ਪਟਿਆਲਾ ਤੋਂ ਬਾਅਦ ਹੁਣ ਪੰਜਾਬ ਦੇ ਇੰਨਾ ਜ਼ਿਲ੍ਹਿਆਂ ਵਿੱਚ ਬਣਨਗੇ ਪਲਾਜ਼ਮਾ ਬੈਂਕ

21 ਜੁਲਾਈ ਨੂੰ ਪਟਿਆਲਾ ਵਿੱਚ ਪਲਾਜ਼ਮਾਂ ਬੈਂਕ ਦਾ ਉਦਘਾਟਨ ਹੋਇਆ ਸੀ 

ਪਟਿਆਲਾ ਤੋਂ ਬਾਅਦ ਹੁਣ ਪੰਜਾਬ ਦੇ ਇੰਨਾ ਜ਼ਿਲ੍ਹਿਆਂ ਵਿੱਚ ਬਣਨਗੇ ਪਲਾਜ਼ਮਾ ਬੈਂਕ
21 ਜੁਲਾਈ ਨੂੰ ਪਟਿਆਲਾ ਵਿੱਚ ਪਲਾਜ਼ਮਾਂ ਬੈਂਕ ਦਾ ਉਦਘਾਟਨ ਹੋਇਆ ਸੀ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ (COVID-19) ਦੇ ਵਧ ਕਰ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ ਸੂਬ ਸਰਕਾਰ ਤਿਆਰੀਆਂ ਨੂੰ ਲੈਕੇ ਕੋਈ ਕਸਰ ਨਹੀਂ ਛੱਡਣਾ ਚਾਉਂਦੀ ਹੈ,ਪਟਿਆਲਾ ਤੋਂ ਬਾਅਦ ਪੰਜਾਬ ਦੇ 2 ਹੋਰ ਜ਼ਿਲ੍ਹਿਆਂ ਵਿੱਚ ਪਲਾਜ਼ਮਾ ਬੈਂਕ ( Plasma Bank) ਖੌਲਣ ਦੀ ਤਿਆਰੀ ਕਰ ਰਹੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh)  ਨਾਲ ਹੋਈ ਕੋਵਿਡ ਰਿਵਿਊ ਮੀਟਿੰਗ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ (Punjab Chief Sectary Vini Mahajan) ਨੇ ਇਸ ਬਾਰੇ ਜਾਣਕਾਰੀ ਦਿੱਤੀ 
 
ਇੰਨਾ ਜ਼ਿਲ੍ਹਿਆਂ ਵਿੱਚ ਬਣਨਗੇ ਪਲਾਜ਼ਮਾ ਬੈਂਕ

ਮੁੱਖ ਸਕੱਤਰ ਨੇ ਰਿਵਿਊ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕੀ  ਸਿਹਤ ਮਾਹਿਰਾਂ ਨੂੰ ਫਰੀਦਕੋਟ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕਾਂ ਸਥਾਪਤ ਕਰਨ ਲਈ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਜਦਕਿ ਪਟਿਆਲਾ ਵਿੱਚ ਸੂਬੇ ਦੀ ਪਹਿਲੀ ਪਲਾਜ਼ਮਾ ਬੈਂਕ ਦਾ ਉਦਘਾਟਨ 21 ਜੁਲਾਈ ਨੂੰ ਕੀਤਾ ਜਾ ਚੁੱਕਾ ਹੈ। ਇਸ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਚਾਰ ਦਾਨੀਆਂ ਨੇ ਬੈਂਕ ਨੂੰ ਆਪਣਾ ਪਲਾਜ਼ਮਾ ਦਿੱਤਾ

ਪਲਾਜ਼ਮਾਂ ਦੇਣ ਲਈ ਪੁਲਿਸ ਅਫ਼ਸਰ ਵੀ ਅੱਗੇ ਆਏ

ਮੁੱਖ ਸਕੱਤਰ ਵਿਨੀ ਮਹਾਜਨ  (Punjab Chief Sectary Vini Mahajan) ਨੇ ਦੱਸਿਆ ਕਿ ਕੋਵਿਡ ਦੇ ਇਲਾਜ ਉਪਰੰਤ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਆਪਣਾ ਪਲਾਜ਼ਮਾ ਦੇਣ ਲਈ ਅਪੀਲ ਕੀਤੀ, ਮੁੱਖ ਸਕੱਤਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ IAS ਅਤੇ PPS ਅਫ਼ਸਰ ਜੋ ਸਿਹਤਯਾਬ ਹੋ ਚੁੱਕੇ ਹਨ, ਨੂੰ ਵੀ ਆਪਣਾ ਪਲਾਜ਼ਮਾ ਦੇ ਕੇ ਹੋਰਨਾਂ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ

ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ (DGP Dinker Gupta)  ਨੇ ਕਿਹਾ ਕਿ ਪੰਜਾਬ ਹੋਮ ਗਾਰਡਜ਼ (Home Gaurd) ਦੇ ਜਵਾਨ ਸਮੇਤ ਤਿੰਨ ਪੁਲੀਸ ਕਰਮੀਆਂ ਵੱਲੋਂ ਪਟਿਆਲਾ ਅਤੇ ਡੀ.ਐਮ.ਸੀ ਵਿਖੇ ਆਪਣਾ ਪਲਾਜ਼ਮਾ ਦਿੱਤਾ ਗਿਆ ਹੈ

ਇੰਨੇ ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ੀਟਿਵ ਹੋਏ

ਸੂਬੇ ਅੰਦਰ ਕੋਵਿਡ ਦੇ ਵਧ ਰਹੇ ਕੇਸਾਂ  ਬਾਰੇ ਚਿੰਤਾ ਜ਼ਾਹਰ ਰਕਦਿਆਂ ਮੁੱਖ ਮੰਤਰੀ ਵੱਲੋਂ ਮੁਕੰਮਲ ਸਾਵਧਾਨੀ ਲਈ ਸੱਦਾ ਦਿੰਦਿਆਂ DGP ਨੂੰ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏ ਜਾਣ ਲਈ ਨਿਰਦੇਸ਼ ਦਿੱਤੇ ਗਏ, ਬਠਿੰਡਾ ਜ਼ਿਲ੍ਹੇ ਦੇ ਨਥਾਣਾ ਪੁਲੀਸ ਥਾਣੇ ਦੇ 28 ਕਰਮੀਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਬੁਖਾਰ ਜਾਂ ਫਲੂ ਵਰਗੇ ਲੱਛਣਾਂ ਵਾਲੇ ਮੁਲਾਜ਼ਮਾਂ ਨੂੰ ਦਫਤਰ ਨਾ ਆਉਣ ਦੀ ਸਲਾਹ ਦਿੱਤੀ ਅਤੇ ਆਪਣੇ ਟੈਸਟ ਜਲਦ ਤੋਂ ਜਲਦ ਕਰਵਾਉਣ ਲਈ ਆਖਿਆ