ਪੰਜਾਬ 'ਚ ਇਮਤਿਹਾਨ ਆਨਲਾਈਨ ਹੋਣਗੇ ਜਾਂ ਆਫ਼ ਲਾਈਨ ? PSEB ਨੇ ਜਾਰੀ ਕੀਤਾ ਇਹ ਅਹਿਮ ਨਿਰਦੇਸ਼
Advertisement

ਪੰਜਾਬ 'ਚ ਇਮਤਿਹਾਨ ਆਨਲਾਈਨ ਹੋਣਗੇ ਜਾਂ ਆਫ਼ ਲਾਈਨ ? PSEB ਨੇ ਜਾਰੀ ਕੀਤਾ ਇਹ ਅਹਿਮ ਨਿਰਦੇਸ਼

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਕਲਾਸਾਂ ਦੇ ਲਈ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਕਲਾਸਾਂ ਦੇ ਲਈ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ: ਪੰਜਾਬ ਵਿੱਚ 5 ਤੋਂ 12ਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ ਅਤੇ ਹੁਣ ਪਹਿਲੀ ਤੋਂ ਚੌਥੀ ਕਲਾਸ ਤੱਕ ਦੀਆਂ ਕਲਾਸਾਂ ਫਰਵਰੀ ਅੰਦਰ  2 ਗੇੜ ਵਿੱਚ ਸ਼ੁਰੂ ਹੋਣਗੀਆਂ,ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਨ ਲਾਈਨ ਕਲਾਸਾਂ ਵੀ ਚੱਲ ਰਹੀਆਂ ਨੇ, ਕਈ ਮਾਂ-ਪਿਉ ਦਾ ਇਮਤਿਹਾਨਾਂ ਨੂੰ ਲੈਕੇ ਖ਼ਦਸ਼ਾ ਸੀ ਕੀ ਆਨਲਾਈਨ ਹੋਣਗੇ ਜਾਂ ਆਫ਼ ਲਾਈਨ,ਪੰਜਾਬ ਸਿੱਖਿਆ ਵਿਭਾਗ ਨੇ ਇਸ 'ਤੇ ਸਸਪੈਂਸ ਦੂਰ ਕਰ ਦਿੱਤਾ ਹੈ 

ਪੰਜਾਬ ਸਿੱਖਿਆ ਵਿਭਾਗ ਦਾ ਪ੍ਰੀਖਿਆ 'ਤੇ ਫ਼ੈਸਲਾ

ਕੋਰੋਨਾ ਵੈਕਸੀਨ ਆਉਣ ਕਰਕੇ ਅਤੇ ਮਾਮਲੇ ਘੱਟ ਹੋਣ ਦੀ ਵਜ੍ਹਾਂ ਕਰਕੇ ਪੰਜਾਬ ਸਿੱਖਿਆ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਦੀਆਂ ਫਾਈਨਲ ਪ੍ਰੀਖਿਆਵਾਂ ਆਫ਼ ਲਾਈਨ ਹੀ ਹੋਣਗੀਆਂ ਯਾਨੀ ਲਿਖਿਤ ਪ੍ਰੀਖਿਆ ਹੋਣਗੀਆਂ ਇਸ ਦੇ ਲਈ ਬੋਰਡ ਵੱਲੋਂ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ    

PSEB ਵੱਲੋਂ ਡੇਟਸ਼ੀਟ  ਜਾਰੀ

 ਪੰਜਾਬ ਸਕੂਲ ਬੋਰਡ ਦੇ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ. ਪ੍ਰੀਖਿਆਵਾਂ16 ਮਾਰਚ ਤੋਂ 23 ਮਾਰਚ  ਤੱਕ ਹੋਣਗੀਆਂ ਅਤੇ ਇਹ ਸਾਰੀਆਂ ਪ੍ਰੀਖਿਆਵਾਂ ਸਕੂਲ ਦੇ ਵਿੱਚ ਲਿਖਿਤ ਰੂਪ ਵਿੱਚ ਲਈਆਂ ਜਾਣਗੀਆਂ, ਵਿਦਿਆਰਥੀਆਂ ਦੇ ਲਈ covid 19 ਨਿਯਮਾਂ ਦੀ ਪਾਲਨਾ ਕਰਨੀ ਜ਼ਰੂਰੀ ਹੋਵੇਗੀ। ਇਸ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਨੋਡਲ ਅਫ਼ਸਰ  ਤੈਨਾਤ ਕਰ ਦਿੱਤਾ ਗਿਆ ਹੈ, ਹਰੇਕ ਵਿਦਿਆਰਥੀ ਦੇ ਵਿਚਕਾਰ 2 ਗਜ਼ ਦੀ ਦੂਰੀ ਜ਼ਰੂਰੀ ਹੈ,ਵਿਦਿਆਰਥੀ ਦਾ ਤਾਪਮਾਨ  ਚੈੱਕ ਕਰਕੇ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਐਂਟਰੀ ਮਿਲੇਗੀ।  ਜਿਸ ਵਿਦਿਆਰਥੀ ਦੇ ਵਿੱਚ ਕੋਰੋਨਾ ਲੱਛਣ ਹੋਣਗੇ  ਉਨ੍ਹਾਂ ਦੀ ਪ੍ਰੀਖਿਆ ਬਾਅਦ ਵਿੱਚ ਹੋਵੇਗੀ

ਇੰਨੇ ਵਿਦਿਆਰਥੀ ਦੇ ਰਹੇ ਹਨ ਪ੍ਰੀਖਿਆ

ਪੰਜਾਬ ਦੇ ਵਿੱਚੋਂ 5ਵੀਂ ਜਮਾਤ ਦੇ ਲਈ 315606 ਵਿਦਿਆਰਥੀ ਪ੍ਰੀਖਿਆ ਵਿੱਚ ਹਿੱਸਾ ਲੈਣਗੇ। ਇਸ ਦੇ ਲਈ 22500 ਤੋਂ ਵੱਧ ਸੈਂਟਰ ਬਣਾਏ ਗਏ ਹਨ, ਹਰੇਕ 5ਵੀਂ ਜਮਾਤ ਦਾ ਵਿਦਿਆਰਥੀ ਆਪਣੇ ਹੀ ਸਕੂਲ ਦੇ ਵਿੱਚ ਹੀ ਪ੍ਰੀਖਿਆ ਦੇਵੇਗਾ। ਉੱਥੇ ਹੀ 8ਵੀਂ ਦੀ ਪ੍ਰੀਖਿਆ 22 ਮਾਰਚ ਤੋਂ 7 ਅਪ੍ਰੈਲ ਤੱਕ ਹੋਵੇਗੀ। 8ਵੀਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 309180 ਹੈ, 10ਵੀਂ ਦੀ ਪ੍ਰੀਖਿਆ 9 ਅਪ੍ਰੈਲ ਤੋਂ 1 ਮਈ ਤੱਕ ਹੋਵੇਗੀ। 10ਵੀਂ ਦੇ ਵਿਦਿਆਰਥੀਆਂ ਦੀ ਗਿਣਤੀ 336282 ਹੈ ਜਿਸ ਦੇ ਲਈ 2614  ਪ੍ਰੀਖਿਆ ਕੇਂਦਰ ਬਣਾਏ ਗਏ ਹਨ, 12ਵੀਂ ਦੀ ਪ੍ਰੀਖਿਆ 22 ਮਾਰਚ ਤੋਂ 27 ਅਪ੍ਰੈਲ ਤੱਕ ਹੈ, ਇਸ ਵਿੱਚ ਕੁੱਲ ਵਿਦਿਆਰਥੀਆਂ ਦੀ ਗਿਣਤੀ 311071 ਹੈ  ਵਿਦਿਆਰਥੀਆਂ ਦੇ ਲਈ  2281 ਪ੍ਰੀਖਿਆ ਕੇਂਦਰ ਬਣਾਏ ਗਏ ਹਨ

ਇਸ ਦਿੰਨ ਜਾਰੀ ਹੋਣਗੇ ਰਿਜ਼ਲਟ

 ਦੱਸ ਦੇਈਏ ਕਿ 5ਵੀਂ ਜਮਾਤ ਦਾ ਰਿਜ਼ਲਟ 7 ਅਪ੍ਰੈਲ ਨੂੰ ਐਲਾਨਿਆ ਜਾਵੇਗਾ ਜਦਕਿ 8ਵੀਂ ਕਲਾਸ ਦਾ ਨਤੀਜਾ 19 ਮਈ ਨੂੰ ਆਵੇਗਾ

WATCH LIVE TV

Trending news