ਮੁੱਖ ਮੰਤਰੀ ਰਿਹਾਇਸ਼ ਨੇੜੇ ਪਈ ਭਾਜੜ, ਟਾਵਰ ਤੇ ਚੜ੍ਹਿਆ ਪ੍ਰਦਰਸ਼ਨਕਾਰੀ, ਸੁਰੱਖਿਆ ਅਮਲੇ ਦੇ ਸਾਹ ਸੂਤੇ
Advertisement

ਮੁੱਖ ਮੰਤਰੀ ਰਿਹਾਇਸ਼ ਨੇੜੇ ਪਈ ਭਾਜੜ, ਟਾਵਰ ਤੇ ਚੜ੍ਹਿਆ ਪ੍ਰਦਰਸ਼ਨਕਾਰੀ, ਸੁਰੱਖਿਆ ਅਮਲੇ ਦੇ ਸਾਹ ਸੂਤੇ

ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸੁਰੱਖਿਆ ਅਮਲੇ ਨੂੰ ਭਾਜੜਾਂ ਪਾ ਦਿੱਤੀਆਂ। ਦਰਅਸਲ ਇੱਕ ਅਧਿਆਪਕ ਅੱਜ ਅਚਾਨਕ ਮੁੱਖ ਮੰਤਰੀ ਰਿਹਾਇਸ਼ ਨੇੜੇ ਲੱਗੇ ਟਾਵਰ ਤੇ ਪੈਟਰੋਲ ਦੀ ਬੋਤਲ ਲੈਕੇ ਚੜ੍ਹ ਗਿਆ 'ਤੇ ਨਾਰੇਬਾਜ਼ੀ ਕਰਨ ਲੱਗਾ। 

ਮੁੱਖ ਮੰਤਰੀ ਰਿਹਾਇਸ਼ ਨੇੜੇ ਪਈ ਭਾਜੜ, ਟਾਵਰ ਤੇ ਚੜ੍ਹਿਆ ਪ੍ਰਦਰਸ਼ਨਕਾਰੀ, ਸੁਰੱਖਿਆ ਅਮਲੇ ਦੇ ਸਾਹ ਸੂਤੇ

ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸੁਰੱਖਿਆ ਅਮਲੇ ਨੂੰ ਭਾਜੜਾਂ ਪਾ ਦਿੱਤੀਆਂ। ਦਰਅਸਲ ਇੱਕ ਅਧਿਆਪਕ ਅੱਜ ਅਚਾਨਕ ਮੁੱਖ ਮੰਤਰੀ ਰਿਹਾਇਸ਼ ਨੇੜੇ ਲੱਗੇ ਟਾਵਰ ਤੇ ਪੈਟਰੋਲ ਦੀ ਬੋਤਲ ਲੈਕੇ ਚੜ੍ਹ ਗਿਆ ਤੇ ਨਾਰੇਬਾਜ਼ੀ ਕਰਨ ਲੱਗਾ। ਮੁੱਖ ਮੰਤਰੀ ਰਿਹਾਇਸ਼ ਦੇ ਐਨ ਸਾਹਮਣੇ ਵਾਪਰੀ ਇਸ ਘਟਨਾ ਨੇ ਸੁਰੱਖਿਆ ਅਮਲੇ ਦੇ ਸਾਹ ਫੁਲਾ ਦਿੱਤੇ।

ਇਹ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਵਿਰੁੱਧ ਵੱਖੋ ਵੱਖ ਤਰੀਕਿਆਂ ਨਾਲ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਸਵੇਰੇ ਅਚਾਨਕ ਚੰਡੀਗੜ ਚ ਮੁੱਖ ਮੰਤਰੀ ਰਿਹਾਇਸ਼ ਤੋਂ ਮਹਿਜ਼ ਥੋੜ੍ਹੀ ਦੂਰ ਹੀ  ਟਾਵਰ ‘ਤੇ ਈਟੀਟੀ ਅਧਿਆਪਕ ਚੜ੍ਹ ਗਿਆ ਹੈ। ਉਸਦੇ ਹੱਥ ਵਿੱਚ ਪੈਟਰੋਲ ਦੀ ਬੋਤਲ ਵੀ ਹੈ। ਜਿਸਦੀ ਖਬਰ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉਸ ਨੂੰ ਹੇਠਾਂ ਉਤਾਰਨ ਲਈ ਘਟਨਾ ਸਥਲ ਤੇ ਪਹੁੰਚ ਗਏ ਹਨ।ਇਹਨਾਂ ਅਧਿਆਪਕਾਂ ਦੀ ਮੰਗ ਹੈ ਕਿ ਜਲਦੀ ਉਹਨਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ।

WATCH LIVE TV 

 

Trending news