ਪੰਜਾਬ 'ਚ ਮੀਟ ਤੇ ਆਂਡਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ,ਸਰਕਾਰ ਨੇ ਲਿਆ ਇਹ ਫ਼ੈਸਲਾ,ਅਗਲੇ 7 ਦਿਨ ਤੱਕ ਲਾਗੂ
Advertisement

ਪੰਜਾਬ 'ਚ ਮੀਟ ਤੇ ਆਂਡਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ,ਸਰਕਾਰ ਨੇ ਲਿਆ ਇਹ ਫ਼ੈਸਲਾ,ਅਗਲੇ 7 ਦਿਨ ਤੱਕ ਲਾਗੂ

 ਹਰਿਆਣਾ ਵਿੱਚ ਬਰਡ ਫਲੂ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

 ਹਰਿਆਣਾ ਵਿੱਚ ਬਰਡ ਫਲੂ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

 ਜਗਦੀਪ ਸੰਧੂ/ਚੰਡੀਗੜ੍ਹ :  ਹਰਿਆਣਾ ਵਿੱਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ,ਸਰਕਾਰ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਮੀਟ,ਮੁਰਗਿਆਂ ਅਤੇ ਆਂਡਿਆਂ 'ਤੇ ਪੂਰੀ ਤਰ੍ਹਾਂ ਨਾਲ ਬੈਨ ਲੱਗਾ ਦਿੱਤਾ ਹੈ,ਇਹ ਰੋਕ ਅਗਲੇ 7 ਦਿਨਾਂ ਤੱਕ ਜਾਰੀ ਰਹੇਗਾ,ਹਾਲਾਤਾਂ ਨੂੰ ਵੇਖਣ ਤੋਂ ਬਾਅਦ ਪੰਜਾਬ ਸਰਕਾਰ ਮੁੜ ਤੋਂ ਇਸ 'ਤੇ ਫ਼ੈਸਲਾ ਲੈ ਸਕਦੀ ਹੈ,ਪੰਚਕੂਲਾ ਦੇ ਪਰਵਾਲਾ ਵਿੱਚ 1 ਲੱਖ 66 ਹਜ਼ਾਰ ਮੁਰਗਿਆਂ ਦੀ ਮੌਤ ਤੋਂ ਬਾਅਦ ਹਰਿਆਣਾ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ 

 ਬਰਨਾਲਾ ਵਿੱਚ ਤੋਤਿਆਂ ਦੀ ਮੌਤ 

ਬਰਨਾਲਾ ਦੀ ਤਹਿਸੀਲ ਤਪਾ ਵਿੱਚ ਅਨਾਜ ਮੰਡੀ ਦੇ ਇੱਕ ਦਰਖ਼ਤ ਦੇ ਹੇਠਾਂ ਤਕਰੀਬਨ 25 ਤੋਤਿਆਂ ਦੇ ਮਰਨ ਦੀ ਖ਼ਬਰ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ ਸੀ, ਕਈ ਤੋਤਿਆਂ ਨੂੰ ਅਸਮਾਨ ਵਿੱਚ ਤੜਪ ਦੇ ਹੋਏ ਵੀ ਵੇਖਿਆ ਗਿਆ ਹੈ, ਮੌਕੇ 'ਤੇ ਮਾਹਿਰਾ ਅਤੇ ਪੁਲਿਸ ਦੀ ਟੀਮ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਸਿਹਤ ਵਿਭਾਗ ਵੱਲੋਂ ਮਰੇ ਗਏ ਤੋਤਿਆਂ ਨੂੰ JCB ਮਸ਼ੀਨ ਦੇ ਜ਼ਰੀਏ  ਜ਼ਮੀਨ ਦੇ ਹੇਠਾਂ ਦਫਨਾਹ ਦਿੱਤਾ ਗਿਆ ਹੈ ਅਤੇ ਜਿਹੜੇ ਤੋਤੇ ਤੜਪ ਰਹੇ ਸਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਨੇ ਦੱਸਿਆ ਕੀ  ਮਰੇ ਹੋਏ ਪਕਸ਼ੀਆਂ ਦੇ ਸੈਂਪਲ ਲਏ ਗਏ ਨੇ ਅਤੇ ਇੰਨਾਂ ਨੂੰ ਲੈਬ ਵਿੱਚ ਟੈਸਟ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕੀ ਇੰਨਾਂ ਤੋਤਿਆਂ ਦੀ ਮੌਤ ਬਰਡ ਫਲੂ ਨਾਲ ਹੋਈ ਜਾਂ ਫਿਰ ਕੋਈ ਹੋਰ ਕਾਰਣ ਹੈ 

Trending news