ਲੁਧਿਆਣਾ/ਭਰਤ ਸ਼ਰਮਾ : ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਨਵੰਬਰ ਮਹੀਨੇ ਦੇ ਅੰਦਰ 10 ਸਾਲਾਂ ਦਾ ਰਿਕਾਰਡ ਟੁੱਟਿਆ ਹੈ,ਇਸ ਵਾਰ ਨਵੰਬਰ ਮਹੀਨੇ ਅੰਦਰ ਜਿੰਨੀ ਠੰਡ ਪਈ ਹੈ ਉਹ 10 ਸਾਲਾਂ ਵਿੱਚ ਕਦੇ ਵੀ ਨਹੀਂ ਪਈ ਹੈ, ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਆਉਣ ਵਾਲੇ ਦਿਨਾਂ ਵਿੱਚ ਠੰਡ ਨੂੰ ਲੈਕੇ ਵੱਡੀ ਭਵਿੱਖਵਾੜੀ ਵੀ ਕੀਤੀ ਹੈ
ਇਸ ਦਿਨ ਮੀਂਹ ਨਾਲ ਵਧੇਗੀ ਠੰਡ
ਲੁਧਿਆਣਾ/ਭਰਤ ਸ਼ਰਮਾ : ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਨਵੰਬਰ ਮਹੀਨੇ ਦੇ ਅੰਦਰ 10 ਸਾਲਾਂ ਦਾ ਰਿਕਾਰਡ ਟੁੱਟਿਆ ਹੈ,ਇਸ ਵਾਰ ਨਵੰਬਰ ਮਹੀਨੇ ਅੰਦਰ ਜਿੰਨੀ ਠੰਡ ਪਈ ਹੈ ਉਹ 10 ਸਾਲਾਂ ਵਿੱਚ ਕਦੇ ਵੀ ਨਹੀਂ ਪਈ ਹੈ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਠੰਡ ਨੂੰ ਲੈਕੇ ਵੱਡੀ ਭਵਿੱਖਵਾੜੀ ਵੀ ਕੀਤੀ ਹੈ
ਇਸ ਦਿਨ ਮੀਂਹ ਨਾਲ ਵਧੇਗੀ ਠੰਡ
ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ 25 ਨਵੰਬਰ ਨੂੰ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ 'ਤੇ ਮੀਂਹ ਪਵੇਗਾ ਜਿਸ ਤੋਂ ਬਾਅਦ ਠੰਡ ਹੋਰ ਵਧੇਗੀ,ਸਿਰਫ਼ ਇੰਨਾਂ ਹੀ ਨਹੀਂ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਨਾਲ ਸੂਬੇ ਵਿੱਚ ਸੀਤ ਲਹਿਰ ਚੱਲੇਗੀ ਅਤੇ ਪੰਜਾਬ ਵਿੱਚ ਠੰਡ ਇਸ ਵਾਰ ਨਵਾਂ ਰਿਕਾਰਡ ਬਣਾ ਸਕਦੀ ਹੈ
ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਮੌਸਮ ਵਿਭਾਗ ਨੇ 15 ਨਵੰਬਰ ਨੂੰ ਪੰਜਾਬ ਵਿੱਚ ਮੀਂਹ ਦੀ ਭਵਿੱਖਵਾੜੀ ਕੀਤੀ ਸੀ ਜੋ ਕਿ ਸੱਚ ਸਾਬਤ ਹੋਈ ਅਤੇ ਪੂਰੇ ਪੰਜਾਬ ਵਿੱਚ ਤੇਜ਼ ਮੀਂਹ ਤੋਂ ਬਾਅਦ ਪਾਰਾ ਲਗਾਤਾਰ ਹੇਠਾਂ ਡਿਗ ਰਿਹਾ ਹੈ ਹੁਣ ਇੱਕ ਵਾਰ ਮੁੜ ਤੋਂ ਮੌਸਮ ਵਿਭਾਗ ਨੇ ਮੀਂਹ 25 ਨਵੰਬਰ ਨੂੰ ਮੀਂਹ ਦੀ ਭਵਿੱਖਵਾੜੀ ਕੀਤੀ ਹੈ