ਇਸ ਤਰੀਕ ਤੱਕ ਕਰੋਂ ਅਪਲਾਈ ਜੇਕਰ ਅਧਿਆਪਕ ਸਟੇਟ ਅਵਾਰਡ ਲਈ ਨਾਮੀ ਨੇਸ਼ਨ ਭੇਜਣਾ ਚਾਉਂਦੇ ਹੋ
Advertisement

ਇਸ ਤਰੀਕ ਤੱਕ ਕਰੋਂ ਅਪਲਾਈ ਜੇਕਰ ਅਧਿਆਪਕ ਸਟੇਟ ਅਵਾਰਡ ਲਈ ਨਾਮੀ ਨੇਸ਼ਨ ਭੇਜਣਾ ਚਾਉਂਦੇ ਹੋ

ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਅਵਾਰਡ ਲਈ ਨਾਮੀਨੇਸ਼ਨ ਵਾਸਤੇ ਤਰੀਕਾ ਨਿਰਧਾਰਤ 

ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਅਵਾਰਡ ਲਈ ਨਾਮੀਨੇਸ਼ਨ ਵਾਸਤੇ ਤਰੀਕਾ ਨਿਰਧਾਰਤ

ਚੰਡੀਗੜ੍ਹ : 5 ਸਤੰਬਰ ਨੂੰ ਅਧਿਆਪਕ ਦਿਹਾੜੇ 'ਤੇ ਮਿਲਣ ਵਾਲੇ ਸੂਬਾ ਅਵਾਰਡ ਦੇ ਲਈ ਪੰਜਾਬ ਸਰਕਾਰ ਨੇ ਨਾਮੀ ਨੇਸ਼ਨ ਭਰਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ, ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰ ਕੇ  ਨਾਮੀਨੇਸ਼ਨ 18 ਜੁਲਾਈ ਤੋਂ 30 ਜੁਲਾਈ ਤੱਕ ਆਨ ਲਾਈਨ ਭੇਜਣ ਲਈ ਹੁਕਮ ਜਾਰੀ ਕੀਤੇ ਨੇ, ਇਸ ਦੇ ਨਾਲ ਅਵਾਰਡ ਦੇ ਲਈ ਨਾਂ ਭੇਜਣ ਦੀ ਪੂਰੀ ਪ੍ਰਕਿਆ ਅਤੇ ਗਾਈਡ ਲਾਈਨ ਵੀ ਜਾਰੀ ਕੀਤੀ ਗਈ ਹੈ

ਇਸ ਤਰ੍ਹਾਂ ਕਰਨਾ ਹੋਵੇਗਾ ਅਪਲਾਈ 

- ਪੋਰਟਲ ’ਤੇ ਹਰੇਕ ਸਟਾਫ ਮੈਂਬਰ ਦਾ ਵੱਖਰਾ ਆਈ.ਡੀ. ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਿਲਿਆ ਹੋਇਆ ਹੈ
-  ਉਸ ਦੇ ਰਾਹੀਂ ਲੋਗ-ਇੰਨ ਕਰਕੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ
-  ਅਧਿਆਪਕ/ਸਕੂਲ ਮੁਖੀ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ
-   ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁਖੀ/ਇਨਚਾਰਜ ਨਾਮੀਨੇਸ਼ਨ ਕਰ ਸਕਦਾ ਹੈ
-  ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ/ ਜ਼ਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟ/ ਡਾਇਰੈਕਟਰ    ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਵੀ ਕਿਸੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ 
-   ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰਨ ਵਾਲਾ ਹੱਥ ਲਿਖਤ ਵਿੱਚ ਘੱਟੋ ਘੱਟ 250 ਸ਼ਬਦਾਂ ਵਿੱਚ ਲਿਖ ਕੇ ਜਾਣਕਾਰੀ  ਦੇਵੇਗਾ ਕਿ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਉਹ ਕਿਉ ਕਰਨਾ ਚਾਹੁੰਦਾ ਹੈ
-   ਅਧਿਆਪਕ/ਸਕੂਲ ਮੁਖੀ ਨੇ ਰੈਗੂਲਰ ਸਰਵਿਸ ਦੇ ਘੱਟੋ ਘੱਟ 10 ਸਾਲ ਪੂਰੇ ਹੋਏ ਪੂਰੇ ਕੀਤੇ ਹੋਣੇ ਚਾਹੀਦੇ ਨੇ ਤਾਂ ਹੀ ਉਸ ਦਾ ਨਾਮੀਨੇਸ਼ਨ ਕੀਤਾ ਜਾ ਸਕੇਗਾ  
-  SSA, RMSA,PICTEC ਅਧੀਨ ਕੰਮ ਕਰਨ ਵਾਲੇ ਅਧਿਆਪਕਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ 
-  ਅਵਾਰਡ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣਗੇ

 

 

 

Trending news