ਪੰਜਾਬ ਸਰਕਾਰ ਹੋਈ ਪ੍ਰਤਾਪ ਬਾਜਵਾ ਦੇ ਖਿਲਾਫ, ਸੁਰੱਖਿਆ ਹਟਾਉਣ ਦਾ ਲਿਆ ਫੈਸਲਾ
Advertisement

ਪੰਜਾਬ ਸਰਕਾਰ ਹੋਈ ਪ੍ਰਤਾਪ ਬਾਜਵਾ ਦੇ ਖਿਲਾਫ, ਸੁਰੱਖਿਆ ਹਟਾਉਣ ਦਾ ਲਿਆ ਫੈਸਲਾ

ਪੰਜਾਬ ਸਰਕਾਰ ਨੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਸੂਬੇ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ

ਪੰਜਾਬ ਸਰਕਾਰ ਹੋਈ ਪ੍ਰਤਾਪ ਬਾਜਵਾ ਦੇ ਖਿਲਾਫ, ਸੁਰੱਖਿਆ ਹਟਾਉਣ ਦਾ ਲਿਆ ਫੈਸਲਾ

ਅਨਮੋਲ ਗੁਲਾਟੀ/ ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਸੂਬੇ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ ਹੀ ਹੁਣ ਪ੍ਰਤਾਪ ਸਿੰਘ ਬਾਜਵਾ ਕੋਲ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਮੁਹੱਈਆ ਕਰਾਈ ਗਈ ਕੇਂਦਰ ਦੀ ਸਿੱਧੀ ਸੁਰੱਖਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਅਤੇ ਪ੍ਰਤਾਪ ਬਾਜਵਾ 'ਚ ਲਗਾਤਾਰ ਖਿਚੋਤਾਣ ਚੱਲ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਈਕਮਾਨ ਨੂੰ ਚਿੱਠੀ ਲਿਖ ਕੇ ਪਾਰਟੀ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਹੁਣ ਪ੍ਰਤਾਪ ਬਾਜਵਾ ਨੇ ਵੀ ਹਾਈਕਮਾਨ ਨੂੰ ਇੱਕ ਸਿਫ਼ਾਰਿਸ਼ ਕੀਤੀ ਹੈ, ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਬਾਜਵਾ ਨੇ 'ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਿਆਸੀ  ਹਾਲਾਤਾਂ ਬਾਰੇ ਸਥਿਤੀ ਜਾਣਨੀ ਹੈ ਤਾਂ  CLP ਦੀ ਮੀਟਿੰਗ ਦਿੱਲੀ ਬੁਲਾਊ ਵਿਧਾਇਕਾਂ ਦਾ ਇੰਟਰਵਿਊ ਕਰੋ, 99 % MLA ਮੁੱਖ ਮੰਤਰੀ ਕੈਪਟਨ ਦੇ ਖ਼ਿਲਾਫ਼ ਹੋਣਗੇ'। 

Watch Live Tv-

Trending news