4358 ਕਾਂਸਟੇਬਲਾਂ ਦੀ ਭਰਤੀ ਜਲਦ ਕਰੇ ਆਮ ਆਦਮੀ ਪਾਰਟੀ ਸਰਕਾਰ: ਬਰਿੰਦਰ ਸਿੰਘ ਢਿੱਲੋਂ
Advertisement

4358 ਕਾਂਸਟੇਬਲਾਂ ਦੀ ਭਰਤੀ ਜਲਦ ਕਰੇ ਆਮ ਆਦਮੀ ਪਾਰਟੀ ਸਰਕਾਰ: ਬਰਿੰਦਰ ਸਿੰਘ ਢਿੱਲੋਂ

ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਨੌਜਵਾਨਾਂ ਦੇ ਲਈ ਪੰਜਾਬ ਪੁਲਿਸ 'ਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ 4358 ਪੋਸਟਾਂ ਕੱਢੀਆਂ ਸਨ ਜਿਸ ਦੇ ਲਈ ਲਿਖਤੀ ਪ੍ਰੀਖਿਆ ਸਰੀਰਕ ਪ੍ਰੀਖਿਆ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੂਰੀ ਹੋ ਚੁੱਕੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਮਹੀਨੇ ਪੂਰੇ ਹੋ ਚੁੱਕੇ

4358 ਕਾਂਸਟੇਬਲਾਂ ਦੀ ਭਰਤੀ ਜਲਦ ਕਰੇ ਆਮ ਆਦਮੀ ਪਾਰਟੀ ਸਰਕਾਰ: ਬਰਿੰਦਰ ਸਿੰਘ ਢਿੱਲੋਂ

ਨੀਤਿਕਾ ਮਹੇਸ਼ਵਰੀ/ਚੰਡੀਗੜ: ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਨੌਜਵਾਨਾਂ ਦੇ ਲਈ ਪੰਜਾਬ ਪੁਲਿਸ 'ਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ 4358 ਪੋਸਟਾਂ ਕੱਢੀਆਂ ਸਨ ਜਿਸ ਦੇ ਲਈ ਲਿਖਤੀ ਪ੍ਰੀਖਿਆ ਸਰੀਰਕ ਪ੍ਰੀਖਿਆ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੂਰੀ ਹੋ ਚੁੱਕੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਮਹੀਨੇ ਪੂਰੇ ਹੋ ਚੁੱਕੇ ਜਾਣ ਤੋਂ ਬਾਅਦ ਵੀ ਇਹ ਭਰਤੀਆਂ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ ਹੈ,ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

 

ਬਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦੇ ਨੌਜਵਾਨਾਂ ਲਈ ਚਲਾਇਆ ਜਾਵੇਗਾ ਪਰ ਇੰਜ ਜਾਪਦਾ ਹੈ ਕਿ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਭੁੱਲ ਗਏ ਹਨ। ਢਿੱਲੋਂ ਨੇ ਕਿਹਾ ਕਿ ਇਨ੍ਹਾਂ ਭਰਤੀਆਂ ਨੂੰ ਲੈ ਕੇ ਨੌਜਵਾਨਾਂ ਦੁਆਰਾ ਲਗਾਤਾਰ ਕੈਂਪੇਨ ਵੀ ਚਲਾਏ ਜਾ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ।

 

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ 20 ਮਾਰਚ ਨੂੰ  ਵੀਡੀਓ ਜਾਰੀ ਕਰਦਿਆਂ 25,000 ਨੌਕਰੀ ਦਾ ਦੇਣ ਦਾ ਐਲਾਨ ਕੀਤਾ ਸੀ ਅਤੇ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਦੇ ਅੰਦਰ ਅੰਦਰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਪਰ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਨੌਜਵਾਨਾਂ ਦੇ ਹੱਥ ਨਿਰਾਸ਼ਾ ਲੱਗੀ ਹੈ।

 

ਬਰਿੰਦਰ ਢਿੱਲੋਂ ਨੇ ਕਿਹਾ ਕਿ ਜਿੱਥੇ ਪੰਜਾਬ ਪੁਲੀਸ ਵਿੱਚ 4358 ਕਾਂਸਟੇਬਲਾਂ ਦੀ ਭਰਤੀ ਲਈ ਸਾਰੇ ਪ੍ਰੋਸੈੱਸ ਪੂਰੇ ਕੀਤੇ ਜਾ ਚੁੱਕੇ ਹਨ ਪਰ ਕਾਂਸਟੇਬਲਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਪਰ ਉੱਥੇ ਹੀ ਦੂਜੇ ਹੱਥ ਸਰਕਾਰ ਦੁਆਰਾ ਆਪਣੀ ਪਬਲੀਸਿਟੀ ਤੇ ਪੀਆਰ ਦੇ ਲਈ ਮਹਿੰਗੀਆਂ ਤਨਖਾਹਾਂ ਤੇ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਦੀ ਇੱਕ ਨਿੱਜੀ ਪ੍ਰਾਈਵੇਟ ਕੰਪਨੀ ਦੇ ਹਵਾਲੇ ਤੋਂ ਸਰਕਾਰ ਆਪਣੀ ਪਬਲੀਸਿਟੀ ਵਧਾਉਣ ਦੇ ਲਈ ਪ੍ਰਤੀ ਮਹੀਨਾ 24 ਲੱਖ 20 ਹਜ਼ਾਰ ਰੁਪਏ ਖਰਚਣ ਜਾ ਰਹੀ ਹੈ। ਢਿੱਲੋਂ ਨੇ ਕਿਹਾ ਕਿ ਜਿੱਥੇ ਕਾਂਸਟੇਬਲਾਂ ਦੀ ਭਰਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪਰ ਉਥੇ ਹੀ ਦੂਜੇ ਪਾਸੇ ਬਿਨਾਂ ਕਿਸੀ ਪ੍ਰਕਿਰਿਆ ਦੀ ਪਾਲਣਾ ਕਰ ਲੱਖ ਲੱਖ ਰੁਪਏ ਦੀਆਂ ਤਨਖਾਹਾਂ ਤੇ ਆਪਣਾ ਪ੍ਰਾਪੇਗੰਡਾ ਫੈਲਾਉਣ ਦੇ ਲਈ ਕੰਟਰੈਕਟ ਤੇ ਭਰਤੀ ਕੀਤੀ ਜਾ ਰਹੀ ਹੈ। 

 

ਬਿਰਧ ਢਿਲੋਂ ਨੇ ਕਿਹਾ ਕਿ ਸਰਕਾਰ ਨੌਕਰੀਆਂ ਦੇ ਨਾਮ ਤੇ ਵੱਡੀ ਧਾਂਦਲੀ ਕਰ ਰਹੀ ਹੈ ਅਤੇ ਇਹ ਮਸਲਾ ਸਿਰਫ਼ ਕਾਂਸਟੇਬਲਾਂ ਦੀ ਭਰਤੀ ਤੱਕ ਸੀਮਿਤ ਨਹੀਂ ਸਗੋਂ ਟੀਚਰਾਂ, ਪਟਵਾਰੀ ਅਤੇ ਹੋਰ ਮਹਿਕਮਿਆਂ ਵਿੱਚ ਭਰਤੀ ਦੇ ਨਾਲ ਵੀ ਸਬੰਧਤ ਹੈ। ਬਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਕਾਂਸਟੇਬਲਾਂ ਦੀ ਭਰਤੀ ਜਿਸ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਉਸਦੇ ਲਈ ਜਲਦ ਤੋਂ ਜਲਦ ਜੁਆਇਨਿੰਗ ਲੈਟਰ ਜਾਰੀ ਕੀਤੇ ਜਾਣ।

Trending news