ਇਸ ਵਜ੍ਹਾਂ ਨਾਲ 29 ਜੁਲਾਈ ਨੂੰ ਪੰਜਾਬ ਦੇ ਪੈਟਰੋਲ ਪੰਪ ਬੰਦ ਰਹਿਣਗੇ

ਪੰਜਾਬ ਪੈਟਰੋਲ ਪੰਪ ਮਾਲਿਕਾਂ ਨੇ ਪੰਪ ਬੰਦ ਰੱਖਣ ਦਾ ਐਲਾਨ ਕੀਤਾ 

ਇਸ ਵਜ੍ਹਾਂ ਨਾਲ 29 ਜੁਲਾਈ ਨੂੰ ਪੰਜਾਬ ਦੇ ਪੈਟਰੋਲ ਪੰਪ ਬੰਦ ਰਹਿਣਗੇ
ਪੰਜਾਬ ਪੈਟਰੋਲ ਪੰਪ ਮਾਲਿਕਾਂ ਨੇ ਪੰਪ ਬੰਦ ਰੱਖਣ ਦਾ ਐਲਾਨ ਕੀਤਾ

ਚੰਡੀਗੜ੍ਹ :  ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ  (Petrol Pump Dealers Association Punjab) ਨੇ  29 ਜੁਲਾਈ ਨੂੰ ਸੂਬੇ ਦੇ ਸਾਰੇ ਪੈਟਰੋਲ ਪੰਪ (Petrol Pump) ਬੰਦ ਰੱਖਣ ਦਾ ਐਲਾਨ ਕੀਤਾ ਹੈ,ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪੰਜਾਬ ਵਿੱਚ ਹਰਿਆਣਾ ਤੋਂ ਵਧ ਟੈਕਸ ਹੈ ਜਿਸ ਦੀ ਵਜ੍ਹਾਂ ਕਰ ਕੇ ਪੈਟਰੋਲ ਪੰਪ ਡੀਲਰ ਮਾਲਿਕਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ  

ਐਸੋਸੀਏਸ਼ਨ ਦਾ ਕਿਹਾ ਹੈ ਕਿ ਕੋਵਿਡ 19 ਲੌਕਡਾਊਨ ਦੀ ਵਜ੍ਹਾਂ ਕਰ ਕੇ ਪੈਟਰੋਲ ਪੰਪ ਡੀਲਰਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਨੁਕਸਾਨ ਦੀ ਵਜ੍ਹਾਂ ਕਰ ਕੇ ਉਨ੍ਹਾਂ ਦੇ ਇੱਕ ਮੈਂਬਰ ਜੀਐੱਸ ਚਾਵਲਾ ਦੀ ਮੌਤ ਹੋ ਗਈ 

ਪੈਟਰੋਲ ਪੰਪ ਐਸੋਸ਼ੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਹੈ ਕਿ ਨਾ ਪੰਜਾਬ ਸਰਕਾਰ ਨਾ ਹੀ ਕੇਂਦਰ ਸਰਕਾਰ ਉਨ੍ਹਾਂ ਦੀ ਪਰੇਸ਼ਾਨੀਆਂ ਬਾਰੇ ਸੋਚ ਰਹੀ ਹੈ, ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਵਜ੍ਹਾਂ ਕਰ ਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਪਰ ਸਰਕਾਰ ਨੇ  ਉਨ੍ਹਾਂ ਬਾਰੇ ਕੁੱਝ ਨਹੀਂ ਸੋਚਿਆ 

ਪੰਜਾਬ ਪੰਪ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ 'ਚ  3,451 ਪੈਟਰੋਲ ਪੰਪ ਨੇ  ਜਿੰਨਾਂ ਵਿੱਚੋਂ 800 ਤੋਂ ਵਧ ਪੰਪ ਸਰਹੱਦੀ ਸੂਬਿਆਂ ਵਿੱਚ ਨੇ, ਪੰਜਾਬ ਵਿੱਚ ਵੈਟ (VAT) ਵਧ ਹੋਣ ਦੀ ਵਜ੍ਹਾਂ ਕਰਕੇ ਲੋਕ ਪੈਟਰੋਲ ਹਰਿਆਣਾ ਤੋਂ ਭਰਵਾਉਂਦੇ ਨੇ ਅਤੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਮਗਲਿੰਗ ਹੁੰਦੀ ਹੈ

ਲੌਕਡਾਊਨ ਦੌਰਾਨ ਪੰਜਾਬ ਦੇ ਪੈਟਰੋਲ ਪੰਪਾਂ ਨੂੰ 90 ਫ਼ੀਸਦੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ,ਜਿਸ ਦਾ ਸਿੱਧਾ ਅਸਰ ਪੈਟਰੋਲ ਪੰਪ ਡੀਲਰ 'ਤੇ ਪਿਆ ਸੀ ਅਜਿਹੇ ਵਿੱਚ ਆਖ਼ਿਰ ਕਿਵੇਂ ਪੰਪ ਮਾਲਿਕ ਇੰਨਾ ਨੁਕਸਾਨ ਝੱਲ ਸਕਦੇ ਨੇ

ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਕਿਹਾ ਸਾਡੇ ਬਿਜਨੈੱਸ ਵਿੱਚ ਸਮਾਨ ਦੀ ਸਪਲਾਈ ਜ਼ਿਆਦਾ ਹੈ ਪਰ ਮੁਨਾਫ਼ਾ ਘੱਟ,ਪਰ ਲਾਗਤ 70 ਤੋਂ 80 ਫ਼ੀਸਦੀ ਫ਼ਿਕਸ ਹੈ, ਅਜਿਹੇ ਵਿੱਚ ਡੀਲਰਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ