ਹਾਕੀ ਖਿਡਾਰੀ ਮਨਪ੍ਰੀਤ ਸਿੰਘ ਬਣੇ 2019 ਦੇ ਸਰਵ ਉੱਤਮ ਕੌਮਾਂਤਰੀ ਖਿਡਾਰੀ,ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ

ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਕੌਮਾਂਤਰੀ ਬੈੱਸਟ ਹਾਕੀ ਖਿਡਾਰੀ 

ਹਾਕੀ ਖਿਡਾਰੀ ਮਨਪ੍ਰੀਤ ਸਿੰਘ ਬਣੇ 2019 ਦੇ ਸਰਵ ਉੱਤਮ ਕੌਮਾਂਤਰੀ ਖਿਡਾਰੀ,ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ
ਹਾਕੀ ਖਿਡਾਰੀ ਮਨਪ੍ਰੀਤ ਸਿੰਘ ਬਣੇ 2019 ਦੇ ਸਰਵ ਉੱਤਮ ਕੌਮਾਂਤਰੀ ਖਿਡਾਰੀ,ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ

ਦਿੱਲੀ : (INDIAN HOCKEY)ਭਾਰਤੀ ਹਾਕੀ ਟੀਮ ਦੇ ਮਿਡਫੀਲਡਰ (MID FIELD) ਮਨਪ੍ਰੀਤ ਸਿੰਘ (MANPREET) ਨੇ ਹੁਣ ਤੱਕ ਨਾ ਸਿਰਫ਼ ਆਪਣੇ ਖੇਡ ਦੇ ਨਾਲ ਟੀਮ ਇੰਡੀਆ ਨੂੰ ਕਈ ਵਾਰ ਜਿੱਤ ਦਵਾਈ ਹੈ ਬਲਕਿ ਹੁਣ ਮਨਪ੍ਰੀਤ ਦੀ ਤਾਜ਼ਾ ਉੱਪਲਬਦੀ ਨਾਲ ਨਾ ਸਿਰਫ਼ ਭਾਰਤ ਬਲਕਿ ਪੰਜਾਬ ਦੀ ਹਾਕੀ ਦਾ ਨਾ ਵੀ ਕੌਮਾਂਤਰੀ ਪੱਧਰ ਤੇ ਹੋਰ ਉੱਚਾ ਹੋ ਗਿਆ ਹੈ 27 ਸਾਲ ਦੇ ਮਨਪ੍ਰੀਤ ਸਿੰਘ 2019 ਵਿੱਚ ਇੱਕ ਤੋਂ ਬਾਅਦ ਇੱਕ ਟੂਰਨਾਮੈਂਟ ਵਿੱਚ ਆਪਣੇ ਜ਼ਬਰਦਸਤ ਖੇਡ ਦੀ ਬਦੌਲਤ ਟੀਮ ਇੰਡੀਆਂ  ਲਈ ਕਈ ਵਾਰ ਗੇਮ ਚੇਂਜਰ(GAME CHANGER) ਸਾਬਤ ਹੋਏ ਨੇ, ਮਨਪ੍ਰੀਤ ਦੀ ਇਸੇ ਅਟੈਕਿੰਗ ਹਾਕੀ ਦੀ ਬਦੌਲਤ ਹੁਣ FIH ਨੇ 2019 ਦੇ ਲਈ ਮਨਪ੍ਰੀਤ ਨੂੰ ਇੱਕ ਖ਼ਾਸ ਸਨਮਾਨ ਲਈ ਚੁਣਿਆ ਹੈ 

FIH ਨੇ ਮਨਪ੍ਰੀਤ ਨੂੰ ਬੈੱਸਟ ਪਲੇਅਰ ਚੁਣਿਆ 

FIH ਯਾਨੀ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਟੀਮ ਇੰਡੀਆ ਦੇ ਖਿਡਾਰੀ ਮਨਪ੍ਰੀਤ ਸਿੰਘ ਨੂੰ 2019 ਦੇ ਲਈ ਸਰਵ ਉੱਤਮ ਖਿਡਾਰੀ ਚੁਣਿਆ ਹੈ,1999 ਵਿੱਚ ਸ਼ੁਰੂ ਹੋਏ ਇਸ ਸਨਮਾਨ ਨੂੰ ਜਿੱਤਣ ਵਾਲੇ ਮਨਪ੍ਰੀਤ ਪਹਿਲੇ ਭਾਰਤੀ ਖਿਡਾਰੀ ਨੇ, ਮਨਪ੍ਰੀਤ ਦੇ ਨਾਲ ਰੇਸ ਵਿੱਚ ਬੈਲਜੀਅਮ ਦੇ ਆਰਥਰ ਵਾਨ ਡੋਰੇਨ ਅਤੇ ਅਰਜਨਟੀਨਾ ਦੇ ਲੁਕਾਸ ਵਿਲਾ ਸਨ, ਪਰ ਮਨਪ੍ਰੀਤ ਸਿੰਘ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਪਛਾੜ ਦਿੱਤਾ ਅਤੇ 2019 ਲਈ ਸਰਵ ਉੱਤਰ ਖਿਡਾਰੀ ਦਾ ਖ਼ਿਤਾਬ ਆਪਣੇ ਨਾਂ ਕੀਤਾ 

ਕਿਵੇਂ ਹੋਈ ਮਨਪ੍ਰੀਤ ਦੀ ਬੈੱਸਟ ਖਿਡਾਰੀ ਵਜੋਂ ਚੋਣ ?

FIH ਨੇ 2019 ਦੇ ਲਈ ਸਰਵ ਉੱਤਰ ਖਿਡਾਰੀ ਦੀ ਚੋਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਹਾਕੀ ਫੈਡਰੇਸ਼ਨਾਂ,ਮੀਡੀਆ ਦੇ ਕੁੱਝ ਲੋਕ ਅਤੇ ਖਿਡਾਰੀਆਂ ਦੀਆਂ ਵੋਟਾਂ ਨੂੰ ਮਿਲਾਇਆ ਗਿਆ ਸੀ, ਇੰਨਾ ਵੋਟਾਂ ਦੇ ਅਧਾਰ 'ਤੇ ਮਨਪ੍ਰੀਤ ਨੂੰ 35.2 ਫ਼ੀਸਦ ਵੋਟਾਂ ਮਿਲਿਆ ਸਨ ਜਦਕਿ ਵਾਨ ਡੋਰੇਨ ਨੂੰ ਕੁੱਲ 19.7 ਫੀਸਦ ਵੋਟ ਮਿਲੀ ਅਤੇ ਵਿਲਾ ਨੇ 16.5 ਫੀਸਦ ਹੀ ਵੋਟਾਂ ਹਾਸਲ ਕੀਤੀਆਂ ਸਨ 

2019 ਮਨਪ੍ਰੀਤ ਲਈ ਯਾਦਗਾਰੀ ਰਿਹਾ  

2019 ਟੀਮ ਇੰਡੀਆ ਦੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਲਈ ਯਾਦਗਾਰੀ ਸਾਬਿਤ ਹੋਇਆ ਹੈ,ਮਨਪ੍ਰੀਤ ਦੀ ਅਗਵਾਈ ਵਿੱਚ ਹੀ ਭਾਰਤ ਨੇ ਓਲੰਪਿਕ ਵਿੱਚ ਥਾਂ ਬਣਾਈ ਹੈ,ਮਨਪ੍ਰੀਤ ਦੀ ਅਗਵਾਈ ਵਿੱਚ ਟੀਮ ਨੇ ਰੂਸ ਨੂੰ 4-2 ਅਤੇ 7-2 ਨਾਲ ਨਾਲ ਹਰਾ ਕੇ ਓਲੰਪਿਕ ਵਿੱਚ ਕੁਆਲੀਫਾਈ ਕੀਤਾ ਸੀ 

ਮਨਪ੍ਰੀਤ ਦਾ ਖੇਡ ਕੈਰੀਅਰ 

ਮਨਪ੍ਰੀਤ ਸਿੰਘ ਨੇ ਰਿਓ ਓਲੰਪਿਕ ਅਤੇ ਲੰਡਨ ਓਲੰਪਿਕ ਵਿੱਚ ਭਾਰਤ ਦੀ ਟੀਮ ਤੋਂ ਖੇਡੇ ਸਨ,2011 ਵਿੱਚ ਮਨਪ੍ਰੀਤ ਨੇ ਕੌਮੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ ਸੀ, ਹੁਣ ਤੱਕ ਮਨਪ੍ਰੀਤ ਸਿੰਘ 260 ਕੌਮਾਂਤਰੀ ਮੈਚ ਖੇਡ ਚੁੱਕੇ ਨੇ