ਕੈਨੇਡਾ ਚੋਣਾਂ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਹਰਜੀਤ ਸੱਜਣ ਤੇ ਜਗਮੀਤ ਸਿੰਘ ਸਣੇ 16 ਪੰਜਾਬੀ ਜਿੱਤੇ
X

ਕੈਨੇਡਾ ਚੋਣਾਂ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਹਰਜੀਤ ਸੱਜਣ ਤੇ ਜਗਮੀਤ ਸਿੰਘ ਸਣੇ 16 ਪੰਜਾਬੀ ਜਿੱਤੇ

ਕੈਨੇਡਾ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 18 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਬਲੰਦ ਕੀਤੇ ਹਨ

 

ਕੈਨੇਡਾ ਚੋਣਾਂ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਹਰਜੀਤ ਸੱਜਣ ਤੇ ਜਗਮੀਤ ਸਿੰਘ ਸਣੇ 16 ਪੰਜਾਬੀ ਜਿੱਤੇ

ਚੰਡੀਗੜ੍ਹ: ਜਸਟਿਨ ਟਰੂਡੋ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਦੀ ਲਿਬਰਲ ਪਾਰਟੀ ਨੇ ਚੋਣਾਂ ਜਿੱਤੀਆਂ। ਟਰੂਡੋ 2015 ਤੋਂ ਸੱਤਾ ਵਿੱਚ ਹਨ ਅਤੇ ਛੇ ਸਾਲਾਂ ਵਿੱਚ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ।

ਕੈਨੇਡਾ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 18 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਬਲੰਦ ਕੀਤੇ ਹਨ ਅਤੇ ਖ਼ਾਸ ਗੱਲ ਇਹ ਰਹੀ ਕਿ ਟਰੂਡੋ ਦੀ ਕੈਬਨਿਟ ਵਿੱਚ ਸ਼ਾਮਲ ਸਾਰੇ ਪੰਜਾਬੀ ਮੰਤਰੀ ਜੇਤੂ ਰਹੇ ਹਨ। ਨਵੀਂ ਸਰਕਾਰ ਵਿੱਚ ਵੀ ਪੰਜਾਬੀਆਂ ਨੂੰ ਢੁੱਕਵੀਂ ਨੁਮਾਇੰਦਗੀ ਮਿਲਣ ਦੇ ਆਸਾਰ ਹਨ।

ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਸਾਊਥ ਪਾਰਲੀਮਾਨੀ ਹਲਕੇ ਵਿੱਚੋਂ 18 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨੇੜਲੇ ਵਿਰੋਧ ਐਨ.ਡੀ.ਪੀ. ਦੇ ਸ਼ੌਨ ਮੈਕੁਈਲਨ ਨੂੰ 9 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਕੈਬਨਿਟ ਮੰਤਰੀ ਬਰਦੀਸ਼ ਚੱਗੜ ਨੇ ਵਾਟਰਲੂ ਹਲਕੇ ਵਿੱਚ 24 ਹਜ਼ਾਰ 802 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਮੇਘਨ ਸ਼ੈਨਨ ਨੂੰ 9 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹੋਇਆ ਹੈ।

ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਲੇ ਬਰਨਬੀ ਸਾਊਥ ਹਲਕੇ ਵਿਚ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਲਿਬਰਲ ਪਾਰਟੀ ਦੀ ਬਰੀਆ ਹੁਐਂਗ ਸਾਮੀ ਨੂੰ 11,560 ਵੋਟਾਂ ਮਿਲੀਆਂ।

ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ 21, 518 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਵਲ ਬਜਾਜ ਨੂੰ ਹਰਾਇਆ ਜੋ 10,757 ਵੋਟਾਂ ਹੀ ਹਾਸਲ ਕਰ ਸਕੇ।

ਦੱਸ ਦਈਏ ਕਿ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ 19,837 ਵੋਟਾਂ ਹਾਸਲ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਰਮਨਦੀਪ ਬਰਾੜ ਨੂੰ ਹਰਾਇਆ ਜੋ 11,836 ਵੋਟਾਂ ਹੀ ਹਾਸਲ ਕਰ ਸਕੇ।

 

Trending news