ਅਜਾਦੀ ਦੇ 75 ਵਰ੍ਹਿਆਂ ਬਾਅਦ ਵੀ ਮੁੱਢਲੀ ਸੁਵਿਧਾਵਾਂ ਤੋਂ ਵਾਂਝੀ ਹੈ 70 ਸਾਲਾਂ ਮਾਤਾ, ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
Advertisement

ਅਜਾਦੀ ਦੇ 75 ਵਰ੍ਹਿਆਂ ਬਾਅਦ ਵੀ ਮੁੱਢਲੀ ਸੁਵਿਧਾਵਾਂ ਤੋਂ ਵਾਂਝੀ ਹੈ 70 ਸਾਲਾਂ ਮਾਤਾ, ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਦੇਸ਼ ਨੂੰ ਅਜਾਦ ਹੋਏ 75 ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਸਰਕਾਰਾਂ ਵੱਲੋਂ ਵਿਕਾਸ ਅਤੇ ਦੇਸ਼ ਦੀ ਜਨਤਾ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ ਲੋਕ ਹਨ ਜੋ ਬੁਨਿਆਦੀ ਸਹੂਲਤਾਂ ਵਾਂਝੇ ਹਨ ਤੇ ਦੋ ਸਮੇਂ ਦੀ ਰੋਟੀ ਖਾਣ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਕੁਝ ਇਸੇ ਤਰ

ਅਜਾਦੀ ਦੇ 75 ਵਰ੍ਹਿਆਂ ਬਾਅਦ ਵੀ ਮੁੱਢਲੀ ਸੁਵਿਧਾਵਾਂ ਤੋਂ ਵਾਂਝੀ ਹੈ 70 ਸਾਲਾਂ ਮਾਤਾ, ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਜਗਮੀਤ ਸਿੰਘ/ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਨੂੰ ਅਜਾਦ ਹੋਏ 75 ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਸਰਕਾਰਾਂ ਵੱਲੋਂ ਵਿਕਾਸ ਅਤੇ ਦੇਸ਼ ਦੀ ਜਨਤਾ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ ਲੋਕ ਹਨ ਜੋ ਬੁਨਿਆਦੀ ਸਹੂਲਤਾਂ ਵਾਂਝੇ ਹਨ ਤੇ ਦੋ ਸਮੇਂ ਦੀ ਰੋਟੀ ਖਾਣ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਕੁਝ ਇਸੇ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ.

ਹਲਕਾ ਸਮਰਾਲਾ ਦੇ ਪਿੰਡ ਲਲੋੜੀ ਕਲਾਂ ਦੀ 70 ਸਾਲਾ ਬਜੁਰਗ ਮਾਤਾ ਛਿੰਦਰ ਕੌਰ। ਜਿਸਦੇ ਘਰ ਵਿੱਚ ਜਿਥੇ ਪਿਛਲੇ ਕਰੀਬ  25 ਤੋਂ ਬਿਜਲੀ ਨਹੀਂ ਹੈ। ਉਥੇ ਹੀ ਘਰ ਵਿੱਚ ਨਾ ਰੋਟੀ ਬਣਾਉਣ ਲਈ ਗੈਸ ਚੁੱਲਾ ਹੈ ਤੇ ਨਾ ਨਹੀਂ ਘਰ ਵਿੱਚ  ਪਾਣੀ ਦਾ ਪ੍ਰਬੰਧ ਹੈ। ਇਥੋਂ ਤੱਕ ਕਿ ਜਿਸ ਘਰ ਵਿਚ ਮਾਤਾ ਰਹਿ ਰਹੀ ਹੈ ਉਸਦੀ ਅੱਧੀ ਛੱਤ ਵੀ ਡਿੱਗ ਗਈ ਹੈ। ਪ੍ਰਸਾਸ਼ਨ ਨੂੰ ਵੀ ਕਈ ਵਾਰ ਲਿਖਤੀ ਗੁਹਾਰ ਲਗਾਉਣ ਦੇ ਬਾਵਜੂਦ ਕੋਈ ਮਦਦ ਨਹੀ ਮਿਲੀ, ਟੁੱਟੀ ਹੋਈ ਛੱਤ ਹੇਠਾਂ ਰਹਿਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਉਥੇ ਹੀ ਇਸ ਸਬੰਧੀ ਬੀਡੀਪੀਓ ਦਾ ਕਹਿਣਾ ਹੈ ਕਿ ਉਹ ਨਵੇਂ ਆਏ ਹਨ। ਅਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ।

Trending news