ਹੁਣ ਕੋਰੋਨਾ ਕਾਲ 'ਚ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਮੁਸੀਬਤ,ਦੁੱਗਣੀ ਪਹੁੰਚਿਆ ਰੇਟ !

ਮੰਡੀਆਂ ਵਿੱਚ ਸਬਜ਼ੀਆਂ ਦੀ ਕੀਮਤ ਵਧੀ 

ਹੁਣ ਕੋਰੋਨਾ ਕਾਲ 'ਚ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਮੁਸੀਬਤ,ਦੁੱਗਣੀ ਪਹੁੰਚਿਆ ਰੇਟ !
ਮੰਡੀਆਂ ਵਿੱਚ ਸਬਜ਼ੀਆਂ ਦੀ ਕੀਮਤ ਵਧੀ

ਚੰਡੀਗੜ੍ਹ  : ਕੋਰੋਨਾ ਦੀ ਵਜ੍ਹਾਂ ਕਰ ਕੇ ਪੂਰੇ ਦੇਸ਼ ਵਿੱਚ ਲੌਕਡਾਊਨ ਸੀ ਜਿਸ ਨਾਲ ਵਾਪਾਰ,ਕੰਮ ਧੰਦੇ ਠੱਪ ਸੀ ਕਈ ਲੋਕਾਂ ਦੀ ਨੌਕਰੀ ਚੱਲੀ ਗਈਆਂ, ਕਈਆਂ ਕੰਪਨੀਆਂ ਨੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕਟੌਤੀ ਕਰ ਦਿੱਤੀ,ਅਜਿਹੇ ਵਿੱਚ ਕੋਰੋਨਾ ਕਾਲ ਦੌਰਾਨ ਮਹਿੰਗਾਈ ਨੇ ਵੀ ਆਮ ਜਨਤਾ ਦੀ ਮੁਸੀਬਤ ਵਧਾ ਦਿੱਤੀ ਹੈ, ਪਹਿਲਾਂ ਪੈਟਰੋਲ, ਡੀਜ਼ਲ ਅਤੇ LPG ਗੈਸ ਦੀਆਂ ਕੀਮਤਾਂ ਵਧ ਦੀਆਂ ਰਹੀਆਂ ਹੁਣ ਸਬਜ਼ੀ ਦੀਆਂ ਵਧੀ ਕੀਮਤਾਂ ਨੇ ਰਸੋਈ ਦਾ ਬਜਟ ਖ਼ਰਾਬ ਕਰ ਦਿੱਤਾ ਹੈ, ਮੰਡੀਆਂ ਵਿੱਚ ਸੀਜ਼ਨ ਦੌਰਾਨ ਮਿਲਣ ਵਾਲੀਆਂ ਸਬਜ਼ੀਆਂ ਦੀ ਕੀਮਤ ਡਬਲ ਪਹੁੰਚ ਚੁੱਕੀ ਹੈ, ਸਬਜ਼ੀਆਂ ਥਾਲੀ ਤੋਂ ਗ਼ਾਇਬ ਹੋਣ ਦੀ ਨੌਬਤ ਆ ਗਈ ਹੈ 
 
ਇੰਨਾ ਸਬਜ਼ੀਆਂ ਦੀ ਕੀਮਤਾਂ ਵਧੀਆਂ

ਬਾਜ਼ਾਰ ਵਿੱਚ ਜੇਕਰ ਤੁਸੀਂ ਸਬਜ਼ੀਆਂ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਚੰਗੀ ਤਰ੍ਹਾਂ ਇਸ ਦਾ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਸਬਜ਼ੀਆਂ ਦੀ ਕੀਮਤਾਂ ਕਿਵੇਂ ਸਿਰ 'ਤੇ ਚੜ ਕੇ ਬੋਲ ਰਹੀਆ ਨੇ, ਕਈ ਸਬਜ਼ੀਆਂ ਦੀਆਂ ਕੀਮਤਾਂ ਤਾਂ ਦੁੱਗਣੀਆਂ ਹੋ ਗਈਆਂ ਨੇ, ਕੁੱਝ ਦਿਨ ਪਹਿਲਾਂ ਟਮਾਟਰ ਬਾਜ਼ਾਰ ਵਿੱਚ 20 ਰੁਪਏ ਕਿੱਲੋਂ ਮਿਲ ਰਿਹਾ ਸੀ ਹੁਣ ਇਸ ਦੀ ਕੀਮਤ 40 ਰੁਪਏ ਪਹੁੰਚ ਗਈ ਹੈ, ਪਿਆਜ਼ 15 ਰੁਪਏ ਸੀ ਜਦਕਿ ਹੁਣ 20 ਰੁਪਏ ਮਿਲ ਰਿਹਾ ਹੈ, ਭਿੰਡੀ 20 ਰੁਪਏ ਦੀ ਸੀ ਹੁਣ 40 ਰੁਪਏ ਕੀਮਤ ਪਹੁੰਚ ਗਈ ਹੈ, ਖੀਰਾ 10 ਰੁਪਏ ਸੀ ਹੁਣ ਤਿਗੁਣਾ ਰੇਟ 30 ਰੁਪਏ ਪਹੁੰਚ ਚੁੱਕਾ ਹੈ,ਨੀਂਬੂ 25 ਤੋਂ 40 ਰੁਪਏ ਹੋ ਚੁੱਕਾ ਹੈ, ਅਰਬੀ 30 ਤੋਂ 40 ਪਹੁੰਚ ਚੁੱਕੀ ਹੈ,ਮਟਰ  80 ਰੁਪਏ ਸੀ ਹੁਣ 90 ਰੁਪਏ ਮਿਲ ਰਿਹਾ ਹੈ,ਕੱਦੂ ਦੀ ਕੀਮਤ 15 ਰੁਪਏ ਸੀ ਹੁਣ ਵਧ ਕੇ 30 ਰੁਪਏ ਤੱਕ ਪਹੁੰਚ ਚੁੱਕੀ ਹੈ,ਕਰੇਲਾ ਵੀ ਹੁਣ 30 ਰੁਪਏ ਪਹੁੰਚ ਚੁੱਕਾ ਹੈ ਜਦਕਿ ਇਸ ਤੋਂ ਪਹਿਲਾਂ 20 ਰੁਪਏ ਮਿਲ ਰਿਹਾ ਸੀ