ਗੈਰ ਕਾਨੂੰਨੀ ਮਾਈਨਿੰਗ ਵਾਲੇ 6 ਕਰੈਸ਼ਰ ਪਲਾਂਟ ਕੀਤੇ ਸੀਲ, ਸਰਕਾਰੀ ਕਿਸ਼ਤ ਨਾ ਭਰਨ 'ਤੇ ਸਿਖਾਇਆ ਸਬਕ
Advertisement

ਗੈਰ ਕਾਨੂੰਨੀ ਮਾਈਨਿੰਗ ਵਾਲੇ 6 ਕਰੈਸ਼ਰ ਪਲਾਂਟ ਕੀਤੇ ਸੀਲ, ਸਰਕਾਰੀ ਕਿਸ਼ਤ ਨਾ ਭਰਨ 'ਤੇ ਸਿਖਾਇਆ ਸਬਕ

ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ । ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਦੇ ਖੇੜਾ ਕਲਮੋਟ ਜ਼ੋਨ ਦੀ ਤਾਂ ਇੱਥੇ ਲਗਭਗ 50 ਦੇ ਕਰੀਬ ਕਰੈਸ਼ਰ ਹਨ । 

ਗੈਰ ਕਾਨੂੰਨੀ ਮਾਈਨਿੰਗ ਵਾਲੇ 6 ਕਰੈਸ਼ਰ ਪਲਾਂਟ ਕੀਤੇ ਸੀਲ, ਸਰਕਾਰੀ ਕਿਸ਼ਤ ਨਾ ਭਰਨ 'ਤੇ ਸਿਖਾਇਆ ਸਬਕ

ਬਿਮਲ ਸ਼ਰਮਾ/ਸ਼੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ । ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਦੇ ਖੇੜਾ ਕਲਮੋਟ ਜ਼ੋਨ ਦੀ ਤਾਂ ਇੱਥੇ ਲਗਭਗ 50 ਦੇ ਕਰੀਬ ਕਰੈਸ਼ਰ ਹਨ । ਇਥੇ ਪਹਾੜੀਆਂ ਨੂੰ ਕਾਫੀ ਲੰਬੇ ਸਮੇਂ ਤੋਂ ਪਟਿਆ ਜਾ ਰਿਹਾ ਹੈ । ਬੀਤੇ ਕੱਲ੍ਹ ਮਾਈਨਿੰਗ ਵਿਭਾਗ ਦੀ ਮੋਹਾਲੀ ਟੀਮ ਵੱਲੋਂ ਇੱਥੇ ਪਹੁੰਚ ਕੇ ਕਰੀਬ 6 ਕਰੈਸ਼ਰਾਂ ਨੂੰ ਸੀਲ ਕਰ ਕੀਤਾ ਗਿਆ ਤੇ 7 ਕਰੈਸ਼ਰ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹਾਲਾਕਿ ਇਹ ਕਾਰਵਾਈ ਕਿਉਂ ਕੀਤੀ ਗਈ ਇਹ ਖੁਲ ਕੇ ਸਾਹਮਣੇ ਨਹੀਂ ਆਇਆ ਮਗਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ  ਜਨਵਰੀ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਮਾਈਨਿੰਗ ਮਟੀਰੀਅਲ ਦਾ ਵੇਰਵਾ ਨਾ ਦਿੰਦੇ ਹੋਏ ਆਪਣੀਆਂ ਕੋਈ ਵੀ ਰਿਟਰਨਾ ਨਹੀਂ ਭਰੀਆਂ ਗਈਆਂ ।

ਜਦੋਂ ਇਸ ਬਾਰੇ ਸੀਲ ਕੀਤੇ ਗਏ ਕਰੈਸ਼ਰ ਦੇ ਮੁਨਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੋਲਿਸੀ ਜਲਦ ਲੈ ਕੇ ਆਵੇ ਸਰਕਾਰ ਨੂੰ ਇੱਕ ਦਮ ਹੀ ਸਾਰੇ ਕਰੈਸ਼ਰ ਬੰਦ ਨਹੀਂ ਸਨ ਕਰਨੇ ਚਾਹੀਦੇ। ਸਰਕਾਰ ਜਦੋਂ ਪੌਲਿਸੀ ਬਣਾਵੇ ਤਾਂ ਉਸ ਵਿਚ ਕਰੈਸ਼ਰ ਮਾਲਕ , ਪਰਿਆਵਰਣ ਨਾਲ ਜੁੜੇ ਲੋਕ ਅਤੇ ਸਰਕਾਰ ਹੋਵੇ । ਇੱਕ ਕਰੈਸ਼ਰ ਉੱਤੇ 100 ਤੋਂ 150 ਵਿਅਕਤੀ ਕੰਮ ਕਰਦੇ ਹਨ ਉਹ ਬੇਰੁਜ਼ਗਾਰ ਹੋ ਗਏ । 

ਹਰ ਵਾਰ ਚੋਣਾਂ ਦੇ ਦੌਰਾਨ ਗੈਰਕਨੂੰਨੀ ਮਾਇਨਿੰਗ ਦਾ ਮੁੱਦਾ ਅਹਿਮ ਮੁੱਦਾ ਰਿਹਾ ਹੈ । ਸਿਆਸੀ ਪਾਰਟੀਆਂ ਵੱਲੋਂ ਹਰ ਵਾਰ ਗੈਰਕਨੂੰਨੀ ਮਾਇਨਿੰਗ ਬੰਦ ਕਰਨ ਦੀ ਗੱਲ ਆਖੀ ਜਾਂਦੀ ਰਹੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਮਾਇਨਿੰਗ ਨਿਤੀ ਲੈ ਕੇ ਆਏ ਕਿਉਂਕਿ ਕਰੈਸ਼ਰ ਇੰਡਸਟਰੀ ਦੇ ਨਾਲ ਹਜ਼ਾਰਾਂ ਬੰਦਿਆਂ ਦਾ ਰੁਜ਼ਗਾਰ ਜੁੜਿਆ ਹੁੰਦਾ ਹੈ ਤੇ ਕਰੈਸ਼ਰ ਬੰਦ ਹੋਣ ਦੇ ਨਾਲ ਕਈ ਵਿਅਕਤੀ ਬੇਰੁਜ਼ਗਾਰ ਹੋ ਗਏ ਹਨ ।

Trending news