ਅਮਿਤ ਗੋਇਨਕਾ ਦੀ ਸਫਲਤਾ ਨੂੰ ਲੰਡਨ 'ਚ '21ਵੀਂ ਸਦੀ ਦੇ ਆਈਕਨ' ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
Advertisement

ਅਮਿਤ ਗੋਇਨਕਾ ਦੀ ਸਫਲਤਾ ਨੂੰ ਲੰਡਨ 'ਚ '21ਵੀਂ ਸਦੀ ਦੇ ਆਈਕਨ' ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਅਮਿਤ ਗੋਇਨਕਾ, ਪ੍ਰੈਜ਼ੀਡੈਂਟ, ਡਿਜੀਟਲ ਬਿਜ਼ਨਸ ਐਂਡ ਪਲੇਟਫਾਰਮਜ਼, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ (ZEEL) ਨੂੰ ਲੰਡਨ ਵਿੱਚ ਇੱਕ ਪ੍ਰਮੁੱਖ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਿਤ ਗੋਇਨਕਾ ਨੂੰ '21ਵੀਂ ਸਦੀ ਦੇ ਆਈਕਨ ਐਵਾਰਡਜ਼' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਪਾਏ ਯੋਗਦਾਨ ਲਈ ਮਿਲਿਆ ਹੈ।

ਅਮਿਤ ਗੋਇਨਕਾ

ਚੰਡੀਗੜ੍ਹ :  ਅਮਿਤ ਗੋਇਨਕਾ, ਪ੍ਰੈਜ਼ੀਡੈਂਟ, ਡਿਜੀਟਲ ਬਿਜ਼ਨਸ ਐਂਡ ਪਲੇਟਫਾਰਮਜ਼, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ (ZEEL) ਨੂੰ ਲੰਡਨ ਵਿੱਚ ਇੱਕ ਪ੍ਰਮੁੱਖ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਿਤ ਗੋਇਨਕਾ ਨੂੰ '21ਵੀਂ ਸਦੀ ਦੇ ਆਈਕਨ ਐਵਾਰਡਜ਼' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਪਾਏ ਯੋਗਦਾਨ ਲਈ ਮਿਲਿਆ ਹੈ। 

ਇਹ ਵੱਕਾਰੀ ਪੁਰਸਕਾਰ ਲੰਡਨ ਵਿੱਚ ਸਕੁਏਰਡ ਵਾਟਰਮੇਲਨ ਲਿਮਿਟੇਡ ਦੁਆਰਾ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਉਨ੍ਹਾਂ ਮਸ਼ਹੂਰ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ ਹਨ, ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ। ਅਮਿਤ ਗੋਇਨਕਾ ਨੂੰ ਇਹ ਪੁਰਸਕਾਰ ZEE ਡਿਜੀਟਲ ਕਾਰੋਬਾਰ ਰਾਹੀਂ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਹਾਸਲ ਕੀਤੀ ਸਫਲਤਾ ਅਤੇ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਅਮਿਤ ਗੋਇਨਕਾ ਨੇ ZEE5 ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾ ਨੇ ਕੰਪਨੀ ਨੂੰ ਅੱਗੇ ਲਿਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸਦਾ ਵਿਸਥਾਰ ਕੀਤਾ।

ਅਮਿਤ ਗੋਇਨਕਾ ਨੇ ਇਹ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਮੈਂ ਇਸ ਵੱਕਾਰੀ ਪੁਰਸਕਾਰ ਨੂੰ ਪ੍ਰਾਪਤ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਸ ਪੁਰਸਕਾਰ ਲਈ ਚੁਣਨ ਲਈ ਮੈਂ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਐਵਾਰਡ ਜਿੱਤਣਾ ਸਾਡੀਆਂ ਟੀਮਾਂ ਵੱਲੋਂ ਕੀਤੀ ਗਈ ਲਗਾਤਾਰ ਮਿਹਨਤ ਦਾ ਪ੍ਰਮਾਣ ਹੈ। ਅਸੀਂ ਨਵੇਂ ਲੋਕਾਂ ਨੂੰ ਇਸ ਵੱਲ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਨਵੇਂ ਯੁੱਗ ਦਾ ਮਨੋਰੰਜਨ ਪ੍ਰਦਾਨ ਕਰਨ ਲਈ ਜ਼ੀ ਐਂਟਰਟੇਨਮੈਂਟ ਦਾ ਡਿਜੀਟਲ ਪਲੇਟਫਾਰਮ ਬਣਾਇਆ ਹੈ।

WATCH LIVE TV 

ਅਵਾਰਡ ਪ੍ਰਾਪਤ ਕਰਨ 'ਤੇ ਅਮਿਤ ਗੋਇਨਕਾ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਸਾਡੇ ਡਿਜੀਟਲ ਪਲੇਟਫਾਰਮਾਂ ਨੂੰ ਭਵਿੱਖ ਵਿੱਚ ਹੋਰ ਸਫਲਤਾ ਮਿਲੇਗੀ। ਸਾਡੀ ਮਿਹਨਤ ਅਤੇ ਲਗਨ ਨਾਲ ਇਹ ਐਵਾਰਡ ਸੰਘਰਸ਼ ਨੂੰ ਹੋਰ ਪ੍ਰੇਰਨਾ ਅਤੇ ਅੱਗੇ ਵਧਾਉਣ ਦਾ ਕੰਮ ਕਰੇਗਾ।

ਪ੍ਰੀਤੀ ਰਾਣਾ, ਸਹਿ-ਸੰਸਥਾਪਕ, ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਦੇ ਨਾਲ-ਨਾਲ ਮੁੱਖ ਰਚਨਾਤਮਕ ਅਧਿਕਾਰੀ, ਸਕੁਏਅਰਡ ਵਾਟਰਮੇਲਨ ਲਿਮਟਿਡ, ਪੁਰਸਕਾਰ ਦੇਣ ਵਾਲੀ ਸੰਸਥਾ ਨੇ ਕਿਹਾ ਕਿ '21ਵੀਂ ਸਦੀ ਦੇ ਆਈਕਨ ਅਵਾਰਡ' ਹਰ ਸਾਲ ਪੇਸ਼ ਕੀਤੇ ਜਾਂਦੇ ਹਨ। ਇਸ ਅਵਾਰਡ ਦੇ ਨਾਲ, ਸਾਡਾ ਉਦੇਸ਼ ਕਾਰੋਬਾਰੀ ਨੇਤਾਵਾਂ ਦੀ ਅਗਲੀ ਪੀੜ੍ਹੀ ਨੂੰ ਅੱਗੇ ਲਿਆਉਣਾ ਹੈ ਜਿਨ੍ਹਾਂ ਨੇ ਆਪਣੀ ਕੰਪਨੀ ਵਿੱਚ ਮਹੱਤਵਪੂਰਨ ਯੋਗਦਾਨ ਦੇ ਕੇ ਸਫਲਤਾ ਪ੍ਰਾਪਤ ਕੀਤੀ ਹੈ। ਅਮਿਤ ਗੋਇਨਕਾ ਅਗਲੀ ਪੀੜ੍ਹੀ ਲਈ ਰੋਲ ਮਾਡਲ ਹਨ। ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਮਾਣ ਹੈ।

Trending news