Zee ਪੰਜਾਬ ਹਰਿਆਣਾ ਹਿਮਾਚਲ ਦੇ ਮੰਚ 'ਤੇ ਪੰਜਾਬ ਦੇ ਦਿੱਗਜ ਸਿਆਸੀ ਆਗੂ ਤੇ ਕਲਾਕਾਰ

ਜ਼ੀ ਪੰਜਾਬ ਹਰਿਆਣਾ ਦੇ ਮੰਚ 'ਤੇ ਮੁੱਖ ਮੰਤਰੀ ਕੈਪਟਨ 

Zee ਪੰਜਾਬ ਹਰਿਆਣਾ ਹਿਮਾਚਲ ਦੇ ਮੰਚ 'ਤੇ ਪੰਜਾਬ ਦੇ ਦਿੱਗਜ ਸਿਆਸੀ ਆਗੂ ਤੇ ਕਲਾਕਾਰ
ਜ਼ੀ ਪੰਜਾਬ ਹਰਿਆਣਾ ਦੇ ਮੰਚ 'ਤੇ ਮੁੱਖ ਮੰਤਰੀ ਕੈਪਟਨ

ਚੰਡੀਗੜ੍ਹ  : ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ 'ਤੇ ਪੰਜਾਬ ਦੇ ਦਿੱਗਜ ਸਿਆਸੀ ਆਗੂ ਅਤੇ ਕਲਾਕਾਰ ਜੁੜੇ ਨੇ, ਇਸ ਮੰਚ ਦਾ ਮਕਸਦ ਪੰਜਾਬ ਦੇ ਸਿਆਸੀ,ਕਿਸਾਨੀ, ਸਮਾਜਿਕ ਦੇ ਨਾਲ ਕਲਾ ਨਾਲ ਜੁੜੇ ਖੇਤਰ ਮੁੱਦਿਆਂ 'ਤੇ ਵਿਚਾਰ ਕਰਨਾ ਸੀ  

ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀਆਂ 4 ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਨਾਲ ਹੋਈ  ,ਕਾਂਗਰਸ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ,ਅਕਾਲੀ ਦਲ ਡੈਮੋਕ੍ਰੇਟਿਕ ਤੋਂ ਪਰਮਿੰਦਰ ਸਿੰਘ ਢੀਂਡਸਾ,ਪੰਜਾਬ ਏਕਤਾ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ,ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਜੀਤ ਬੈਂਸ ਮੰਚ ਤੇ ਮੌਜੂਦ ਰਹੇ,ਮੰਚ ਤੋਂ  ਕਿਸਾਨੀ ਦੇ ਮੁੱਦੇ 'ਤੇ ਚਰਚਾ ਹੋਈ, ਖੇਤੀ ਕਾਨੂੰਨੀ ਤੇ ਇੱਕ ਸੁਰ ਵਿੱਚ ਸਾਰੇ ਹੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਐਲਾਨ ਕੀਤਾ ਕਿ  26 ਨਵੰਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਤੇ ਉਹ ਕਿਸਾਨਾਂ ਨਾਲ ਖੜੇ ਨੇ 

 ਮੰਚ ਤੋਂ ਸਿਮਰਜੀਤ ਸਿੰਘ ਬੈਂਸ ਨੇ ਪਾਣੀਆਂ ਦੇ ਮੁੱਦੇ ਤੇ ਇੱਕ ਵਾਰ ਮੁੜ ਤੋਂ ਰਾਜਸਥਾਨ ਤੋਂ ਰਾਇਲਟੀ ਦਾ ਮੁੱਦਾ ਚੁੱਕਿਆ, ਸੁਖਪਾਲ ਖਹਿਰਾ ਨੇ ਵੀ SYL ਦੇ ਮੁੱਦੇ ਪੰਜਾਬ ਦੇ ਹੱਕ ਬਾਰੇ ਆਪਣੀ ਗੱਲ ਰੱਖੀ 

ਦੂਜਾ ਪੈਨਲ ਕਲਾਕਾਰਾਂ ਦਾ ਸੀ ਜਿਸ ਵਿੱਚ ਅਨਮੋਲ ਗਗਨ ਮਾਨ,ਸੋਨੀਆ ਮਾਨ,ਜਸ ਬਾਜਵਾ,ਦੀਪ ਸਿੱਧੂ ਸ਼ਾਮਲ ਹੋਏ, ਸਾਰੇ ਹੀ ਕਲਾਕਾਰਾਂ ਨੇ ਕਿਹਾ ਕਿ ਉਹ  ਕਿਸਾਨਾਂ ਦੇ ਨਾਲ ਖੜੇ ਨੇ ਅਤੇ ਹਰ ਅੰਦੋਲਨ ਵਿੱਚ ਸ਼ਾਮਲ ਹੋਏ ਨੇ ਅਤੇ ਹੁੰਦੇ ਰਹਿਣਗੇ,ਸਿਰਫ਼ ਇੰਨਾਂ ਹੀ ਨਹੀਂ ਕਲਾਕਾਲਾਂ ਨੇ ਸਿਆਸਤਦਾਨਾਂ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਇੱਕ ਮੰਚ ਤੇ ਆਉਣ ਦੀ ਅਪੀਲ ਕੀਤੀ

 ਤੀਜਾ ਪੈਨਲ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਸ਼ਾਮਲ ਹੋਏ, ਜਾਖੜ ਨੇ ਕਿਸਾਨ ਕਾਨੂੰਨ ਤੇ ਵਿਰੋਧੀ ਧਿਰ ਦੇ ਸਟੈਂਡ ਤੇ ਸਵਾਲ ਚੁੱਕੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਘੇਰਿਆ ਜਦਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਜੇਲ੍ਹ ਤੋਂ ਜੋ ਗੈਂਗਸਟਰ ਸਰਗਰਮ ਨੇ ਉਨ੍ਹਾਂ ਤੇ ਸਖ਼ਤੀ ਕੀਤੀ ਗਈ ਹੈ ਅਤੇ ਜੇਲ੍ਹਾਂ ਨੂੰ ਸੁਧਾਰਨ ਦੇ ਲਈ ਕਈ ਕਦਮ ਚੁੱਕੇ ਗਏ ਨੇ