ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਕਵਾਇਦ ਤੇਜ਼
Advertisement

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਕਵਾਇਦ ਤੇਜ਼

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੱਬਾਂ ਭਾਰ ਹੋਈ ਪਈ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਧੜਾਧੜ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਧੜਾਧੜ ਉਮੀਦਵਾਰਾਂ ਨੂੰ ਪਾਰਟੀ ਜੁਆਇਨ ਕਰਵਾਈ ਜਾ ਰਹੀ ਹੈ।ਜਿਸਦੇ ਵਿਚ ਕਈ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਆਏ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਕਵਾਇਦ ਤੇਜ਼

ਅਨਮੋਲ ਗੁਲਾਟੀ/ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੱਬਾਂ ਭਾਰ ਹੋਈ ਪਈ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਧੜਾਧੜ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਧੜਾਧੜ ਉਮੀਦਵਾਰਾਂ ਨੂੰ ਪਾਰਟੀ ਜੁਆਇਨ ਕਰਵਾਈ ਜਾ ਰਹੀ ਹੈ।ਜਿਸਦੇ ਵਿਚ ਕਈ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਆਏ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਅੱਜ ਅਕਾਲੀ ਦਲ ਵੱਲੋਂ ਹਲਕਾ ਸੁਨਾਮ ਵਿਚ ਆਮ ਆਦਮੀ ਪਾਰਟੀ ਛੱਡ ਕੇ ਆਏ ਹਰਦੇਵ ਸਿੰਘ ਹੰਜਰਾ ਨੂੰ ਅਕਾਲੀ ਦਲ ਪਾਰਟੀ ਜੁਆਇਨ ਕਰਵਾਈ।

WATCH LIVE TV

ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਤਬਾਹੀ ਮਚਾਈ ਹੋਈ ਹੈ।ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੁਝ ਬਣ ਨਹੀਂ ਸਕਦਾ ਜਿਸ ਕਰਕੇ ਲੋਕਾਂ ਦਾ ਮੁਹਾਣ ਅਕਾਲੀ ਦਲ ਵੱਲ ਮੁੜਿਆ ਹੋਇਆ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਹੈ।

ਇਸਦੇ ਨਾਲ ਹੀ ਅਕਾਲੀ ਦਲ ਵੱਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।ਦਰਅਸਲ ਮੋਹਾਲੀ ਦੇ ਪਿੰਡ ਬੜ ਦੀ ਕਰੋੜਾਂ ਦੀ ਜ਼ਮੀਨ ਸ਼ਾਮਲਾਟ ਨੂੰ ਲੀਜ਼ 'ਤੇ ਦੇਣ ਦੇ ਦੋਸ਼ ਬਲਬੀਰ ਸਿੱਧੂ 'ਤੇ ਲੱਗੇ ਅਤੇ ਇਸ ਮਸਲੇ ਨੇ ਕਾਫ਼ੀ ਤੂਲ ਫੜੀ।ਭਾਰੀ ਮੀਂਹ ਦੇ ਬਾਵਜੂਦ ਵੀ ਅਕਾਲੀ ਦਲ ਵੱਲੋਂ ਏਅਰਪੋਰਟ ਚੌਂਕ 'ਤੇ ਪ੍ਰਦਰਸ਼ਨ ਕੀਤਾ ਗਿਆ।ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀਆ ਤੋਂ ਹਰ ਹੀਲੇ ਜ਼ਮੀਨਾਂ 'ਤੇ ਕੀਤੇ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ।

Trending news