ਸਰਕਾਰ ਬਣਨ 'ਤੇ ਅਕਾਲੀ-ਬਸਪਾ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਇਹ 13 ਗੱਫੇ

ਵਿਧਾਨ ਸਭਾ ਚੋਣਾਂ 2022 ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਿਆਸੀ ਦਲਾਂ ਨੇ ਚੁਣਾਵੀਂ ਬਿਗੁਲ ਵਜਾ ਦਿੱਤਾ ਹੈ ਇਸੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ  ਇੱਕ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਦੇ ਵਿਚ ਉਨ੍ਹਾਂ ਨੇ ਪੰਜਾਬੀਆਂ ਨੂੰ 13 ਗੱਫੇ ਦਿੱਤੇ ਹਨ 

ਸਰਕਾਰ ਬਣਨ 'ਤੇ ਅਕਾਲੀ-ਬਸਪਾ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਇਹ 13 ਗੱਫੇ

 ਨਿੱਤਿਕਾ ਮੇਸ਼ਵਰੀ/ਚੰਡੀਗੜ੍ਹ : ਵਿਧਾਨ ਸਭਾ ਚੋਣਾਂ 2022 ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਿਆਸੀ ਦਲਾਂ ਨੇ ਚੁਣਾਵੀਂ ਬਿਗੁਲ ਵਜਾ ਦਿੱਤਾ ਹੈ ਇਸੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ  ਇੱਕ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਦੇ ਵਿਚ ਉਨ੍ਹਾਂ ਨੇ ਪੰਜਾਬੀਆਂ ਨੂੰ ਤੇਰਾਂ ਗੱਫੇ ਦਿੱਤੇ ਹਨ ਜੋ ਕਿ ਸਰਕਾਰਾਂ ਤੇ ਦਿੱਤੇ ਜਾਣਗੇ  ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਉਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜੰਮ ਕੇ ਵਰ੍ਹੇ. ਉਨ੍ਹਾਂ ਵੱਲੋਂ ਉਮੀਦ ਜਤਾਈ ਬਲਕਿ 2022 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ  ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਜੋ ਕਮਿਟਮੈਂਟ ਕਰਦਾ ਹੈ ਉਹ ਪੂਰਾ ਕਰਦਾ ਹੈ. ਅਸੀਂ 13 ਚੀਜ਼ਾਂ ਸਰਕਾਰ ਆਉਂਦਿਆਂ ਹੀ ਲਾਗੂ ਕਰਾਂਗੇ.  

1. ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ
 ਨੀਲੇ ਕਾਰਡ ਵਾਲੇ ਧਾਰਕ ਮਾਤਾਵਾਂ ਨੂੰ 2000 ਰੁਪਏ ਦਿੱਤੇ ਜਾਣਗੇ ਹਰ ਮਹੀਨੇ ਜੋ ਕਿ ਉਹਨਾਂ ਦੇ ਖਾਤੇ 'ਚ ਪਾਇਆ ਜਾਏਗਾ ਤਾਂ ਕਿ ਉਹ ਔਖੀ ਘੜੀ ਚ ਉਹ ਵਰਤ ਕੇ ਆਪਣੇ ਪਰਿਵਾਰ ਦੀ ਮੁਸ਼ਕਲ ਦਾ ਹੱਲ ਕਰ ਸਕੇ  

2. ਡੀਜ਼ਲ ਤੇ ਦੱਸ ਰੁਪਏ ਵੈਟ ਘਟਾਇਆ ਜਾਵੇਗਾ  

ਕਿਸਾਨੀ ਨੂੰ ਬਚਾਉਣ ਵਾਸਤੇ ਦਸ ਰੁਪਏ ਲਿਟਰ ਵੈਟ ਡੀਜ਼ਲ ਪੈਟਰੋਲ ਟਰੈਕਟਰਾਂ ਦੇ ਲਈ ਘਟਾਇਆ ਜਾਏਗਾ  

3. 400 ਯੂਨਿਟ ਪੂਰੇ ਪੰਜਾਬ ਦੇ ਲਈ ਫ੍ਰੀ ਹੋਣਗੇ  ਨੀਲੇ ਕਾਰਡ ਧਾਰਕਾਂ ਦੇ ਬਿਜਲੀ ਕੁਨੈਕਸ਼ਨ ਫਿਰ ਤੋਂ ਸਟੋਰ ਕੀਤੇ ਜਾਣਗੇ ਤੇ ਬਿਜਲੀ ਬਹਾਲ ਕੀਤੀ ਜਾਏਗੀ  

4 ਪੰਜਾਬੀਆਂ ਦੇ ਲਈ 10 ਲੱਖ ਰੁਪਏ ਦੀ ਮੈਡੀਕਲ ਸਕੀਮ ਲੈ ਕੇ ਆਈ ਜਾਏਗੀ  ਜਿਸ ਦੇ ਵਿਚ ਡਾਇਗਨੋਜ਼ ਅਤੇ ਹਸਪਤਾਲ ਦੇ ਬਿੱਲ ਵੀ ਰਹਿਣਗੇ  ਹਰ ਪਰਿਵਾਰ ਨੂੰ ਇਹ ਇੰਸ਼ੋਰੈਂਸ ਦਿੱਤਾ ਜਾਏਗਾ  

5. SC ਇਹ ਸਕਾਲਰਸ਼ਿਪ ਨੂੰ ਮੁੜ ਤੋਂ ਰਿਵਾਈਵ ਕੀਤਾ ਜਾਏਗਾ ਕੋਈ ਵੀ ਐਸੀ ਬਚਾਅ ਪੈਸਿਆਂ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹੇਗਾ  ਵਿਦਿਆਰਥੀਆਂ ਦੇ ਸਟੂਡੈਂਟ ਕਾਰਡ ਸਕੀਮ ਲਾਂਚ ਕੀਤੀ ਜਾਏਗੀ ਜਿਸ ਦੇ ਵਿੱਚ ਦੱਸ ਲੱਖ ਰੁਪਏ ਦਾ ਲੋਨ ਵਿਦਿਆਰਥੀਆਂ ਨੂੰ ਦਿੱਤਾ ਜਾਏਗਾ ਜਿਸ ਦੀ ਗਾਰੰਟੀ ਪੰਜਾਬ ਸਰਕਾਰ ਦਏਗੀ  ਇੰਟਰੱਸਟ ਪੰਜਾਬ ਸਰਕਾਰ ਪੇ ਕਰੇਗੀ ਤਿੰਨ ਸਾਲ ਪੜ੍ਹਾਈ ਹੋਣ ਮਗਰੋਂ ਉਹ ਅੱਗੇ ਦਸ ਸਾਲਾਂ ਚ  ਅੱਗੇ ਭਰ ਸਕੇਗਾ ਇਹ ਇੰਸਟਾਲ ਮੈਂ ਵੀ ਭਰੀ ਜਾ ਸਕੇਗੀ  

6. ਖੇਤੀ ਸਬੰਧੀ ਲਏ ਗਏ ਨਵੇਂ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣਗੇ ਜੋ ਕਿ ਕੈਪਟਨ ਸਰਕਾਰ ਨੇ ਐਕਟ ਬਣਾਇਆ ਹਾਲੇ ਤੱਕ ਕੈਪਟਨ ਸਰਕਾਰ ਨੂੰ ਰੱਦ ਨਹੀਂ ਕੀਤਾ ਸਾਡੀ ਸਰਕਾਰ ਆਉਣ ਤੇ ਪਹਿਲੀ ਕੈਬਿਨਟ ਵਿੱਚ ਲਿਆ ਕੇ ਉਨ੍ਹਾਂ  ਐਕਟ ਨੂੰ ਰੱਦ ਕੀਤਾ ਜਾਏਗਾ  

7. 1 ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ 'ਚ 10 ਲੱਖ ਨੌਕਰੀਆਂ ਉਪਲਬੱਧ  ਕਰਵਾਈਆਂ ਜਾਣਗੀਆਂ 

8. ਹਰ ਜ਼ਿਲੇ ਚ 5 ਸਬੰਧਤ ਮੈਡੀਕਲ ਕਾਲਜ ਬਣਾਇਆ ਜਾਏਗਾ  ਐਕਟ ਲੈ ਕੇ ਆਵਾਂਗੀ ਜਿਸ ਵਿੱਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਰਿਜ਼ਰਵ ਰੱਖਿਆ ਜਾਣਗੀਆਂ   

9. 50 ਫ਼ੀਸਦ ਰਿਕਰੂਟਮੈਂਟ ਸਰਕਾਰੀ ਨੌਕਰੀਆਂ ਤੇ ਲੜਕੀਆਂ ਦੀ ਰਹੇਗੀ  

10. 75% ਨੌਕਰੀਆਂ ਪ੍ਰਾਈਵੇਟ ਅਦਾਰਿਆਂ ਵਿੱਚ ਪੰਜਾਬੀਆਂ ਨੂੰ ਮਿਲਣਗੀਆਂ  

11. ਮੀਡੀਅਮ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਵੱਡੇ ਉਦਯੋਗਾਂ ਨੂੰ ਸੋਲਰ ਪਾਵਰ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਰਾਜ ਵਿੱਚ ਟਰਾਂਸਮਿਸ਼ਨ ਖ਼ਰਚਾ ਮੁਆਫ਼ ਹੋਵੇਗਾ। 

12. contractual job ਅਤੇ ਸਫ਼ਾਈ ਕਰਮਚਾਰੀਆਂ ਨੁੰ ਤਿਰਾਸੀ ਰੈਗੂਲਰ ਕਰਾਂਗੇ  

13.ਸਾਰੇ ਸਰਕਾਰੀ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕੀਤਾ ਜਾਵੇਗਾ। ਨਾਗਰਿਕਾਂ ਨੂੰ ਸਰਕਾਰੀ ਖੱਜਲ ਖੁਆਰੀ ਤੋਂ ਛੁੱਟਕਾਰਾ ਦਿਵਾਉਣ ਲਈ ਸੇਵਾ ਕੇਂਦਰ ਸ਼ੁਰੂ ਕੀਤੇ ਜਾਣਗੇ ਜਿੱਥੇ ਕਿ ਹਰ ਕਿਸਮ ਦੇ ਸਰਕਾਰੀ ਸਰਟੀਫਿਕੇਟ ਤੇ ਰਿਕਾਰਡ ਮੁੱਹਈਆ ਕਰਵਾਏ ਜਾਣਗੇ 

WATCH LIVE TV