ਪੰਜਾਬ ਵਿੱਚ PRTC ਦੀਆਂ ਬੱਸਾਂ ਦੇ ਕਿਰਾਏ ਵਧੇ,ਹੁਣ ਸਫ਼ਰ ਦੇ ਲਈ ਇੰਨਾ ਵਾਧੂ ਖ਼ਰਚ ਕਰਨਾ ਹੋਵੇਗਾ

PRTC ਨੂੰ ਕਾਫ਼ੀ ਮਾਲੀ ਨੁਕਸਾਨ ਹੋ ਰਿਹਾ ਸੀ

ਪੰਜਾਬ ਵਿੱਚ PRTC ਦੀਆਂ ਬੱਸਾਂ ਦੇ ਕਿਰਾਏ ਵਧੇ,ਹੁਣ ਸਫ਼ਰ ਦੇ ਲਈ ਇੰਨਾ ਵਾਧੂ ਖ਼ਰਚ ਕਰਨਾ ਹੋਵੇਗਾ
PRTC ਨੂੰ ਕਾਫ਼ੀ ਮਾਲੀ ਨੁਕਸਾਨ ਹੋ ਰਿਹਾ ਸੀ

ਬਲਵਿੰਦਰ ਸਿੰਘ/ਪਟਿਆਲਾ :  ਪੰਜਾਬ ਵਿੱਚ PRTC ਦੀਆਂ ਬੱਸਾਂ ਵਿੱਚ ਸਫ਼ਰ ਕਰਨ ਦੇ ਲਈ ਯਾਤਰੀਆਂ ਨੂੰ ਟਿਕਟ ਦੇ ਲਈ ਹੁਣ ਵਧ ਖ਼ਰਚ ਕਰਨੇ ਹੋਣਗੇ, PRTC ਨੇ ਬੱਸਾਂ ਦੇ ਕਿਰਾਏ ਵਧਾਉਣ ਦਾ ਫ਼ੈਸਲਾ ਲਿਆ ਹੈ, PRTC ਵੱਲੋਂ ਜਾਰੀ ਨੋਟੀਫ਼ਿਕੇਸ਼ਨ ਦੇ ਮੁਤਾਬਿਕ ਸਧਾਰਨ ਬੱਸਾਂ ਦੇ ਕਿਰਾਏ ਵਿੱਚ 6 ਪੈਸੇ ਫ਼ੀ ਕਿੱਲੋ ਮੀਟਰ ਦਾ ਵਾਧਾ ਕੀਤਾ ਗਿਆ ਹੈ ਜਦਕਿ HVAC ਬੱਸਾਂ ਦੇ ਕਿਰਾਏ ਵਿੱਚ 7 ਪੈਸੇ ਫ਼ੀ ਕਿੱਲੋ ਮੀਟਰ ਯਾਤਰੀਆਂ ਨੂੰ ਵਧ ਦੇਣਾ ਹੋਵੇਗਾ ਇਸ ਦੇ ਨਾਲ I Coach ਵਾਲੀ ਬੱਸਾਂ ਦੇ ਲਈ ਫ਼ੀ ਕਿਲੋਮੀਟਰ 11 ਪੈਸੇ ਵਧ ਦੇਣੇ  ਹੋਣਗੇ

PRTC ਨੇ ਇਸ ਲਈ ਵਧਾਇਆ ਕਿਰਾਇਆ

ਲੌਕਡਾਊਨ ਤੋਂ ਪਹਿਲਾਂ ਹੀ PRTC ਦੀ ਮਾਲੀ ਹਾਲਤ ਚੰਗੀ ਨਹੀਂ ਸੀ, ਲੌਕਡਾਊਨ ਦੀ ਵਜ੍ਹਾਂ ਕਰ ਕੇ PRTC ਨੂੰ ਵੱਡਾ ਨੁਕਸਾਨ ਹੋਇਆ ਜਿਸ ਦੀ ਵਜ੍ਹਾਂ ਕਰ ਕੇ ਸਰਕਾਰ ਨੇ PRTC ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕੁੱਝ ਦਿਨ ਪਹਿਲਾਂ 25 ਫ਼ੀਸਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਸੀ,ਸਿਰਫ਼ ਇੰਨਾ ਹੀ ਨਹੀਂ ਲਗਾਤਾਰ ਵਧ ਰਹੀਆਂ ਡੀਜ਼ਲ ਦੀ ਕੀਮਤਾਂ ਦੀ ਵਜ੍ਹਾਂ ਕਰ ਕੇ PRTC ਦਾ ਘਾਟਾ ਵਧ ਰਿਹਾ ਸੀ, ਇਸ ਦੀ ਵਜ੍ਹਾਂ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਡਿਸਟੈਂਸਿੰਗ ਦੀ ਵਜ੍ਹਾਂ ਕਰ ਕੇ 50 ਫ਼ੀਸਦੀ ਯਾਤਰੀਆਂ ਨਾਲ ਚੱਲ ਰਹੀਆਂ ਬੱਸਾਂ ਨੂੰ 100 ਫ਼ੀਸਦੀ ਯਾਤਰੀਆਂ ਨਾਲ ਚੱਲਣ ਦਾ ਹੁਕਮ ਜਾਰੀ ਕਰ ਦਿੱਤਾ ਸੀ,ਇੰਨਾ ਸਾਰੇ ਵਜ੍ਹਾਂ ਨੂੰ ਵੇਖ ਦੇ ਹੋਏ PRTC ਨੇ ਬੱਸਾਂ ਦੇ ਕਿਰਾਏ ਵਧਾਉਣ ਦਾ ਫ਼ੈਸਲਾ ਲਿਆ ਹੈ ਇਸ ਤੋਂ 2 ਦਿਨ ਪਹਿਲਾਂ ਹਰਿਆਣਾ ਟਰਾਂਸਪੋਰਟ ਵਿਭਾਗ ਨੇ ਵੀ ਹਰਿਆਣਾ ਰੋਡਵੇਜ਼ ਦੇ ਕਿਰਾਏ ਵਧਾਉਣ ਦਾ ਫ਼ੈਸਲਾ ਲਿਆ ਸੀ