ਕਿਉਂ ਨਹੀਂ ਹੋ ਸਕਿਆ 18 ਨੁਕਾਤੀ ਏਜੰਡਾ ਲਾਗੂ? ਨਵਜੋਤ ਸਿੰਘ ਸਿੱੱਧੂ ਨੇ ਖੋਲਿਆ ਵੱਡਾ ਭੇਤ
X

ਕਿਉਂ ਨਹੀਂ ਹੋ ਸਕਿਆ 18 ਨੁਕਾਤੀ ਏਜੰਡਾ ਲਾਗੂ? ਨਵਜੋਤ ਸਿੰਘ ਸਿੱੱਧੂ ਨੇ ਖੋਲਿਆ ਵੱਡਾ ਭੇਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 18 ਨੁਕਾਤੀ ਏਜੰਡੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਹਮਲਾਵਰ ਰੁਖ ਅਖਤਿਆਰ ਕੀਤਾ ਹੈ।ਅਕਸਰ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇੇਰੇ ਵਿਚ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਦੀਆਂ ਜ਼ੋਰਦਾਰ ਸਲਾਹਾਂ ਦੇ ਰਹੇ ਹਨ।ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਦੱੱਸਿਆ ਕਿ ਆਖਿਰਕਾਰ 18 ਨੁਕਾਤੀ

ਕਿਉਂ ਨਹੀਂ ਹੋ ਸਕਿਆ 18 ਨੁਕਾਤੀ ਏਜੰਡਾ ਲਾਗੂ? ਨਵਜੋਤ ਸਿੰਘ ਸਿੱੱਧੂ ਨੇ ਖੋਲਿਆ ਵੱਡਾ ਭੇਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 18 ਨੁਕਾਤੀ ਏਜੰਡੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਹਮਲਾਵਰ ਰੁਖ ਅਖਤਿਆਰ ਕੀਤਾ ਹੈ।ਅਕਸਰ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇੇਰੇ ਵਿਚ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਦੀਆਂ ਜ਼ੋਰਦਾਰ ਸਲਾਹਾਂ ਦੇ ਰਹੇ ਹਨ।ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਦੱੱਸਿਆ ਕਿ ਆਖਿਰਕਾਰ 18 ਨੁਕਾਤੀ ਏਜੰਡਾ ਲਾਗੂ ਕਿਉਂ ਨਹੀਂ ਹੋ ਸਕਿਆ?
    ਉਹਨਾਂ ਕਿਹਾ ਕਿ ਪੰਜਾਬ ਦੇ ਰੂਹਾਨੀ ਮਸਲੇ ਲਾਅ ਐਂਡ ਆਰਡਰ ਦੀ ਸਥਿਤੀ, ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਜਿਸਤੇ ਇਨਸਾਫ਼ ਦੀ ਉਡੀਕ ਸਿੱਖ ਸੰਗਤ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।
   ਡਰੱਗ ਮਾਫ਼ੀਆ ਨੂੰ ਕਰੜੇ ਹੱੱਥੀਂ ਲੈਂਦਿਆਂ ਉਹਨਾਂ ਕਿਹਾ ਕਿ ਕਈ ਮਾਵਾਂ ਦੀਆਂ ਗੋਦੀਆਂ ਦੇ ਲਾਲ ਨਸ਼ੇ ਦੀ ਭੇਂਟ ਚੜ ਗਏ,,,ਪੰਜਾਬ ਦੇ ਵਿਚ ਬਹੁ ਕਰੋੜੀ ਡਰੱਗ ਮਾਫੀਆ ਉੱਤੇ ਲਗਾਮ ਕੱਸਣਾ ਕਾਂਗਰਸ ਹਾਈਕਮਾਂਡ ਵੱਲੋਂ ਪਹਿਲ ਦੇ ਅਧਾਰ 'ਤੇ 18 ਨੁਕਾਤੀ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ। 
    ਨਾਲ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਅਹਿਮ ਲੜਾਈ ਹੈ ਪੰਜਾਬ ਦੇ ਖਜ਼ਾਨੇ ਦੀ ਲੁੱੱਟ ਨੂੰ ਰੋਕਣਾ ਹੈ,,,ਨਿੱਜੀ ਜੇਬਾਂ ਵਿਚੋਂ ਪੈਸਾ ਕੱੱਢਕੇ ਪੰਜਾਬ ਦੇ ਖਜਾਨੇ ਵਿਚ ਪਾਉਣਾ ਸਭ ਤੋਂ ਵੱਡੀ ਚੁਣੌਤੀ ਹੈ।
   ਆਖਿਰਕਾਰ ਪੰਜਾਬ ਦੇ ਇਹ ਮਸਲੇ ਹੁਣ ਤੱਕ ਹੱਲ ਕਿਉਂ ਨਹੀਂ ਹੋ ਸਕੇ? ਇਸਦੇ ਬਾਰੇ ਵੱਡਾ ਬਿਆਨ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਦੇ ਸਿਰ ਕਰਜ਼ੇ ਦਾ ਭਾਰੀ ਬੋਝ ਹੈ,ਪੰਜਾਬ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਕਰਕੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਿਆ।ਇਹੀ ਕਾਰਨ ਹੈ ਕਿ 18 ਨੁਕਾਤੀ ਏਜੰਡਾ ਪੂਰਾ ਕਰਨ ਲਈ ਇਹੀ ਚੁਣੌਤੀ ਰਸਤੇ ਦਾ ਰੋੜਾ ਬਣ ਰਹੀ ਹੈ।

    ਇਸਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਆ ਕੇ ਪੰਜਾਬ ਵਾਸੀਆਂ ਨਾਲ ਕੀਤੇ ਗਏ ਲੁਭਾਵਣੇ ਵਾਅਦਿਆਂ 'ਤੇ ਵੀ ਨਵਜੋਤ ਸਿੰਘ ਸਿੱਧੂ ਨੇ ਤਨਜ਼ ਕੱੱਸਿਆ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਦੇ 60 ਲੱਖ ਰੁਜ਼ਗਾਰ ਦੇਣ ਅਤੇ ਮੁਹੱਲਾ ਕਲੀਨਿਕ ਦੇ ਵਾਅਦੇ ਬਿਲਕੁਲ ਬੇਤੁਕੇ ਹਨ।ਕਿਉਂਕਿ ਇਹ ਸਭ ਕੁਝ ਕਰਨ ਲਈ ਧਨ ਕੁਬੇਰ ਦੀ ਲੋੜ ਹੋਵੇਗੀ,"ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ", ਸਪਸ਼ਟ ਸ਼ਬਦਾਂ ਵਿਚ ਸਿੱਧੂ ਨੇ ਕਿਹਾ ਕਿ ਪੰਜਾਬ ਪਿਛਲੀਆਂ ਸਰਕਾਰਾਂ ਨੇ ਗਿਰਵੀ ਰੱੱਖਿਆ ਹੋਇਆ ਹੈ।
    ਉਹਨਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵੀ ਇਸੇ ਕਰਕੇ ਵਧਾਈਆਂ ਜਾ ਰਹੀਆਂ ਹਨ,,,ਵਿੱਤੀ ਘਾਟਾ ਪੁਰਾ ਕਰਨ ਲਈ ਟੈਕਸ ਵਸੂਲਿਆ ਜਾ ਰਿਹਾ ਹੈ।ਇਸਦੇ ਨਾਲ ਹੀ ਸਿੱੱਧੂ ਨੇ ਪੰਜਾਬ ਮਾਡਲ ਦੇ ਫਾਇਦੇ ਗਿਣਵਾਏ,,,ਉਹਨਾਂ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਮਾਡਲ ਲਾਗੂ ਹੁੰਦਾ ਹੈ ਤਾਂ ਇਸਦਾ ਸਿੱੱਧਾ ਫਾਇਦਾ ਪੰਜਾਬ ਦੇ ਖਜ਼ਾਨੇ ਨੂੰ ਹੋਵੇਗਾ।

Trending news