ਮੰਨ ਗਏ ਸਿੱਧੂ? ਅਸਤੀਫ਼ਾ ਨਾਮਨਜ਼ੂਰ, ਹਾਈ ਕਮਾਨ ਅੱਗੇ ਢਿੱਲੇ ਪਏ ਤੇਵਰ
X

ਲੰਘੇ ਦਿਨੀਂ ਸਿੱਧੂ ਫਿਰ ਦਿੱਲੀ ਦਰਬਾਰ ਵਿਚ ਪੇਸ਼ ਹੋਏ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਉਹਨਾਂ ਦੀ ਮੀਟਿੰਗ ਹੋਈ।ਜਿਸ ਵਿਚ ਸਿੱਧੂ ਦੇ ਅਸਤੀਫ਼ੇ ਦੇ ਮਨਜ਼ੂਰ ਅਤੇ ਨਾਮਨਜ਼ੂਰ ਹੋਣ ਦੀਆਂ ਕਨਸੋਆਂ ਵੀ ਲਈਆਂ ਜਾ ਰਹੀਆਂ ਸਨ, ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਹੈ ਕਿ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ,ਆਉਂਦੇ ਦਿਨਾਂ ਵਿਚ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ।ਜਲਦੀ ਹੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਜਾ ਸਕਦਾ ਹੈ।

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਬਿਆਨਬਾਜ਼ੀਆਂ ਅਤੇ ਗਤੀਵਿਧੀਆਂ ਕਾਂਗਰਸ ਹਾਈਕਮਾਨ ਲਈ ਚੁਣੌਤੀ ਬਣੀਆਂ ਹੋਈਆਂ ਹਨ।ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦੀ ਨਰਾਜ਼ਗੀ ਅਤੇ ਹੁਣ ਮੌਜੂਦਾ ਆਗੂਆਂ ਨਾਲ ਸਿੱਧੂ ਦੀ ਤਲਖੀ ਦੇ ਕਾਰਨ ਅਕਸਰ ਚਰਚਾਵਾਂ ਦਾ ਬਜ਼ਾਰ ਗਰਮ ਰਹਿੰਦਾ ਹੈ ਅਤੇ ਹਾਈਕਮਾਨ ਨਾਲ ਸਿੱਧੂ ਦੀਆਂ ਮੁਲਾਕਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ।
ਲੰਘੇ ਦਿਨੀਂ ਸਿੱਧੂ ਫਿਰ ਦਿੱਲੀ ਦਰਬਾਰ ਵਿਚ ਪੇਸ਼ ਹੋਏ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਉਹਨਾਂ ਦੀ ਮੀਟਿੰਗ ਹੋਈ।ਜਿਸ ਵਿਚ ਸਿੱਧੂ ਦੇ ਅਸਤੀਫ਼ੇ ਦੇ ਮਨਜ਼ੂਰ ਅਤੇ ਨਾਮਨਜ਼ੂਰ ਹੋਣ ਦੀਆਂ ਕਨਸੋਆਂ ਵੀ ਲਈਆਂ ਜਾ ਰਹੀਆਂ ਸਨ, ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਹੈ ਕਿ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ,ਆਉਂਦੇ ਦਿਨਾਂ ਵਿਚ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ।ਜਲਦੀ ਹੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਜਾ ਸਕਦਾ ਹੈ।

WATCH LIVE TV

Trending news