ਮਜੀਠੀਆ ਖਿਲਾਫ ਦਰਜ ਕੇਸ ਤੋਂ ਬਆਦ ਗਰਮਾਈ ਸਿਆਸਤ, ਅਕਾਲੀ ਦਲ ਨੇ ਕਿਹਾ ਸਰਕਾਰ ਬਦਲਾਖੋਰ
X

ਮਜੀਠੀਆ ਖਿਲਾਫ ਦਰਜ ਕੇਸ ਤੋਂ ਬਆਦ ਗਰਮਾਈ ਸਿਆਸਤ, ਅਕਾਲੀ ਦਲ ਨੇ ਕਿਹਾ ਸਰਕਾਰ ਬਦਲਾਖੋਰ

ਮਜੀਠੀਆ ਤੇ ਗ੍ਰਿਫਤਾਰੀ ਤੋਂ ਬਆਦ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਵੱਲੋਂ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਿਹਾ ਜਾ ਰਿਹਾ ਹੈ। 

ਮਜੀਠੀਆ ਖਿਲਾਫ ਦਰਜ ਕੇਸ ਤੋਂ ਬਆਦ ਗਰਮਾਈ ਸਿਆਸਤ, ਅਕਾਲੀ ਦਲ ਨੇ ਕਿਹਾ ਸਰਕਾਰ ਬਦਲਾਖੋਰ

ਚੰਡੀਗੜ੍ਹ: ਮਜੀਠੀਆ ਤੇ ਗ੍ਰਿਫਤਾਰੀ ਤੋਂ ਬਆਦ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਵੱਲੋਂ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੇ ਆਗੂ ਇਸ ਨੂੰ ਨਿਆਂਇਕ ਮਾਮਲਾ ਦੱਸ ਰਹੇ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਵੱਡੀ ਕਾਰਵਾਈ ਕੀਤੀ ਹੈ। ਅਕਾਲੀ ਦਲ ਨੇ ਕਿਹਾ ਕਿ ਚੰਨੀ ਸਰਕਾਰ ਸਿਆਸੀ ਬਦਲਾਖੋਰੀ ਵਾਲੀਆਂ ਕਾਰਵਾਈਆਂ ਕਰ ਰਹੀ ਹੈ।

ਪੰਜਾਬ ਪੁਲਿਸ ਨੇ ਨਸ਼ਿਆਂ ਬਾਰੇ STF ਦੀ ਰਿਪੋਰਟ 'ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਹੈ।

ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਮਾਮਲਾ ਪੂਰੀ ਤਰਾਂ ਸਿਆਸੀ ਬਦਲਾਖੋਰੀ ਦਾ ਹੈ। ਕਾਂਗਰਸ ਆਪਣੇ ਆਖਰੀ ਦਿਨਾਂ ਵਿੱਚ ਜਾਣ ਬੁੱਝ ਕੇ ਇਹ ਕਾਰਵਾਈ ਕਰ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਐਸ ਕੇ ਅਸਥਾਨਾ ਦੀ ਲੀਕ ਹੋਈ ਚਿੱਠੀ ਤੋਂ ਬਾਦ ਇਹ ਸਾਫ ਹੋ ਗਿਆ ਹੈ ਸਰਕਾਰ ਪੁਲਿਸ ਤੇ ਦਬਾਅ ਬਣਾ ਕੇ ਕੇਸ ਦਰਜ ਕਰਵਾ ਰਹੀ ਹੈ। ਅਕਾਲੀ ਦਲ ਇਸ ਦਾ ਡਟਵਾਂ ਵਿਰੋਧ ਕਰੇਗਾ।

Trending news