ਸੁਖਬੀਰ ਬਾਦਲ ਤੋਂ ਬਾਅਦ ਹੁਣ ਰਾਘਵ ਚੱਢਾ ਪਹੁੰਚੇ ਮਾਈਨਿੰਗ ਉੱਤੇ ਛਾਪਾ ਮਾਰਨ
X

ਸੁਖਬੀਰ ਬਾਦਲ ਤੋਂ ਬਾਅਦ ਹੁਣ ਰਾਘਵ ਚੱਢਾ ਪਹੁੰਚੇ ਮਾਈਨਿੰਗ ਉੱਤੇ ਛਾਪਾ ਮਾਰਨ

 ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ  ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਚੱਲ ਰਹੀ ਮਾਈਨਿੰਗ ਉਪਰ ਰੇਡ ਮਾਰੀ ਗਈ।

ਸੁਖਬੀਰ ਬਾਦਲ ਤੋਂ ਬਾਅਦ ਹੁਣ ਰਾਘਵ ਚੱਢਾ ਪਹੁੰਚੇ ਮਾਈਨਿੰਗ ਉੱਤੇ ਛਾਪਾ ਮਾਰਨ

ਅਨਮੋਲ ਗੁਲਾਟੀ/ਚੰਡੀਗੜ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ  ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਚੱਲ ਰਹੀ ਮਾਈਨਿੰਗ ਉਪਰ ਰੇਡ ਮਾਰੀ ਗਈ , ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਹ ਜਗ੍ਹਾ ਜੰਗਲਾਤ ਮਹਿਕਮੇ ਦੇ ਅੰਦਰ ਆਉਂਦੀ ਹੈ ਉਨ੍ਹਾਂ ਵੱਲੋਂ ਚਿੱਠੀ ਵੀ ਦਿਖਾਈ ਗਈ ਜੋ ਵਣ ਰੇਂਜ ਅਫਸਰ ਵੱਲੋਂ ਸੰਬਧਿਤ ਅਫਸਰ ਨੂੰ ਲਿਖੀ ਗਈ ਸੀ , ਚੱਢਾ ਦੇ ਅਨੁਸਾਰ ਉਸ ਅਫਸਰ ਵੱਲੋਂ 22 ਨਵੰਬਰ 2021 ਨੂੰ ਚਿੱਠੀ ਲਿਖ ਕੇ ਨਜ਼ਾਇਜ਼ ਮਾਈਨਿੰਗ ਦਾ ਕਿਹਾ ਗਿਆ ਸੀ।

 

WATCH LIVE TV

ਜਿਸ ਤੋਂ ਬਾਅਦ 23 ਨਵੰਬਰ ਨੂੰ ਸਰਕਾਰ ਨੇ ਉਸ ਦਾ ਤਬਾਦਲਾ ਕਰ ਦਿੱਤਾ , ਪਰ ਅੱਜ ਆਮ ਆਦਮੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਜਾ ਕੇ ਨਜ਼ਾਇਜ਼ ਮਾਈਨਿੰਗ ਦਾ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਗਾਇਆ ,ਪਰ ਦੂਸਰੇ ਤਰਫ਼ ਟਿੱਪਰ ਚਾਲਕਾਂ ਵੱਲੋਂ ਕਿਹਾ ਗਿਆ ਕਿ ਇਸ ਜਗ੍ਹਾ ਤੇ ਕੋਈ ਨਜ਼ਾਇਜ਼ ਮਾਈਨਿੰਗ ਨਹੀਂ ਹੋ ਰਹੀ , ਇੱਥੇ ਰੇਤਾ ਵੀ 5.5 ਰੁਪਏ ਫੁੱਟ ਮਿਲ ਰਿਹਾ ਹੈ , ਜੋ ਜੰਗਲਾਤ ਮਹਿਕਮੇ ਦੀ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਦੂਸਰੇ ਪਾਸੇ ਹੈ।

Trending news