ਕੁੱਤੇ ਤੋਂ ਬਚਦਾ 6 ਸਾਲਾ ਬੱਚਾ ਡਿੱਗਿਆ ਬੋਰ 'ਚ , ਬਚਾਅ ਕਾਰਜ ਜਾਰੀ
Advertisement

ਕੁੱਤੇ ਤੋਂ ਬਚਦਾ 6 ਸਾਲਾ ਬੱਚਾ ਡਿੱਗਿਆ ਬੋਰ 'ਚ , ਬਚਾਅ ਕਾਰਜ ਜਾਰੀ

ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ’ਚ ਇੱਕ 6 ਸਾਲਾ ਬੱਚੇ ਦੇ ਬੋਰਵੈੱਲ ’ਚ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿੱਚ ਵਾਪਰੀ। 

ਕੁੱਤੇ ਤੋਂ ਬਚਦਾ 6 ਸਾਲਾ ਬੱਚਾ ਡਿੱਗਿਆ ਬੋਰ 'ਚ , ਬਚਾਅ ਕਾਰਜ ਜਾਰੀ

ਚੰਡੀਗੜ੍ਹ: ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ’ਚ ਇੱਕ 6 ਸਾਲਾ ਬੱਚੇ ਦੇ ਬੋਰਵੈੱਲ ’ਚ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿੱਚ ਵਾਪਰੀ। 

ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਫਿਲਹਾਲ ਬੱਚੇ ਨੂੰ ਕੱਢਣ ਦੇ ਉੱਦਮ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ 6 ਸਾਲ ਦਾ ਬੱਚਾ ਕੁੱਤਿਆਂ ਤੋਂ ਬਚਦਾ ਹੋਇਆ ਬੋਰਵੈੱਲ ਵੱਲ ਜਾ ਭਜਿਆ ਅਤੇ ਬੋਰਵੈੱਲ ਉੱਪਰ ਜਾ ਚੜ੍ਹਿਆ। ਇਸ ਦੌਰਾਨ ਹੀ ਬੱਚਾ ਬੋਰਵੈੱਲ ’ਚ ਡਿੱਗ ਗਿਆ। ਬੱਚੇ ਦਾ ਨਾਂਅ ਰਿਤਿਕ ਦੱਸਿਆ ਜਾ ਰਿਹਾ ਹੈ।

ਸੂਚਨਾ ਮਿਲਣ ’ਤੇ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ। ਉਥੇ ਹੀ ਮੌਕੇ ’ਤੇ ਪੁਲਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਅਤੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਲਗਾਤਾਰ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਜਿੱਸ ਬੋਰਵੈੱਲ ’ਚ 6 ਸਾਲਾ ਮਾਸੂਮ ਜ਼ਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ ਰਿਹਾ ਹੈ, ਉਹ ਲਗਭਗ 100 ਫੁੱਟ ਡੂੰਘਾ ਹੈ।  ਮੌਕੇ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਪਹੁੰਚ ਚੁੱਕੇ ਹਨ। 

ਮੌਕੇ ’ਤੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜ਼ਨ ਸਿਲੰਡਰ ਅਤੇ ਕੈਮਰਾ ਬੋਲਵੈੱਲ ’ਚ ਪਾਇਆ ਗਿਆ ਹੈ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਕੇ ’ਤੇ ਆਰਮੀ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। 

 

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ 6 ਸਾਲ ਦੇ ਬੱਚੇ ਰਿਤਿਕ ਨੂੰ ਬਚਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਹਨ ਅਤੇ ਬਚਾਅ ਕਾਰਜ ਜਾਰੀ ਹੈ। ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ...

 

Trending news