ਅਦਾਕਾਰ ਧਰਮਿੰਦਰ ਦੀ ਸਿਹਤ 'ਚ ਹੋਇਆ ਸੁਧਾਰ
Advertisement

ਅਦਾਕਾਰ ਧਰਮਿੰਦਰ ਦੀ ਸਿਹਤ 'ਚ ਹੋਇਆ ਸੁਧਾਰ

ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਲੈ ਕੇ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਸੀ , 

ਅਦਾਕਾਰ ਧਰਮਿੰਦਰ ਦੀ ਸਿਹਤ 'ਚ ਹੋਇਆ ਸੁਧਾਰ

ਚੰਡੀਗੜ੍ਹ: ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਲੈ ਕੇ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਸੀ , ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਫੈਨਜ਼ ਉਸ ਵੇਲੇ ਹੈਰਾਨ ਰਹਿ ਗਏ ਸਨ ਅਤੇ ਅਭਿਨੇਤਾ ਨੂੰ ਪਿਛਲੇ ਹਫਤੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ  ਠੀਕ ਲਈ ਪ੍ਰਾਰਥਨਾ ਕੀਤੀ ਗਈ ਸੀ। ਧਰਮਿੰਦਰ ਦੀ ਸਿਹਤ ਬਾਰੇ ਪੁੱਛਣ ਵਾਲਿਆਂ ਲਈ ਉਨ੍ਹਾਂ ਦਾ ਹੈਲਥ ਅਪਡੇਟ ਦਿੱਤਾ ਗਿਆ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਭਿਨੇਤਾ ਦੀ ਸਿਹਤ ਵਿੱਚ ਸੁਧਾਰ ਹੈ। ਹੁਣ ਉਹ ਪਹਿਲੇ ਨਾਲੋਂ ਠੀਕ ਮਹਿਸੂਸ ਕਰ ਰਹੇ ਹਨ। ਰਿਪੋਰਟਾਂ ਮੁਤਾਬਿਕ ਧਰਮਿੰਦਰ ਨੂੰ ਚਾਰ ਦਿਨ ਪਹਿਲਾਂ ਦੱਖਣੀ ਮੁੰਬਈ ਦੇ ਇੱਕ ਹਸਪਤਾਲ ਦੇ ICU  ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਗਿਆ ਤੇ ਬਾਦ ਚ ਉਨ੍ਹਾਂ ਦੇ ਠੀਕ ਹੋਣ ਦੀ ਖ਼ਬਰ ਉਹ ਠੀਕ ਹੋ ਰਹੇ ਹੈ! ਇਸ ਲਈ, ਚਿੰਤਾ ਕਰਨ ਦੀ ਕੋਈ ਲੋੜ ਨਹੀਂ। 

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਹੁਣ ਬਿਹਤਰ ਕਰ ਰਿਹਾ ਹੈ। ਇਸ ਦੌਰਾਨ, ਧਰਮਿੰਦਰ ਦੇ ਬੇਟੇ ਅਤੇ ਅਭਿਨੇਤਾ ਸੰਨੀ ਦਿਓਲ ਐਤਵਾਰ ਨੂੰ ਹਸਪਤਾਲ ਵਿੱਚ ਆਪਣੇ ਪਿਤਾ ਨੂੰ ਮਿਲਣ ਗਏ। ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਟਵਿੱਟਰ 'ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, "ਦੋਸਤੋ, ਮੈਂ ਸਬਕ ਸਿੱਖਿਆ ਹੈ,"। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਇਸ ਵੀਡੀਓ ਵਿੱਚ ਆਪਣੇ ਫੈਨਜ਼ ਨੂੰ ਖੁਦ ਨੂੰ ਸਿਹਤਯਾਬ ਰਹਿਣ ਤੇ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ ਦੀ ਨਸੀਹਤ ਦੇ ਰਹੇ ਹਨ।

Trending news