SYL ’ਤੇ ਮੀਟਿੰਗ ਤੋਂ ਬਾਅਦ ਵਿਰੋਧੀਆਂ ਨੇ CM ਮਾਨ ’ਤੇ ਲਾਈ ਸਵਾਲਾਂ ਦੀ ਝੜੀ
Advertisement

SYL ’ਤੇ ਮੀਟਿੰਗ ਤੋਂ ਬਾਅਦ ਵਿਰੋਧੀਆਂ ਨੇ CM ਮਾਨ ’ਤੇ ਲਾਈ ਸਵਾਲਾਂ ਦੀ ਝੜੀ

ਐੱਸਵਾਈਐੱਲ ਨਹਿਰ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ’ਤੇ ਨਰਾਜ਼ਗੀ ਜਾਹਰ ਕੀਤੀ ਹੈ।  

SYL ’ਤੇ ਮੀਟਿੰਗ ਤੋਂ ਬਾਅਦ ਵਿਰੋਧੀਆਂ ਨੇ CM ਮਾਨ ’ਤੇ ਲਾਈ ਸਵਾਲਾਂ ਦੀ ਝੜੀ

ਚੰਡੀਗੜ੍ਹ: ਐੱਸਵਾਈਐੱਲ ਨਹਿਰ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ’ਤੇ ਨਰਾਜ਼ਗੀ ਜਾਹਰ ਕੀਤੀ ਹੈ।

 

SYL ਲਈ ਐਕੁਆਇਰ ਕੀਤੀਆਂ ਜ਼ਮੀਨਾਂ ਵਾਪਸ ਕਰਕੇ ਮੁੱਦਾ ਖ਼ਤਮ ਕੀਤਾ: ਬਾਦਲ 
ਇਸ ਮੁੱਦੇ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਬਿਨਾਂ ਪਾਣੀ ਤੋਂ ਐੱਲਵਾਈਐੱਲ (SYL) ਨਹਿਰ ਚਲਾਉਣਾ ਚਾਹੁੰਦੇ ਹਨ, ਜਿਵੇਂ ਘੋੜੇ ਤੋਂ ਬਿਨਾਂ ਬੱਘੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਮਾਲਕਾਂ ਨੂੰ ਵਾਪਸ ਸੌਂਪ ਦਿੱਤੀ ਸੀ। ਇਸਦੇ ਨਾਲ ਹੀ ਹਰਿਆਣਾ ਇੱਕ ਗੈਰ ਰਿਪੇਰੀਅਨ ਸੂਬਾ ਹੈ, ਜਿਸ ਕਾਰਨ ਪੰਜਾਬ ਦੇ ਦਰਿਆਵਾਂ ’ਤੇ ਉਸਦਾ ਕੋਈ ਅਧਿਕਾਰ ਨਹੀਂ ਬਣਦਾ। 

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ CM ਭਗਵਤੰ ਮਾਨ ਦੁਆਰਾ ਇਸ ਮੁੱਦੇ ਨੂੰ ਕੇਂਦਰ ਨਾਲ ਦੁਬਾਰਾ ਵਿਚਾਰੇ ਜਾਣ ਦੇ ਸੁਝਾਅ ਦਾ ਸਖ਼ਤ ਵਿਰੋਧ ਕਰਦਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਐੱਸਵਾਈਐੱਲ ਦਾ ਮੁੱਦਾ ਮੁੜ ਵਿਚਾਰੇ ਜਾਣ ਤੋਂ ਸਾਫ਼ ਇਨਕਾਰ ਕਰਨਾ ਚਾਹੀਦਾ ਹੈ। 

CM ਪਿਛਲੀਆਂ ਸਰਕਾਰਾਂ ’ਤੇ ਭਾਂਡਾ ਨਾ ਭੰਨਣ, ਮਸਲੇ ਦਾ ਹੱਲ ਲੱਭਣ: ਰਾਜਾ ਵੜਿੰਗ
ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਤੌਰ ’ਤੇ ਕਿਹਾ ਕਿ ਜੇਕਰ ਇਹ ਕੰਡੇ ਕਾਂਗਰਸ ਦੇ ਬੀਜੇ ਹੋਏ ਹਨ ਤਾਂ ਭਗਵੰਤ ਮਾਨ ਹੁਣ ਇਹ ਕੰਡੇ ਚੁੱਗਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਐੱਸਵਾਈਐੱਲ ਨਹਿਰ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਨਾਕਿ ਪਿਛਲੀਆਂ ਸਰਕਾਰਾਂ ਨੂੰ ਭੰਡਣ ਦਾ। 
ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣਾ ਮਨੋਰਥ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਉਹ ਇਸ ਮਸਲੇ ਦਾ ਕਿਵੇਂ ਨਿਪਟਾਰਾ ਕਰਨਗੇ। ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, CM ਭਗਵੰਤ ਮਾਨ ਲੋਕਾਂ ਨੂੰ ਉਹ ਕੰਮ ਕਰਕੇ ਵਿਖਾਉਣ।      

 

Trending news