ਪੰਜਾਬ 'ਚ ਨੌਜਵਾਨ ਹੋ ਰਹੇ ਕੋਰੋਨਾ ਦੇ ਸਭ ਤੋਂ ਵਧ ਸ਼ਿਕਾਰ, ਸਰਕਾਰ ਦੀ ਕੋਵਿਡ ਟੀਮ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ, 6ਵੇਂ ਦਿਨ ਆਏ ਰਿਕਾਰਡ

27 ਫਰਵਰੀ ਨੂੰ 595 ਨਵੇਂ ਮਾਮਲੇ ਸਾਹਮਣੇ ਆਏ ਸਭ ਤੋਂ ਵਧ ਮਾਮਲੇ ਜਲੰਧਰ ਵਿੱਚ ਦਰਜ ਕੀਤੇ ਗਏ

ਪੰਜਾਬ 'ਚ ਨੌਜਵਾਨ ਹੋ ਰਹੇ ਕੋਰੋਨਾ ਦੇ ਸਭ ਤੋਂ ਵਧ ਸ਼ਿਕਾਰ, ਸਰਕਾਰ ਦੀ ਕੋਵਿਡ ਟੀਮ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ, 6ਵੇਂ ਦਿਨ ਆਏ ਰਿਕਾਰਡ
27 ਫਰਵਰੀ ਨੂੰ 595 ਨਵੇਂ ਮਾਮਲੇ ਸਾਹਮਣੇ ਆਏ ਸਭ ਤੋਂ ਵਧ ਮਾਮਲੇ ਜਲੰਧਰ ਵਿੱਚ ਦਰਜ ਕੀਤੇ ਗਏ

ਚੰਡੀਗੜ੍ਹ :  ਫਰਵਰੀ ਦੇ ਚੌਥੇ ਹਫ਼ਤੇ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਨੇ ਇੱਕ ਵਾਰ ਮੁੜ ਤੋਂ ਰਿਕਾਰਡ ਤੋੜਿਆ ਹੈ, 3 ਮਹੀਨਿਆਂ ਦੇ ਅੰਦਰ ਸਭ ਤੋਂ ਵਧ 596 ਨਵੇਂ  ਪੋਜ਼ੀਟਿਵ ਮਾਮਲੇ ਸਾਹਮਣੇ ਆਏ ਨੇ,  ਜਲੰਧਰ ਵਿੱਚ ਇੱਕ ਵਾਰ ਮੁੜ ਤੋਂ ਤੇਜੀ ਨਾਲ ਕੋਰੋਨਾ ਫੈਲ ਰਿਹਾ ਹੈ  ਪੰਜਾਬ ਸਰਕਾਰ ਦੀ ਕੋਵਿਡ ਟੀਮ ਦੇ ਮੁੱਖੀ ਡਾਕਰਟ ਕੇ.ਕੇ ਤਸਵਾਰ ਮੁਤਾਬਿਕ ਇਸ ਵਾਰ ਨੌਜਵਾਨ  ਸਭ ਤੋਂ ਵਧ ਇਸ ਦਾ ਸ਼ਿਕਾਰ ਹੋ ਰਹੇ ਨੇ, ਇਸ ਦੀ ਤਸਦੀਕ ਬਠਿੰਡਾ ਦੇ ਸਕੂਲ ਤੋਂ ਆਏ ਤਾਜ਼ਾ ਮਾਮਲਿਆਂ ਤੋਂ ਹੋ ਰਹੀ ਹੈ, ਇੱਕ ਵਾਰ ਮੁੜ ਤੋਂ 9 ਅਧਿਆਪਕ ਸਮੇਤ 10 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਉਧਰ ਪੰਜਾਬ ਬਾਲ ਕਮਿਸ਼ਨ ਨੇ ਵੀ ਸੂਬਾ ਸਰਕਾਰ ਨੂੰ ਪ੍ਰੀਖਿਆ ਨੂੰ ਲੈਕੇ ਸਿਫਾਰਸ਼ ਕੀਤੀ ਹੈ

ਪੰਜਾਬ ਵਿੱਚ ਕੋਰੋਨਾ ਲਗਾਤਾਰ 6ਵੇਂ ਦਿਨ ਟੁੱਟਿਆ ਰਿਕਾਰਡ

ਪੰਜਾਬ ਵਿੱਚ ਲਗਾਤਾਰ 6ਵੇਂ ਦਿਨ ਰਿਕਾਰਡ ਮਾਮਲੇ ਦਰਜ ਹੋਏ ਨੇ, ਪੰਜਾਬ ਸਰਕਾ ਦੇ ਬੁਲੇਟਿਨ ਮੁਤਾਬਿਕ 24 ਘੰਟਿਆਂ ਦੇ ਅੰਦਰ 595 ਨਵੇਂ ਮਾਮਲੇ ਸਾਹਮਣੇ ਆਏ ਨੇ, ਸਭ ਤੋਂ ਵਧ 70 ਜਲੰਧਰ ਜ਼ਿਲ੍ਹੇ ਤੋਂ ਆਏ ਨੇ, ਪਟਿਆਲਾ 69, ਲੁਧਿਆਣਾ 62, ਕਪੂਰਥਲਾ 55, ਮੋਹਾਲੀ 54, ਹੁਸ਼ਿਆਰਪੁਰ 52, ਅੰਮ੍ਰਿਤਸਰ 39, ਸੰਗਰੂਰ,ਬਠਿੰਡਾ 27,ਗੁਰਦਾਸਪੁਰ 21 ਕਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਹੋਏ ਨੇ

ਨੌਜਵਾਨਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ 
  
ਸੂਬਾ ਸਰਕਾਰ ਦੇ ਕੋਵਿਡ ਬਾਰੇ ਮਾਹਿਰਾਂ ਦੇ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾੜ ਦਾ ਇੱਕ ਹੋਰ ਦਾਅਵਾ ਸੱਚ ਸਾਬਿਤ ਹੋ ਰਿਹਾ ਹੈ, ਉਨ੍ਹਾਂ ਨੇ ਕਿਹਾ ਸੀ ਕਿ ਨੌਜਵਾਨਾਂ ਕੋਰੋਨਾ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਨੇ, ਇਸ ਦਾ ਉਦਾਰਣ ਲਗਾਤਾਰ ਸਕੂਲਾਂ ਵਿੱਚ ਬੱਚਿਆ ਦੇ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਤੋਂ ਲਗਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਧਿਆਪਕਾਂ  ਵੀ ਇਸ ਦੀ ਜੱਦ ਹੇਠ ਆ ਰਹੇ ਨੇ, ਬਠਿੰਡਾ,ਪਟਿਆਲਾ, ਲੁਧਿਆਣਾ, ਤਰਤਤਾਰਨ ਵਿੱਚ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਉਧਰ ਬਾਲ ਅਧਿਕਾਰ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਨੂੰ ਆਨ ਲਾਈਨ ਇਮਤਿਹਾਨ ਲੈਣ ਦੀ ਸਿਫਾਰਸ਼ ਕੀਤੀ ਹੈ 

 ਡਾਕਟਰ ਤਲਵਾਰ ਨੇ ਇਹ ਵੀ ਦਾਅਵਾ ਕੀਤਾ ਸੀ ਕੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ 800 ਤੱਕ ਪਹੁੰਚ ਜਾਵੇਗੀ ਜੋ ਸੱਚ ਸਾਬਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ, ਇਸ ਤੋਂ ਪਹਿਲਾਂ ਹੀ ਜਦੋਂ ਡਾਕਟਰ ਤਲਵਾਰ  ਨੇ ਕੋਰੋਨਾ ਨੂੰ ਲੈਕੇ ਜੋ ਵੀ ਅੰਦਾਜ਼ਾ ਲਗਾਇਆ ਹੈ ਉਹ ਸਹੀ ਸਾਬਿਤ ਹੋਇਆ ਹੈ, ਉਨ੍ਹਾਂ ਨੇ ਕੋਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਹੀ ਕਹਿ ਦਿੱਤਾ ਸੀ ਕੋਰੋਨਾ  ਦੇਸ਼ ਵਿੱਚ ਦਸੰਬਰ ਤੱਕ ਤੇਜੀ ਵੇਖੀ ਜਾਵੇਗੀ,ਦਸੰਬਰ ਤੋਂ ਬਾਅਦ ਇੱਕ ਦਮ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਸਨ,ਹੁਣ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਵੇਖੀ ਜਾ ਰਹੀ ਹੈ, ਡਾਕਰਟ ਤਲਵਾਰ ਦਾ ਬਿਆਨ ਅਲਰਟ ਕਰਨ ਵਾਲਾ ਹੈ, ਪੰਜਾਬ ਦੀ ਜਨਤਾ ਨੂੰ ਆਪਣਾ ਫਰਜ਼ ਸਮਝਨਾ ਹੋਵੇਗਾ