫੀ ਬਾਰੇ ਵੀ ਬ੍ਰਹਮਪੁਰਾ ਇਲਜ਼ਾਮ ਲਾਇਆ ਕਿ ਜਦ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਇਸ ਬਾਰੇ ਪਾਰਟੀ ਨੂੰ ਨਹੀਂ ਦੱਸਿਆ ਗਿਆ ਸੀ. ਇਸ ਫੈਸਲੇ ਵਿੱਚ ਬਾਕੀਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਸੀ ਕੀਤਾ ਗਿਆ. 

WATCH LIVE TV

Trending news