ਮਜ਼ਦੂਰਾਂ ਦਾ ਪੰਜਾਬ ਪਰਤਣਾ ਸ਼ੁਰੂ, ਜ਼ਮੀਨਦਾਰ ਕਿਸਾਨਾਂ ਦੇ ਪਰਤਣ ਲਈ ਕਰ ਰਹੇ ਨੇ ਇਹ ਇੰਤਜ਼ਾਮ
Advertisement

ਮਜ਼ਦੂਰਾਂ ਦਾ ਪੰਜਾਬ ਪਰਤਣਾ ਸ਼ੁਰੂ, ਜ਼ਮੀਨਦਾਰ ਕਿਸਾਨਾਂ ਦੇ ਪਰਤਣ ਲਈ ਕਰ ਰਹੇ ਨੇ ਇਹ ਇੰਤਜ਼ਾਮ

ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਵਾਪਿਸ ਪਰਤ ਰਹੇ ਨੇ

ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਵਾਪਿਸ ਪਰਤ ਰਹੇ ਨੇ

ਰਾਜੀਵ ਵਾਧਵਾ/ਜਲੰਧਰ : ਅਨਲੌਕ 1.0 (Unlock 1.0) ਦੌਰਾਨ ਹੁਣ ਪੂਰੇ ਦੇਸ਼ ਦਾ ਅਰਥਚਾਰਾ ਪਟਰੀ 'ਤੇ ਆ ਰਿਹਾ ਹੈ,ਫ਼ੈਕਟਰੀਆਂ ਖੁੱਲ ਰਹੀਆਂ ਨੇ ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ, ਪੰਜਾਬ ਦੇ ਅਰਥਚਾਰੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੈ, ਫ਼ੈਕਟਰੀਆਂ ਅਤੇ ਖੇਤਾਂ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਅਤੇ ਯੂਪੀ ਦੇ ਮਜ਼ਦੂਰ ਕੰਮ ਕਰਦੇ ਨੇ, ਜਿਹੜੇ ਮਜ਼ਦੂਰ ਲੌਕਡਾਊਨ ਦੌਰਾਨ ਆਪਣੇ ਸੂਬੇ ਚੱਲੇ ਗਏ ਸਨ ਉਹ ਹੁਣ ਮੁੜ ਤੋਂ ਪੰਜਾਬ ਆ ਰਹੇ ਨੇ, ਝੋਨੇ ਦੀ ਲੁਆਈ ਦੇ ਲਈ ਜ਼ਮੀਨਦਾਰ ਮਜ਼ਦੂਰਾਂ ਦੇ ਆਉਣ ਦਾ ਇੰਤਜ਼ਾਮ ਕਰ ਰਹੇ ਨੇ, ਇਸ  ਦੇ ਲਈ ਪ੍ਰਾਈਵੇਟ ਬੱਸਾਂ ਨੂੰ ਮੋਟੀ ਕੀਮਤ 'ਤੇ ਕਿਰਾਏ 'ਤੇ ਲਿਆ ਜਾ ਰਿਹਾ ਹੈ, ਪ੍ਰਾਈਵੇਟ ਬੱਸਾਂ ਦੇ ਜ਼ਰੀਏ ਬਿਹਾਰ ਅਤੇ ਯੂਪੀ ਤੋਂ ਕਿਸਾਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਹੈ,ਪੰਜਾਬ ਪਰਤਨ ਤੋਂ ਬਾਅਦ ਮਜ਼ਦੂਰ ਵੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਨੇ ਮਜ਼ਦੂਰਾਂ ਨੂੰ ਵੀ ਹੁਣ ਮੁੜ ਤੋਂ ਰੋਜ਼ਗਾਰ ਮਿਲ ਰਿਹਾ ਹੈ

ਕਿਉਂ ਪਰਤ ਰਹੇ ਨੇ ਮਜ਼ਦੂਰ ?

ਪਿਛਲੇ ਕਈ ਦਹਾਕਿਆਂ ਤੋਂ ਮਜ਼ਦੂਰ ਪੰਜਾਬ ਦੇ ਅਰਥਚਾਰੇ ਦੀ ਰੀਡ ਦੀ ਹੱਡੀ ਬਣ ਗਏ ਨੇ, ਨੌਜਵਾਨਾਂ ਵੱਲੋਂ ਵਿਦੇਸ਼ ਦਾ ਰੁੱਖ ਕਰਨ ਤੋਂ ਬਾਅਦ ਪੰਜਾਬ ਦੀਆਂ ਫੈਕਟਰੀਆਂ ਦੀ ਚਿਮਨੀਆਂ ਵਿੱਚ ਧੂਏ ਅਤੇ ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੈ, ਪੰਜਾਬ ਦੀ ਖੇਤੀ ਅਤੇ ਸਨਅਤ ਖ਼ਿੱਤੇ ਨੂੰ ਹੀ ਮਜ਼ਦੂਰਾਂ ਦਾ ਫ਼ਾਇਦਾ ਹੋਇਆ ਬਲਕਿ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਸੂਬੇ ਤੋਂ ਰੋਜ਼ਗਾਰ ਮਿਲ ਦਾ ਹੈ , ਲੌਕਡਾਊਨ ਨੇ ਭਾਵੇਂ ਇਸ ਕੜੀ ਨੂੰ ਕਮਜ਼ੋਰ ਕੀਤਾ ਸੀ ਪਰ ਅਨਲੌਕ ਨੇ ਇਸ ਨੂੰ ਮੁੜ ਤੋਂ ਜੋੜ ਦਿੱਤਾ ਹੈ, ਜਿਹੜੇ ਮਜ਼ਦੂਰ ਆਪੋ-ਆਪਣੇ ਸੂਬੇ ਚੱਲੇ ਗਏ ਸਨ ਉਨ੍ਹਾਂ ਨੂੰ ਰੋਜ਼ਗਾਰ ਮਿਲਣ ਦੀ ਪਰੇਸ਼ਾਨੀ ਆ ਰਹੀ ਸੀ, ਮਜ਼ਦੂਰਾਂ ਦੇ ਗਰੁੱਪ ਲੀਡਰ ਮੰਜਰ ਅਹਿਮਦ ਨੇ ਦੱਸਿਆ ਕਿ ਜਿਹੜੇ ਮਜ਼ਦੂਰ ਘਰਾਂ ਨੂੰ ਪਰਤੇ ਸਨ ਰੋਜ਼ਗਾਰ ਨਾ ਮਿਲਣ ਦੀ ਵਜ੍ਹਾਂ ਕਰਕੇ ਉਹ ਵਾਪਸ ਆਉਣਾ ਚਾਉਂਦੇ ਨੇ, ਇਸ ਤਰ੍ਹਾਂ ਇੱਕ ਮਜ਼ਦੂਰ ਲੌਕਡਾਊਨ ਦੌਰਾਨ ਕਿਸ਼ਨ ਗੰਜ ਚਲਾ ਗਿਆ ਸੀ ਉਹ ਵੀ ਪ੍ਰਾਈਵੇਟ ਬੱਸ ਰਾਹੀ ਵਾਪਸ ਪਰਤ ਆਇਆ ਹੈ,ਜਲੰਧਰ ਦੇ ਰੂੜਕਲਾਂ ਦੇ ਕਿਸਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਖੇਤਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ, ਜਿਹੜੇ ਮਜ਼ਦੂਰ ਵਾਪਸ ਆਉਣਾ ਚਾਉਂਦੇ ਨੇ ਉਨ੍ਹਾਂ ਦੇ ਲਈ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਮੌਕੇ ਦਾ ਫਾਇਦਾ ਚੁੱਕ ਕੇ ਪ੍ਰਾਈਵੇਟ ਬੱਸਾਂ ਵਾਲੇ ਵੀ ਦੁੱਗਣਾ ਕਿਰਾਇਆ ਵਸੂਲ ਰਹੇ ਨੇ  

 

 

 

Trending news