ਕੋਰੋਨਾ ਵੈਕਸੀਨ ਨੂੰ ਲੈਕੇ ਸਭ ਤੋਂ ਜ਼ਿਆਦਾ ਡਰਿਆ ਹੋਇਆ ਹੈ ਪੰਜਾਬ,ਆਖ਼ਿਰ ਕਿਉਂ?

ਪੰਜਾਬ ਵਿੱਚ ਸਿਰਫ਼ 27.9 ਫ਼ੀਸਦੀ ਹੀ ਕੋਰੋਨਾ ਵੈਕਸੀਨ ਲੱਗ ਸਕੀ ਹੈ,ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਵੈਕਸੀਨ ਨੂੰ ਲੈਕੇ ਡਰੋ ਨਹੀਂ 

ਕੋਰੋਨਾ ਵੈਕਸੀਨ ਨੂੰ ਲੈਕੇ ਸਭ ਤੋਂ ਜ਼ਿਆਦਾ ਡਰਿਆ ਹੋਇਆ ਹੈ ਪੰਜਾਬ,ਆਖ਼ਿਰ ਕਿਉਂ?
ਪੰਜਾਬ ਵਿੱਚ ਸਿਰਫ਼ 27.9 ਫ਼ੀਸਦੀ ਹੀ ਕੋਰੋਨਾ ਵੈਕਸੀਨ ਲੱਗ ਸਕੀ ਹੈ,ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਵੈਕਸੀਨ ਨੂੰ ਲੈਕੇ ਡਰੋ ਨਹੀਂ

ਰਾਜੇਸ਼ ਕਟਾਰੀਆ/ਫਿਰੋਜ਼ਪੁਰ : ਕੋਰੋਨਾ ਦੇ ਖ਼ਾਤਮੇ ਲਈ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਲਗਾਉਣ ਦੀ ਪ੍ਰਕੀਰਿਆ 16 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਇਸ ਨੂੰ ਲੈਕੇ ਸਿਹਤ ਵਿਭਾਗ ਵਿੱਚ ਖ਼ਾਸਾ ਉਤਸ਼ਾਹ ਸੀ, ਪਰ ਇਸ ਦੇ ਨਾਲ ਹੀ ਲੋਕਾਂ ਵਿੱਚ ਇਸ ਵੈਕਸੀਨ ਨੂੰ ਲੈ ਕੇ ਕਾਫ਼ੀ ਡਰ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸਿਹਤ ਮੁਲਾਜ਼ਮ ਖ਼ੁਦ ਵੈਕਸੀਨ ਲਗਵਾ ਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕਰ ਰਹੇ ਹਨ ਪਰ ਬਾਵਜੂਦ ਇਸ ਦੇ ਲੋਕ ਵੈਕਸੀਨ ਨੂੰ ਲੈਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ,ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਵੈਕਸੀਨ ਨੂੰ ਲੈਕੇ ਅਫ਼ਵਾਹਾ 'ਤੇ ਧਿਆਨ ਨਾ ਦਿੱਤਾ ਜਾਵੇਂ 

ਕੋਰੋਨਾ ਵੈਕਸੀਨ ਵਿੱਚ ਸਭ ਤੋਂ ਹੇਠਾਂ ਪੰਜਾਬ

ਕੇਂਦਰੀ ਸਿਹਤ ਮੰਤਰਾਲੇ  ਦੇ ਅਧਿਕਾਰੀ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਵੈਕਸੀਨ ਟੀਕਾਕਰਨ 'ਚ ਪੰਜਾਬ ਦੀ ਫ਼ੀਸਦ ਦੇਸ਼ ਭਰ ਵਿੱਚ ਤਕਰੀਬਨ ਸਭ ਤੋਂ ਥੱਲੇ ਹੈ। ਦੱਸ ਦਈਏ ਕਿ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਿਰਫ 27.9 ਫੀਸਦ ਟੀਕਾਕਰਨ ਹੀ ਸੰਭਵ ਹੋ ਸਕਿਆ ਹੈ। ਇਸ ਦੌਰਾਨ ਕੇਂਦਰ ਸਰਕਾਰ ਦੀ ਸਿਹਤ ਵਰਕਰਾਂ ਨੂੰ ਅਪੀਲ ਵੀ ਸਾਹਮਣੇ ਆਈ ਹੈ ਕਿ ਝਿਜਕ ਦਾ ਤਿਆਗ ਕਰ ਹਰ ਕੋਈ ਟੀਕਾ ਜ਼ਰੂਰ ਲਗਵਾਵੇ।

ਗੱਲ ਪੰਜਾਬ ਦੀ ਕਰ ਰਹੇ ਹਾਂ ਤਾਂ ਲੱਗੇ ਹੱਥ ਜ਼ਿਲ੍ਹਾ ਫ਼ਿਰੋਜੁਪਰ ਦੀ ਵੀ ਗੱਲ ਕਰ ਲੈਂਦੇ ਹਾਂ। ਇੱਥੇ ਹੁਣ ਤੱਕ ਸਿਰਫ਼ 28 ਕੋਰੋਨਾ ਵੈਕਸੀਨ ਹੀ ਲੱਗੀਆਂ ਹਨ। ਸਹਿਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 3 ਕੋਰੋਨਾ ਵੈਕਸੀਨ ਸੈਂਟਰ ਬਣਾਏ ਗਏ ਸਨ ਅਤੇ ਰੋਜ਼ ਦਾ 300 ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ। ਪਰ ਲੋਕਾਂ ਵਿੱਚ ਮੌਜੂਦ ਡਰ ਕਰਕੇ ਖ਼ਬਰ ਲਿਖੇ ਜਾਣ ਤੱਕ ਸਿਰਫ਼ 28 ਵੈਕਸੀਨ ਹੀ ਲਗਾਈਆਂ ਗਈਆਂ ਹਨ। ਸਿਵਲ ਸਰਜਨ ਫ਼ਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਹ ਵੈਕਸੀਨ ਬਿਲਕੁਲ ਸੈਫ਼ ਹੈ ਤੇ ਉਨ੍ਹਾਂ ਨੇ ਖ਼ੁਦ ਵੀ ਇਹ ਵੈਕਸੀਨ ਲਗਵਾਈ ਹੈ ਤੇ ਲੋਕਾਂ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ ਹੈ।