ਪੰਜਾਬ 'ਚ 4 ਦਿਨਾਂ ਦੇ ਲਈ ਮੀਂਹ ਦਾ ਵੱਡਾ ਅਲਰਟ, ਕਈ ਜ਼ਿਲ੍ਹਿਆਂ 'ਚ ਯੈਲੋ ਤੇ ਓਰੇਂਜ ਅਲਰਟ ਦੀ ਚਿਤਾਵਨੀ
Advertisement

ਪੰਜਾਬ 'ਚ 4 ਦਿਨਾਂ ਦੇ ਲਈ ਮੀਂਹ ਦਾ ਵੱਡਾ ਅਲਰਟ, ਕਈ ਜ਼ਿਲ੍ਹਿਆਂ 'ਚ ਯੈਲੋ ਤੇ ਓਰੇਂਜ ਅਲਰਟ ਦੀ ਚਿਤਾਵਨੀ

ਪੰਜਾਬ ਵਿੱਚ 2 ਦਿਨ ਹਨੇਰੀ ਤੋਂ ਬਾਅਦ ਮੀਂਹ ਪੈ ਸਕਦਾ ਹੈ ਅਤੇ ਗੜੇਮਾਰੀ ਵੀ ਹੋ ਸਕਦੀ ਹੈ

ਪੰਜਾਬ ਵਿੱਚ 2 ਦਿਨ ਹਨੇਰੀ ਤੋਂ ਬਾਅਦ ਮੀਂਹ ਪੈ ਸਕਦਾ ਹੈ ਅਤੇ ਗੜੇਮਾਰੀ ਵੀ ਹੋ ਸਕਦੀ ਹੈ

ਚੰਡੀਗੜ੍ਹ :  ਪੰਜਾਬ ਵਿੱਚ ਮੌਸਮ ਵਿਭਾਗ ਨੇ  ਭਵਿੱਖਬਾਣੀ ਕੀਤੀ ਹੈ ਕਿ 21 ਮਾਰਚ ਤੋਂ 23 ਮਾਰਚ ਦੇ ਵਿੱਚ ਮੌਸਮ ਬਦਲਨ ਵਾਲਾ ਹੈ, ਤੇਜ਼ ਮੀਂਹ ਦੇ ਨਾਲ ਹਨੇਰੀ ਚੱਲੇਗੀ, 2 ਦਿਨ ਫਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਮਾਨਸਾ ਦੇ ਲਈ ਯੈਲੋ ਜਦਕਿ ਬਾਕੀ ਜ਼ਿਲ੍ਹਿਆਂ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ,ਮੌਸਮ ਵਿਭਾਗ ਦੇ ਯੈਲੀ ਅਲਰਟ ਦਾ ਮਤਲਬ ਹੈ ਕਿ   7.5 ਤੋਂ 15 ਮਿਲੀਮੀਟਰ ਤੱਕ ਮੀਂਹ ਹੋ ਸਕਦਾ ਹੈ ਜੋ ਕਈ ਘੰਟਿਆਂ ਤੱਕ ਜਾਰੀ ਰਹੇਗਾ,ਜਿਵੇਂ-ਜਿਵੇਂ  ਯੈਲੋ ਅਲਰਟ  ਨੂੰ ਅਪਡੇਟ ਕੀਤਾ ਜਾਂਦਾ ਹੈ ਓਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕੀ ਚੱਕਰਵਾਤ ਦੀ ਵਜ੍ਹਾਂ ਕਰਕੇ ਮੌਸਮ ਜ਼ਿਆਦਾ ਖ਼ਰਾਬ ਹੋਣ ਦੀ ਸੰਭਾਵਨਾ ਹੈ ਜਿਸ ਦਾ ਅਸਰ ਸੜਕੀ ਅਤੇ ਹਵਾਈ ਆਵਾਜਾਹੀ 'ਤੇ ਵੀ ਵੇਖਣ ਨੂੰ ਮਿਲ ਸਕਦਾ ਹੈ,  ਮੌਸਮ ਵਿਭਾਗ ਮੁਤਾਬਿਕ 21 ਮਾਰਚ ਰਾਤ ਤੋਂ ਮੌਸਮ ਬਦਲੇਗਾ ਅਤੇ 22 ਮਾਰਚ ਨੂੰ ਗੜੇਮਾਰੀ ਹੋ ਸਕਦੀ ਹੈ ਜਿਸਦਾ ਅਸਰ ਕਣਕ ਦੀ ਫਸਲ 'ਤੇ ਵੇਖਣ ਨੂੰ ਮਿਲ ਸਕਦਾ ਹੈ

ਇਹ ਰਹੇਗਾ ਤਾਪਮਾਨ 

ਮੋਹਾਲੀ ਅਤੇ ਜਲੰਧਰ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਦੇ ਆਲੇ ਦੁਆਲੇ ਰਹੇਗਾ, ਜਦਕਿ ਉੱਤਰ ਪੱਛਮ ਹਵਾਵਾਂ ਦੀ ਵਜ੍ਹਾਂ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਹੀ ਰਹੇਗਾ,ਹਿਮਾਚਲ ਦੇ ਪਹਾੜਾਂ ਵਿੱਚ ਰਾਤ  ਨੂੰ 3 ਤੋਂ 4 ਡਿਗਰੀ ਤੱਕ ਤਾਪਮਾਨ ਡਿੱਗ ਸਕਦਾ ਹੈ, ਜੇਕਰ ਤੁਸੀਂ ਪਹਾੜਾਂ ਤੇ ਸੈਰ ਕਰਨ ਲਈ ਜਾਣਾ ਚੀਉਂਦੇ ਹੋ ਤਾਂ ਚੰਗਾ ਮੌਕਾ ਹੈ, ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕੀ 5 ਦਿਨ ਤੱਕ ਗਰਮ ਹਵਾਵਾਂ ਤੋਂ ਛੁਟਕਾਰਾ ਮਿਲੇਗਾ  

 

 

 

Trending news