ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੇ ਆਰੋਪੀ ਦੀਆਂ ਧਾਰਾਵਾਂ 'ਚ ਕੀਤਾ ਵਾਧਾ, ਦੋਸ਼ੀ ਦਾ 5 ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ਦੇ ਦੋਸ਼ੀ ਉੱਪਰ ਲਗਾਈਆਂ ਗਈਆਂ ਧਾਰਾਵਾਂ ਦੇ ਵਿੱਚ 295ਏ ਸਮੇਤ UAPA, 153, 153A, 436, 511 ਲਗਾਈ ਗਈ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੇ ਆਰੋਪੀ ਦੀਆਂ ਧਾਰਾਵਾਂ 'ਚ ਕੀਤਾ ਵਾਧਾ, ਦੋਸ਼ੀ ਦਾ 5 ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਬਿਮਲ ਸ਼ਰਮਾ/ਸ੍ਰੀ ਅਨੰਦਪੁਰ ਸਾਹਿਬ: ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ਦੇ ਦੋਸ਼ੀ ਉੱਪਰ ਲਗਾਈਆਂ ਗਈਆਂ ਧਾਰਾਵਾਂ ਦੇ ਵਿੱਚ 295ਏ ਸਮੇਤ UAPA, 153, 153A, 436, 511 ਲਗਾਈ ਗਈ ਹੈ। ਓਧਰ ਅੱਜ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ।

ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੇ ਸੰਗਤ ਦੇ ਮਨ ਵਿੱਚ ਜਿੱਥੇ ਗੁੱਸਾ ਪੈਦਾ ਕੀਤਾ ਸੀ, ਉੱਥੇ ਹੀ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਬਾਉਣ ਦੀ ਮੰਗ ਵੀ ਉੱਠ ਰਹੀ ਸੀ। ਐਸਜੀਪੀਸੀ ਵੱਲੋਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਆਰੋਪੀ ਦੇ ਸਬੰਧ ਡੇਰਾ ਸਿਰਸਾ ਨਾਲ ਦੱਸੇ ਗਏ ਸਨ ਤੇ ਅਪੀਲ ਕੀਤੀ ਜਾ ਰਹੀ ਸੀ ਕਿ ਮਾਮਲੇ ਦੀ ਤਹਿ ਤੱਕ ਪੁਲਿਸ ਪ੍ਰਸ਼ਾਸਨ ਜਾਵੇ ਤੇ ਇਸ ਘਟਨਾ ਦੇ ਪਿੱਛੇ ਜੋ ਦੋਸ਼ੀ ਹਨ ਉਹ ਸਾਹਮਣੇ ਆ ਸਕਣ।