ਪੰਜਾਬ ਵਿਚ Covid Vaccine ਦਾ ਸਿਰਫ਼ 1 ਦਿਨ ਦਾ ਸਟਾਕ ਬਚਿਆ, ਸਿਹਤ ਮੰਤਰੀ ਨੇ ਦਿੱਤਾ ਕੇਂਦਰ ਖ਼ਿਲਾਫ਼ ਦਿੱਤਾ ਇਹ ਵੱਡਾ ਬਿਆਨ

ਪੰਜਾਬ ਵਿੱਚ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸਦੇ ਚੱਲਦੇ ਸੁਵਿਧਾਵਾਂ ਵੀ ਘੱਟ ਪੈਣ ਲੱਗ ਪਈਆਂ ਹਨ.   ਸੂਬੇ ਵਿਚ ਬਚੀ ਸਿਰਫ਼ ਇੱਕ ਦਿਨ ਦੀ ਖ਼ੁਰਾਕ   ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੱਧੂ  ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ਼ ਇੱਕ ਦਿਨ ਦੀ ਵੈਕਸੀਨ ਦਾ ਸਟਾਕ ਬਾਕੀ ਹੈ ਕੇਂ

ਪੰਜਾਬ ਵਿਚ  Covid Vaccine  ਦਾ ਸਿਰਫ਼ 1 ਦਿਨ ਦਾ ਸਟਾਕ ਬਚਿਆ, ਸਿਹਤ ਮੰਤਰੀ ਨੇ ਦਿੱਤਾ ਕੇਂਦਰ ਖ਼ਿਲਾਫ਼ ਦਿੱਤਾ ਇਹ ਵੱਡਾ ਬਿਆਨ
ਸੂਬੇ ਵਿਚ ਬਚੀ ਸਿਰਫ਼ ਇੱਕ ਦਿਨ ਦੀ ਖ਼ੁਰਾਕ

 ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸਦੇ ਚੱਲਦੇ ਸੁਵਿਧਾਵਾਂ ਵੀ ਘੱਟ ਪੈਣ ਲੱਗ ਪਈਆਂ ਹਨ.  

ਸੂਬੇ ਵਿਚ ਬਚੀ ਸਿਰਫ਼ ਇੱਕ ਦਿਨ ਦੀ ਖ਼ੁਰਾਕ  
ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੱਧੂ  ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ਼ ਇੱਕ ਦਿਨ ਦੀ ਵੈਕਸੀਨ ਦਾ ਸਟਾਕ ਬਾਕੀ ਹੈ ਕੇਂਦਰ ਸਰਕਾਰ ਨੇ ਬੀਤੇ ਦਿਨ ਦੋ ਲੱਖ ਡੋਜ ਭੇਜਣ ਦਾ  ਅਸ਼ਵਾਸਨ ਦਿੱਤਾ ਸੀ ਪਰ ਹੁਣ ਕੇਂਦਰ ਸਰਕਾਰ ਸਿਰਫ ਇਕ ਦਿਨ ਦਾ ਸਟਾਕ ਭੇਜ ਰਿਹਾ ਹੈ  

ਪੰਜਾਬ ਨਾਲ ਹੋ ਰਿਹਾ ਵਿਤਕਰਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਕੇਂਦਰ ਪੰਜਾਬ ਦੇ ਨਾਲ ਮਤਰੇਆ ਵਿਹਾਰ ਕਰ ਰਿਹਾ ਹੈ ਤੇ  ਵੈਕਸੀਨ ਦੀ ਡੋਜ਼ ਨਹੀਂ ਭੇਜ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੂੰ ਪੂਰਾ ਸ਼ੈਡਿਊਲ ਦਿੱਤਾ ਗਿਆ ਹੈ ਸਾਨੂੰ ਵੈਕਸੀਨ ਮੰਗਣ ਤੇ ਵੀ ਨਹੀਂ ਦਿੱਤੀ ਜਾ ਰਹੀ  

ਬੰਦ ਕਰਨੇ ਪਏ ਵੈਕਸੀਨ ਸੈਂਟਰ  

ਸਿਹਤ ਮੰਤਰੀ ਨੇ ਦੱਸਿਆ ਕਿ ਵੈਕਸੀਨ ਦੀ ਘਾਟ ਹੋਣ ਦੇ ਕਾਰਨ ਸਾਨੂੰ ਕਈ ਵੈਕਸੀਨ ਸੈਂਟਰ ਬੰਦ ਕਰਨੇ ਪੈ ਰਹੇ ਹਨ ਕੇਂਦਰ ਸਰਕਾਰ ਨੂੰ ਘੱਟੋ ਘੱਟ ਸਾਨੂੰ 15 ਲੱਖ ਡੋਜ਼ ਭੇਜਣੇ ਚਾਹੀਦੇ ਹਨ ਅਗਰ ਕੇਂਦਰ ਸਰਕਾਰ ਸਾਨੂੰ ਸਮਾਂ ਤੇ ਡੋਜ਼ ਭੇਜੇਗਾ ਤੇ ਅਸੀਂ  ਡੇਢ ਮਹੀਨੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਵੈਕਸੀਨ ਲਗਾ ਦੇਵਾਂਗੇ.

 ਦੱਸ ਦੇਈਏ ਕਿ ਸੂਬੇ ਦੇ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਰੋਜ਼ ਦੋ ਲੱਖ ਟੀਕੇ ਲਗਾਉਣ ਦੇ ਆਦੇਸ਼ ਦਿੱਤੇ ਹਨ ਤੇ ਪੰਜਾਹ ਹਜ਼ਾਰ ਟੈਸਟਿੰਗ ਦਾ ਟੀਚਾ ਰੱਖਿਆ ਹੈ  ਕੋਰੋਨਾ ਟੈਸਟ ਤਾਂ ਬਿਆਲੀ ਹਜ਼ਾਰ ਤੋਂ ਉੱਪਰ ਪਹੁੰਚ ਜਾਂਦੇ ਹਨ ਪਰ ਵੈਕਸੀਨੇਸ਼ਨ ਦਾ ਅੰਕੜਾ ਬੱਨਵੇ ਹਜ਼ਾਰ ਤੱਕ ਹੀ ਪਹੁੰਚ ਪਾਇਆ ਹੈ  ਹਾਲਾਤ ਇੰਨੇ ਬਦਤਰ ਹਨ ਕਿ ਕਈ ਵਾਰ ਲੋਕਾਂ ਨੂੰ ਵੈਕਸੀਨੇਸ਼ਨ ਸੈਂਟਰ ਤੋਂ ਬਿਨਾਂ ਟੀਕਾ ਲਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ

WATCH LIVE TV