ਪੰਜਾਬ 'ਚ ਕੋਰੋਨਾ ਦੇ 677 ਨਵੇਂ ਮਾਮਲੇ, ਇਸ ਸ਼ਹਿਰ 'ਚ ਵਧੇ ਅੰਕੜੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖ਼ਤ ਕਦਮ ਚੁਕੇ ਜਾ ਰਹੇ ਹਨ, ਪਰ ਆਏ ਦਿਨ ਕੋਰੋਨਾ ਕੇਸਾਂ 'ਚ ਹੋ ਰਿਹਾ ਵਾਧਾ ਚਿੰਤਾ ਦਾ ਸਬੱਬ ਬਣਦਾ ਜਾ ਰਿਹਾ ਹੈ। 

ਪੰਜਾਬ 'ਚ ਕੋਰੋਨਾ ਦੇ 677 ਨਵੇਂ ਮਾਮਲੇ, ਇਸ ਸ਼ਹਿਰ 'ਚ ਵਧੇ ਅੰਕੜੇ
ਪੰਜਾਬ 'ਚ ਕੋਰੋਨਾ ਦੇ 677 ਨਵੇਂ ਮਾਮਲੇ, ਇਸ ਸ਼ਹਿਰ 'ਚ ਵਧੇ ਅੰਕੜੇ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖ਼ਤ ਕਦਮ ਚੁਕੇ ਜਾ ਰਹੇ ਹਨ, ਪਰ ਆਏ ਦਿਨ ਕੋਰੋਨਾ ਕੇਸਾਂ 'ਚ ਹੋ ਰਿਹਾ ਵਾਧਾ ਚਿੰਤਾ ਦਾ ਸਬੱਬ ਬਣਦਾ ਜਾ ਰਿਹਾ ਹੈ। 

ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਅੰਦਰ 677 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਦੌਰਾਨ ਸੂਬੇ ਅੰਦਰ  ਕੋਰੋਨਾ ਕੇਸਾਂ ਦੀ ਗਿਣਤੀ 18527 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ 442 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ, ਜਦਕਿ 11882 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। 

ਇਸ ਦੌਰਾਨ ਲੁਧਿਆਣਾ 'ਚ 186, ਜਲੰਧਰ 'ਚ 11, ਸੰਗਰੂਰ 8, ਮੋਹਾਲੀ 11, ਹੁਸ਼ਿਆਰਪੁਰ ,ਗੁਰਦਾਸਪੁਰ 34 ਫਿਰੋਜ਼ਪੁਰ 51, ਪਠਾਨਕੋਟ 13, ਬਠਿੰਡਾ 118, ਫਤਿਹਗੜ੍ਹ ਸਾਹਿਬ 1, ਮੋਗਾ 22, ਫਰੀਦਕੋਟ 3, ਫਾਜ਼ਿਲਕਾ 14, ਕਪੂਰਥਲਾ 9 ਅਤੇ ਬਰਨਾਲਾ 'ਚ 20 ਮਾਮਲੇ ਸਾਹਮਣੇ ਆਏ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਅੰਦਰ ਕੋਰੋਨਾ 'ਤੇ ਠੱਲ ਪਾਉਣ ਲਈ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਸੂਬੇ ਦੇ ਲੋਕਾਂ ਦਾ ਵੀ ਫਰਜ਼ ਹੈ ਤਾਂ ਇਸ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। 

Watch Live Tv-