ਕੋਰੋਨਾ ਪੋਜ਼ੀਟਿਵ ਦੇ ਸੰਪਰਕ 'ਚ ਆਉਣ ਤੋਂ ਬਾਅਦ ਪੰਜਾਬ ਦੇ ਇਸ ਮੰਤਰੀ ਨੂੰ ਹੋਣਾ ਪਿਆ ਕੁਆਰੰਟੀਨ

ਪੰਜਾਬ ਦੇ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਵੀ ਕੋਰੋਨਾ ਪਹੁੰਚਿਆ 

ਕੋਰੋਨਾ ਪੋਜ਼ੀਟਿਵ ਦੇ ਸੰਪਰਕ 'ਚ ਆਉਣ ਤੋਂ ਬਾਅਦ ਪੰਜਾਬ ਦੇ ਇਸ ਮੰਤਰੀ ਨੂੰ ਹੋਣਾ ਪਿਆ ਕੁਆਰੰਟੀਨ
ਪੰਜਾਬ ਦੇ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਵੀ ਕੋਰੋਨਾ ਪਹੁੰਚਿਆ

ਬਜ਼ਮ ਵਰਮਾ/ਚੰਡੀਗੜ੍ਹ :  ਅਨਲੌਕ 2.0 ਸ਼ੁਰੂ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਜ਼ਿਆਦਾਤਰ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਜਿਸ ਤੋਂ ਬਾਅਦ ਹੁਣ ਸਰਕਾਰੀ ਦਫ਼ਤਰਾਂ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਨੇ,ਪੰਜਾਬ ਪੰਚਾਇਤ ਵਿਭਾਗ ਦੇ ਡਾਇਰੈਕਟਰ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਵਿਭਾਗ ਦੇ ਡਾਇਰੈਕਟਰ ਦੀ ਕੰਮ ਦੇ ਸਿਲਸਿਲੇ ਵਿੱਚ ਕੁੱਝ ਦਿਨਾਂ ਤੋਂ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਈ ਵਾਰ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੋਰੋਨਾ ਟੈਸਟ ਕੀਤਾ ਹੈ, ਰਿਪੋਰਟ ਆਉਣ ਵਿੱਚ ਸਮਾਂ ਲੱਗੇਗਾ ਪਰ ਸਿਹਤ ਵਿਭਾਗ ਦੀ ਟੀਮ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਰਿਪੋਰਟ ਆਉਣ ਤੱਕ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਹੈ, ਇਸ ਦੇ ਨਾਲ ਪਿਛਲੇ ਦਿਨਾਂ ਵਿੱਚ ਪੰਚਾਇਤ ਡਾਇਰੈਕਟਰ ਜਿੰਨਾਂ ਦੇ ਵੀ ਸੰਪਰਕ ਵਿੱਚ ਰਹੇ ਸਨ ਉਨ੍ਹਾਂ ਸਭ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ 

ਪੰਜਾਬ ਸਕੱਤਰੇਤ ਦੇ ਵਿੱਚ ਕੋਰੋਨਾ ਦਾ ਖ਼ੌਫ਼

ਪੰਜਾਬ ਸਕੱਤਰੇਤ ਵਿੱਚ ਕੋਰੋਨਾ ਦਾ ਖ਼ੌਫ ਮੰਡਰਾ ਰਿਹਾ ਹੈ, ਪੰਜਾਬ ਸਕੱਤਰੇਤ ਦੇ ਸੈਂਟਰਲ ਰਿਕਾਰਡ ਅਤੇ ਲਾਇਬ੍ਰੇਰੀ ਆਫ਼ਿਸ ਵਿੱਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਦੇ ਪੁੱਤਰ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਸਕੱਤਰੇਤ 'ਤੇ ਇੰਨਾ ਦੋਵਾਂ ਵਿਭਾਗਾਂ ਨੂੰ ਸੀਲ ਕਰ ਦਿੱਤਾ ਗਿਆ ਸੀ, ਇਹ ਮੁਲਾਜ਼ਮ ਦੋਵਾਂ ਵਿਭਾਗ ਵਿੱਚ ਅੱਧਾ-ਅੱਧਾ ਦਿਨ ਕੰਮ ਕਰਦਾ ਸੀ, ਜਿਸ ਮੁਲਾਜ਼ਮ ਦੇ ਪੁੱਤਰ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਉਸ ਦਾ ਵੀ ਟੈਸਟ ਕਰਵਾਇਆ ਗਿਆ ਹੈ,ਸਕੱਤਰੇਤ ਵੱਲੋਂ ਅਹਿਤਿਆਤ ਦੇ ਤੌਰ 'ਤੇ  ਮੁਲਾਜ਼ਮ ਦੇ ਸੰਪਰਕ ਵਿੱਚ ਆਏ  25 ਮੁਲਾਜ਼ਮਾਂ ਦੀ ਲਿਸਟ ਤਿਆਰ ਕੀਤੀ ਗਈ ਸੀ  ਜਿੰਨਾਂ ਦਾ ਕੋਰੋਨਾ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਗਏ  ਸਨ

ਹਾਈਕੋਰਟ ਵਿੱਚ ਕੋਰੋਨਾ ਪੋਜ਼ੀਟਿਵ ਦਾ ਕੇਸ ਆਇਆ ਸੀ

7 ਜੁਲਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੋਰੋਨਾ ਦੀ ਦਸਤਕ ਸੁਣਨ ਨੂੰ ਮਿਲੀ ਸੀ, ਹਾਈਕੋਰਟ ਵਿੱਚ ਗ੍ਰੇਡ 1 ਸੁਪਰੀਟੈਂਡੈਂਟ ਦੇ ਪਤੀ ਦੇ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਸੀ, ਅਹਿਤਿਆਤ ਰੱਖ ਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਕਈ ਬਰਾਂਚਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਵਿੱਚ ਰਜਿਸਟਰਾਰ ਆਫ਼ਿਸ, ਗੈਜੇਟ 2 ਬਰਾਂਚ, ਅਸਿਸਟੈਂਟ ਰਜਿਸਟਰਾਰ ਅਤੇ ਡਿਪਟੀ ਰਜਿਸਟਰਾਰ ਗੈਜੇਟ ਦੀਆਂ 2 ਬਰਾਂਚਾਂ ਸ਼ਾਮਲ ਨੇ, ਇਸ ਤੋਂ ਇਲਾਵਾ ਪੈਨਸ਼ਨ ਬਰਾਂਚ ਦੇ ਇੱਕ ਕਲਰਕ ਦੇ ਕੋਰੋਨਾ ਪੋਜ਼ੀਟਿਵ ਹੋਣ 'ਤੇ ਉਸ ਨੂੰ GMSH 16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਹਰਿਆਣਾ ਦੇ  2 ਐਡੀਸ਼ਨਲ ਜ਼ਿਲ੍ਹਾਂ ਸੈਸ਼ਨ ਜੱਜ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਇਸ ਤੋਂ ਪਹਿਲਾਂ 500 ਜੁਡੀਸ਼ਲ ਆਫ਼ੀਸਰ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹੋਮ ਕੁਆਰੰਟੀਨ ਕੀਤਾ ਜਾ ਚੁੱਕਾ ਸੀ ਕਿਉਂਕਿ ਕਈ ਮੁਲਜ਼ਮ ਜਿੰਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਸੀ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ