Jalandhar By Election News: ਜਲੰਧਰ ਜ਼ਿਮਨੀ ਚੋਣ `ਚ `ਆਪ` ਉਮੀਦਵਾਰ ਮੋਹਿੰਦਰ ਭਗਤ ਜਿੱਤੇ; ਭਾਜਪਾ ਦੂਜੇ ਸਥਾਨ `ਤੇ ਰਹੀ
Jalandhar By Election News: ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਜਲੰਧਰ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲਈ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰ ਲਈ ਹੈ।
Jalandhar By Election News: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫ਼ਰਕ ਜਿੱਤ ਹਾਸਲ ਕਰ ਲਈ ਹੈ। ਸਵੇਰ ਤੋਂ ਰੁਝਾਨਾਂ ਵਿੱਚ ਮੋਹਿੰਦਰ ਭਗਤ ਅੱਗੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 55246 ਹਾਸਲ ਕੀਤੀਆਂ। ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 37325 ਨਾਲ ਜਿੱਤ ਹਾਸਲ ਕੀਤੀ ਹੈ।
ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ 17921 ਵੋਟਾਂ ਹਾਸਲ ਹੋਈਆਂ ਹਨ। ਜਦਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 16, 757 ਵੋਟਾਂ ਹਾਸਲ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਹਾਸਲ ਹੋਈਆਂ ਹਨ। ਜਦਕਿ ਬਸਪਾ ਉਮੀਦਵਾਰ ਬਿੰਦਰ ਲਾਖਾ ਨੂੰ 734 ਵੋਟਾਂ ਪਈਆਂ ਹਨ।
ਇਸ ਸੀਟ ਉਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਸਨ।
ਸਥਾਨਕ ਡਿਫੈਂਸ ਕਾਲੋਨੀ 'ਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ 'ਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। 12 ਵਜੇ ਤੋਂ ਪਹਿਲਾਂ ਹੀ ਨਤੀਜਾ ਕਾਫ਼ੀ ਹੱਦ ਤਕ ਸਾਫ਼ ਹੋ ਗਿਆ ਸੀ। ਕੁੱਲ 13 ਰਾਊਂਡ 'ਚ ਵੋਟਾਂ ਦੀ ਗਿਣਤੀ ਕੀਤੀ ਗਈ।
10 ਜੁਲਾਈ ਨੂੰ ਹੋਈ ਵੋਟਿੰਗ 'ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ 2017 ਵਿੱਚ ਕਾਂਗਰਸ ਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।
ਮੋਹਿੰਦਰ ਭਗਤ ਦਾ ਸਿਆਸੀ ਸਫ਼ਰ
ਮੋਹਿੰਦਰ ਪਾਲ ਭਗਤ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਹਨ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਜਪਾ 'ਚ ਸਨ। ਮਹਿੰਦਰ ਭਗਤ ਲੰਬੇ ਸਮੇਂ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਸਰਗਰਮ ਸਨ।
ਮੋਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ।
ਇਹ ਵੀ ਪੜ੍ਹੋ : Faridkot News: ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਸਮੇਤ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਕੀਤਾ ਘਿਰਾਓ
ਮੋਹਿੰਦਰ ਭਗਤ 1998 ਤੋਂ 2001 ਤੱਕ ਅਤੇ ਫਿਰ 2017 ਤੋਂ ਲੈ ਕੇ 2020 ਤੱਕ ਸੂਬੇ ਵਿਚ ਭਾਜਪਾ ਦੇ ਉੱਪ ਪ੍ਰਧਾਨ ਰਹੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੋਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ। ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਾਲ 2023 'ਚ ਮੋਹਿੰਦਰ ਭਗਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ : Amritsar Murder Case: ਅੰਮ੍ਰਿਤਸਰ ਦੇ ਰਾਜਾਸੰਸੀ 'ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇੱਕ ਔਰਤ ਦਾ ਕਤਲ