ਫ਼ਰੀਦਕੋਟ ਰਾਜ ਘਰਾਣੇ ਦੀ 20 ਹਜ਼ਾਰ ਕਰੋੜ ਦੀ ਜਾਇਦਾਦ 'ਤੇ ਕਿਸ ਦਾ ਹੱਕ,HC ਦਾ ਇਹ ਫ਼ੈਸਲਾ ਜ਼ਰੂਰ ਪੜੋ

ਪੰਜਾਬ ਹਰਿਆਣਾ ਹਾਈਕੋਰਟ ਨੇ ਨਿਚਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ 

ਫ਼ਰੀਦਕੋਟ ਰਾਜ ਘਰਾਣੇ ਦੀ 20 ਹਜ਼ਾਰ ਕਰੋੜ ਦੀ ਜਾਇਦਾਦ 'ਤੇ ਕਿਸ ਦਾ ਹੱਕ,HC ਦਾ ਇਹ ਫ਼ੈਸਲਾ ਜ਼ਰੂਰ ਪੜੋ
ਪੰਜਾਬ ਹਰਿਆਣਾ ਹਾਈਕੋਰਟ ਨੇ ਨਿਚਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਤਕਰੀਬਨ 20 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲੀਕਾਨਾ ਹੱਕ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ, ਹਾਈਕੋਰਟ ਨੇ ਨਿੱਚਲੀ ਅਦਾਲਤ ਦੇ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਹੈ,ਜਿਸ ਵਿੱਚ ਜਾਇਦਾਦ 'ਤੇ  ਦੋਵਾਂ ਰਾਜਕੁਮਾਰੀਆਂ ਅਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦਾ  ਬਰਾਬਰ ਦਾ ਹੱਕ ਦੱਸਿਆ ਗਿਆ ਸੀ, ਪਰ ਹਾਈਕੋਰਟ ਨੇ ਇਸ ਮਾਮਲੇ ਵਿੱਚ ਹੁਣ ਥੋੜ੍ਹਾ  ਬਦਲਾਅ ਕੀਤਾ ਹੈ, ਅਦਾਲਤ ਨੇ 25 ਫ਼ੀਸਦੀ ਹਿੱਸਾ ਮਹਾਰਾਣੀ ਮਹਿੰਦਰ ਕੌਰ ਦਾ ਦੱਸਿਆ ਹੈ,  ਜਦਕਿ 75 ਫ਼ੀਸਦੀ ਹਿੱਸੇ ਦਾ ਅੱਧਾ-ਅੱਧਾ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ  ਨੂੰ ਮਿਲੇਗਾ, ਹਾਈਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 1 ਜੂਨ 1982 ਦੀ ਵਿਲ ਨੂੰ ਫ਼ਰਜ਼ੀ ਦੱਸ ਦੇ ਹੋਏ ਟਰੱਸਟ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਦੀ ਚੇਅਰਪਰਸਨ ਰਾਜਕੁਮਾਰੀ ਦੀਪਿੰਦਰ ਕੌਰ ਸੀ 

HC ਨੇ ਮਹਾਰਾਣੀ ਨੂੰ ਇਸ ਲਈ ਦਿੱਤਾ 25 ਫ਼ੀਸਦੀ ਹਿੱਸਾ

ਹਾਈਕੋਰਟ ਨੇ ਜੱਜ ਰਾਜ ਮੋਹਨ ਸਿੰਘ ਨੇ ਨਿਚਲੀ ਅਦਾਲਤ ਦੇ ਖ਼ਿਲਾਫ਼ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਅਤੇ ਮਹਰਾਵਲ ਖੇਵਾਜੀ ਟਰੱਸਟ ਵੱਲੋਂ ਦਾਇਰ ਕੀਤੀ ਅਪੀਲ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਹਿੰਦੂ ਉਤਾਰਾ ਅਧਿਕਾਰ ਨਿਯਮ ਦੇ ਮੁਤਾਬਿਕ ਮਹਾਰਾਜਾ ਹਰਿੰਦਰ ਸਿੰਘ  ਦੇ ਦੇਹਾਂਤ  ਸਮੇਂ ਮਹਾਰਾਨੀ ਮਹਿੰਦਰ ਕੌਰ ਜ਼ਿੰਦਾ ਸੀ ਅਜਿਹੇ ਵਿੱਚ ਇਸ ਜਾਇਦਾਦ ਵਿੱਚ ਉਨ੍ਹਾਂ ਦੀ ਵੀ ਹਿੱਸੇਦਾਰੀ ਹੈ, ਪਰ ਇਸ ਦੇ ਬਾਵਜੂਦ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਦੋਵਾਂ ਧੀਆਂ ਨੂੰ ਹੀ ਮਿਲੇਗਾ ਕਿਉਂਕਿ ਮਹਾਰਾਨੀ ਦਾ ਦੇਹਾਂਤ ਹੋ ਚੁੱਕਿਆ ਹੈ, ਹੁਣ 25 ਫ਼ੀਸਦੀ ਹਿੱਸਾ ਕਿੰਨਾ ਕਿਸ ਕੋਲ ਜਾਵੇਗਾ ਉਹ ਮਹਾਰਾਨੀ ਦੀ ਵਸੀਅਤ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ  

ਕੌਣ ਦੀ ਟਰੱਸਟ ਦੀ ਚੇਅਰਪਰਸਨ ?

ਰਾਜਕੁਮਾਰੀ ਦੀਪਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕੀ ਉਸ ਦੇ ਪਿਤਾ ਨੇ ਸਾਰੀ ਜਾਇਦਾਦ ਮਹਰਾਵਲ ਖੇਵਾਜੀ ਟਰੱਸਟ ਨੂੰ ਸੌਂਪੀ ਸੀ ਅਤੇ ਉਸ ਨੂੰ ਇਸ ਟਰੱਸਟ ਦਾ ਚੇਅਰਪਰਸਨ ਬਣਾਇਆ ਸੀ ਇਸ ਲਈ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਹੈ,  ਰਾਜਕੁਮਾਰੀ ਅੰਮ੍ਰਿਤ ਕੌਰ ਨੇ ਇਸ ਮਹਰਾਵਲ ਖੇਵਾਜੀ ਟਰੱਸਟ ਨੂੰ ਅਦਾਲਤ ਵਿੱਚ ਚੁਨੌਤੀ ਦਿੱਤੀ ਸੀ, ਮਾਲਿਕਾਨਾ ਹੱਕ ਨੂੰ ਲੈਕੇ  CJM ਕੋਰਟ ਨੇ  25 ਜੁਲਾਈ  2013 ਵਿੱਚ ਫ਼ੈਸਲਾ ਸੁਣਾਉਂਦੇ ਹੋਏ ਜਾਇਦਾਦ 'ਤੇ ਦੋਵਾਂ ਭੈਣਾਂ ਦਾ ਬਰਾਬਰ ਦਾ ਹੱਕ ਦੱਸਿਆ ਸੀ, CJM ਦੇ ਇਸ ਫ਼ੈਸਲੇ ਦੇ ਖ਼ਿਲਾਫ਼  ADJ ਅਦਾਲਤ ਵਿੱਚ ਚੁਨੌਤੀ ਦਿੱਤੀ ਗਈ,  2018 ਨੂੰ  ADJ ਅਦਾਲਤ ਨੇ ਅਪੀਲ ਨੂੰ ਖ਼ਾਰਜ ਕਰ ਦਿੱਤਾ ਅਤੇ CJM ਅਦਾਲਤ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਕੀ  ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ  1982  ਵਿੱਚ ਬਣਾਈ ਗਈ ਵਸੀਅਤ ਫ਼ਰਜ਼ੀ ਸੀ ਅਤੇ ਰਾਜੇ ਦੀਆਂ ਦੋਵੇਂ ਧੀਆਂ ਵਿੱਚ ਬਰਾਬਰ ਜਾਇਦਾਦ ਵੰਡਣ ਦੇ ਹੁਕਮ ਦਿੱਤੇ, ਹੁਣ ਹਾਈਕੋਰਟ ਨੇ ਵੀ ਦੋਵੇ ਨਿੱਚਲੀ ਅਦਾਲਤਾਂ ਦੇ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਹੈ,ਹੁਣ ਦੋਵਾਂ ਰਾਜਕੁਮਾਰੀਆਂ ਦੇ ਕੋਲ ਸੁਪਰੀਮ ਕੋਰਟ ਦਾ ਰਸਤਾ ਬੱਚਿਆ ਹੈ   

ਫ਼ਰੀਦਕੋਟ ਰਾਜ ਘਰਾਣੇ ਦੀ ਜਾਇਦਾਦ

ਰਾਜਾ ਹਰਿੰਦਰ ਸਿੰਘ ਬਰਾੜ ਦੀ ਫ਼ਰੀਦਕੋਟ ਵਿੱਚ ਕਾਫ਼ੀ ਜਾਇਦਾਦ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਕਿੱਲਾ ਹੈ, ਇੱਕ ਹੋਟਲ ਸਾਇਟ ਸਮੇਤ ਦਿੱਲੀ ਅਤੇ ਹਿਮਾਚਲ ਵਿੱਚ ਵੀ ਕਾਫ਼ੀ ਜਾਇਦਾਦ ਹੈ, ਇੱਕ ਅੰਦਾਜ਼ੇ ਮੁਤਾਬਿਕ   ਫ਼ਰੀਦਕੋਟ ਰਾਜ ਘਰਾਣੇ ਦੀ ਤਕਰੀਬਨ 20 ਹਜ਼ਾਰ ਕਰੋੜ ਦੀ ਜਾਇਦਾਦ ਹੈ