ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਇਮਤਿਹਾਨਾਂ ਨੂੰ ਲੈਕੇ ਇਹ ਜ਼ਰੂਰੀ ਖ਼ਬਰ

ਕੋਵਿਡ-19 ਨੂੰ ਲੈਕੇ ਪੰਜਾਬ ਯੂਨੀਵਰਸਿਟੀ ਨੇ ਕੀਤੇ ਕਈ ਬਦਲਾਅ 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਇਮਤਿਹਾਨਾਂ ਨੂੰ ਲੈਕੇ ਇਹ ਜ਼ਰੂਰੀ ਖ਼ਬਰ
ਕੋਵਿਡ-19 ਨੂੰ ਲੈਕੇ ਪੰਜਾਬ ਯੂਨੀਵਰਸਿਟੀ ਨੇ ਕੀਤੇ ਕਈ ਬਦਲਾਅ

ਬਜ਼ਮ ਵਰਮਾ/ਚੰਡੀਗੜ੍ਹ : (COVID-19) ਕੋਵਿਡ-19 ਦੀ ਵਜ੍ਹਾਂ ਕਰ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਨੇ ਇਮਤਿਹਾਨ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕੀਤਾ ਹੈ, ਯੂਨੀਵਰਸਿਟੀ ਨੇ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਪ੍ਰੀਖਿਆ ਦੇ ਲਈ ਖ਼ਾਸ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਨੇ,ਜਿਸ ਵਿੱਚ ਵਿਦਿਆਰਥੀਆਂ ਦੀ ਕਲਾਸ ਵਿੱਚ ਸਮਰਥਣਾ, ਸੋਸ਼ਲ ਡਿਸਟੈਂਸਿੰਗ, ਸੈਨੇਟਾਇਜ਼ੇਸ਼ਨ,ਥਰਮਲ ਸਕ੍ਰੀਨਿੰਗ ਨੂੰ ਲੈਕੇ ਅਹਿਮ ਦਿਸ਼ਾ ਨਿਰਦੇਸ਼ ਤਿਆਰ ਕੀਤੇ ਨੇ ਜਿਨ੍ਹਾਂ ਦਾ ਪਾਲਨ ਕਰਨਾ ਹਰ ਵਿਦਿਆਰਥੀ ਦੇ ਲਈ ਜ਼ਰੂਰੀ ਹੋਵੇਗਾ, ਯੂਨੀਵਰਸਿਟੀ ਵੱਲੋਂ ਜਾਰੀ ਗਾਈਡ ਲਾਈਨ ਵਿੱਚ ਰੈੱਡ ਜ਼ੋਨ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਵੀ ਖ਼ਾਸ ਦਿਸ਼ਾ-ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਪ੍ਰੀਖਿਆ ਕੇਂਦਰਾਂ ਵਿੱਚ ਡਿਊਟੀ ਨੂੰ ਲੈਕੇ ਸਟਾਫ਼ ਮੈਂਬਰਾਂ ਲਈ  ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ

ਪ੍ਰੀਖਿਆਵਾਂ ਨੂੰ ਲੈਕੇ PU ਚੰਡੀਗੜ੍ਹ ਵੱਲੋਂ ਜਾਰੀ ਗਾਈਡ ਲਾਈਨਾਂ

- ਪੰਜਾਬ ਯੂਨੀਵਰਸਿਟੀ ਦੇ ਇੱਕ ਸੈਂਟਰ ਵਿੱਚ 150 ਤੋਂ ਵਧ ਵਿਦਿਆਰਥੀ ਨਹੀਂ ਹੋਣਗੇ
- ਇਮਤਿਹਾਨ ਦਾ ਸਮਾਂ 2 ਘੰਟੇ ਮਿਥਿਆ ਗਿਆ ਹੈ
- 1 ਸਹਾਇਕ ਸੁਪਰੀਟੈਂਡੈਂਟ 15 ਵਿਦਿਆਰਥੀਆਂ 'ਤੇ ਨਿਗਰਾਨੀ ਰੱਖੇਗਾ
-  ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ
-   ਸਟਾਫ਼ ਅਤੇ  ਵਿਦਿਆਰਥੀ, ਪਾਣੀ ਦੀ ਬੋਤਲ ਅਤੇ ਡਿਸਪੋਜ਼ੇਬਲ ਗਲਾਸ ਆਪਣੇ ਨਾਲ ਲੈਕੇ ਆਉਣਗੇ 
- ਇੱਕ ਕਲਾਸ ਵਿੱਚ ਸਿਰਫ਼ 1/3 ਵਿਦਿਆਰਥੀ ਹੀ ਬੈਠ ਕੇ ਇਮਤਿਹਾਨ ਦੇ ਸਕਣਗੇ
- ਵਿਦਿਆਰਥੀਆਂ ਦੇ ਵਿੱਚ 4-6 ਫੁੱਟ ਦੀ ਦੂਰੀ ਜ਼ਰੂਰੀ ਹੋਵੇਗੀ 
- ਪ੍ਰੀਖਿਆ ਕਮਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹਰ ਵਿਦਿਆਰਥੀ ਦੀ ਥਰਮਲ ਸਕ੍ਰੀਨਿੰਗ ਹੋਵੇਗੀ
- ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਕਮਰੇ ਨੂੰ ਸੈਨੇਟਾਇਜ਼ ਕੀਤਾ ਜਾਵੇਗਾ 
-   ਯੂਨੀਵਰਸਿਟੀ ਵੱਲੋਂ ਸੈਂਟਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਕਿ ਐਂਟਰੀ ਗੇਟ 'ਤੇ ਸੈਨੇਟਾਇਜ਼ਰ ਰੱਖਿਆ ਜਾਵੇ
- ਕੰਟੇਨਮੈਂਟ ਜ਼ੋਨ,ਰੈੱਡ ਜ਼ੋਨ ਤੋਂ ਕਿਸੇ ਵੀ ਵਿਦਿਆਰਥੀ ਜਾਂ ਫ਼ਿਰ ਸਟਾਫ਼ ਦੇ ਮੈਂਬਰ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ
- ਕਮਰਿਆਂ ਵਿੱਚ ਵੈਨਟੀਲੇਸ਼ਨ,ਰੋਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ
- ਕਿਸੇ ਵੀ ਸਟਾਫ਼ ਮੈਂਬਰ ਜਾਂ ਫ਼ਿਰ ਵਿਦਿਆਰਥੀ ਨੂੰ ਕੋਵਿਡ-19 ਦੇ ਲੱਛਣ ਨੇ ਤਾਂ ਉਸ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ  ਆਉਣ ਦਿੱਤਾ ਜਾਵੇਗਾ 
- ਅਰੋਗਿਆ ਸੇਤੂ ਐੱਪ ਹਰ ਸਟਾਫ਼ ਮੈਂਬਰ ਲਈ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ 
- ਯੂਨੀਵਰਸਿਟੀ ਵਿੱਚ ਕਿਸੇ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ
- ਪ੍ਰੀਖਿਆ ਕੇਂਦਰਾਂ ਵਿੱਚ  ਮੈਟੀਰੀਅਲ ਬਿਨਾਂ ਗਲਬਜ਼ ਦੇ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ 
- ਯੂਨੀਵਰਿਸਟੀ ਵਿੱਚ 65 ਸਾਲ ਤੋਂ ਵਧ,ਗਰਭਵਤੀ,ਸਰੀਰਕ ਤੌਰ 'ਤੇ ਅਸਮਰਥ ਸਟਾਫ਼ ਮੈਂਬਰਾਂ ਦੀ ਪ੍ਰੀਖਿਆ ਕੇਂਦਰਾਂ ਵਿੱਚ ਡਿਊਟੀ ਨਹੀਂ ਲਗਾਈ ਜਾਵੇਗੀ